ਪੰਜਾਬ ’ਚ ਖ਼ਾਲਿਸਤਾਨੀ ਪਛਾਣ ਦਾ ਨਵਾਂ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅੰਮ੍ਰਿਤਪਾਲ
Thursday, Apr 27, 2023 - 12:30 AM (IST)

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰੋਡੇ ਪਿੰਡ ਤੋਂ ਗ੍ਰਿਫਤਾਰੀ ਦੇ ਇਕ ਦਿਨ ਬਾਅਦ ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਕੱਟੜਪੰਥੀ ਵੱਖਵਾਦੀ ਅੰਮ੍ਰਿਤਪਾਲ ਸਿੰਘ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ’ਚ ਵੱਖਵਾਦ ਅਤੇ ਅਸੰਤੋਸ਼ ਦੀ ਝੂਠੀ ਭਾਵਨਾ ਪੈਦਾ ਕਰ ਕੇ ਪੰਜਾਬ ’ਚ ਖ਼ਾਲਿਸਤਾਨੀ ਵੱਖਵਾਦੀ ਪਛਾਣ ਦਾ ਇਕ ਨਵਾਂ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਏਜੰਸੀਆਂ ਪੰਜਾਬ ’ਚ ਅੰਮ੍ਰਿਤਪਾਲ ਦੇ ਦਾਖਲੇ ਨੂੰ ਪਾਕਿਸਤਾਨੀ ਆਈ. ਐੱਸ. ਆਈ. ਵੱਲੋਂ ਬ੍ਰਿਟੇਨ ’ਚ ਖਾਲਿਸਤਾਨੀ ਤੱਤਾਂ ਦੀ ਮਿਲੀਭੁਗਤ ਨਾਲ ਇਕ ਵੱਡੀ ਸਾਜ਼ਿਸ਼ ਦੇ ਹਿੱਸੇ ਦੇ ਰੂਪ ’ਚ ਦੇਖਦੀਆਂ ਹਨ, ਜਿਸ ਦੇ ਨਿਸ਼ਾਨ ਪਿਛਲੇ 2 ਮਹੀਨਿਆਂ ’ਚ ‘ਵਾਰਿਸ ਪੰਜਾਬ ਦੇ’ ਦੇ ਮੈਂਬਰਾਂ ਖਿਲਾਫ ਜਾਂਚ ਦੌਰਾਨ ਪਾਏ ਗਏ ਹਨ।
ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਖ਼ਾਲਿਸਤਾਨ ਸੰਗਠਨਾਂ ਦੇ ਯੂਰਪ ਅਤੇ ਅਮਰੀਕੀ ਨੈੱਟਵਰਕ ਨੂੰ ਜ਼ਾਹਿਰ ਤੌਰ ’ਤੇ ਪਾਕਿ ਆਈ. ਐੱਸ. ਆਈ. ਵੱਲੋਂ ਇਕ ਜੈਵਿਕ ਚਿਹਰਾ ਦੇਣ ਅਤੇ ਵੱਖਵਾਦ ਨੂੰ ਹਵਾ ਦੇਣ ਲਈ ਇਕ ਝੂਠੀ ਕਹਾਣੀ ਬਣਾਉਣ ਲਈ ਇਕ ਮੋਰਚੇ ਦੇ ਰੂਪ ’ਚ ਇਸਤੇਮਾਲ ਕੀਤਾ ਗਿਆ ਸੀ।
ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ ਭੇਜੇ ਜਾਣ ਤੋਂ ਬਾਅਦ ਜਿੱਥੇ ਉਨ੍ਹਾਂ ਨੂੰ ਕੌਮੀ ਸੁਰੱਖਿਆ ਕਾਨੂੰਨ (ਰਾਸੁਕਾ) ਤਹਿਤ ਹਿਰਾਸਤ ’ਚ ਰੱਖਿਆ ਗਿਆ ਹੈ, ਉਥੇ ਕੇਂਦਰੀ ਏਜੰਸੀਆਂ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅਤੇ ਸਿੱਖਸ ਫਾਰ ਜਸਟਿਸ ਦੇ ਨਾਲ ਉਸ ਦੇ ਸ਼ੱਕੀ ਸਬੰਧਾਂ ’ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਸਕਦੀਆਂ ਹਨ, ਜੋ ‘ਵਾਰਿਸ ਪੰਜਾਬ ਦੇ’ ਦੀ ਖੁੱਲ੍ਹੀ ਹਮਾਇਤ ’ਚ ਸਾਹਮਣੇ ਆਇਆ ਸੀ, ਜੋ ਪਿਛਲੇ ਸਾਲ ਦੀਪ ਸਿੱਧੂ ਦੀ ਅਚਾਨਕ ਮੌਤ ਤੋਂ ਬਾਅਦ ਅੰਮ੍ਰਿਤਪਾਲ ਵੱਲੋਂ ਕਬਜ਼ਾ ਕਰ ਲਿਆ ਗਿਆ ਸੰਗਠਨ ਹੈ। ਇਸ ਦੇ ਲਗਭਗ 50 ਮੈਂਬਰ ਸਲਾਖਾਂ ਦੇ ਪਿੱਛੇ ਹਨ, ਜਿਨ੍ਹਾਂ ਤੋਂ 10 ’ਤੇ ਐੱਨ. ਐੱਸ. ਏ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੌਜੂਦਾ ਸਮੇਂ ’ਚ ਅੰਮ੍ਰਿਤਪਾਲ ਦੇ ਨਾਲ ਡਿਬਰੂਗੜ੍ਹ ਜੇਲ ’ਚ ਬੰਦ ਹਨ।
ਪਰ ਨਾ ਤਾਂ ਪਾਬੰਦੀਸ਼ੁਦਾ ਸੰਗਠਨਾਂ ਦੀ ਰਵਾਇਤੀ ਖਾਲਿਸਤਾਨੀ ਕਥਾ ਅਤੇ ਨਾ ਹੀ ਉਨ੍ਹਾਂ ਦਾ ਮੌਜੂਦਾ ਸਮਰਥਨ ਆਧਾਰ ਅੰਮ੍ਰਿਤਪਾਲ ਦੇ ਸੰਚਾਲਕਾਂ ਲਈ ਲੋੜੀਂਦਾ ਸੀ ਜੋ ਪੰਜਾਬ ’ਚ ਸਿਆਸੀ ਜਗ੍ਹਾ ’ਤੇ ਕਬਜ਼ਾ ਕਰਨ ਅਤੇ ਅੱਤਵਾਦ ਨੂੰ ਮੁੜ ਜ਼ਿੰਦਾ ਕਰਨ ਲਈ ਸਿਆਸੀ, ਸਮਾਜਿਕ ਹਮਾਇਤ ਨੂੰ ਆਧਾਰ ਬਣਾਉਣ ਲਈ ਯਤਨਸ਼ੀਲ ਸਨ।
ਇਹ ਕੇਂਦਰੀ ਏਜੰਸੀਆਂ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ ਜੋ ਉਸ ਨਾਲ ਯੂ. ਕੇ. ਸਥਿਤ ਅਵਾਰ ਸਿੰਘ ਖਾਂਡਾ, ਕਥਿਤ ਤੌਰ ’ਤੇ ਅੱਤਵਾਦੀ ਜਗਤਾਰ ਸਿੰਘ ਤਾਰਾ ਅਤੇ ਹੋਰਨਾਂ ਵਿਦੇਸ਼ੀ ਅੱਤਵਾਦੀਆਂ ਦੇ ਕਰੀਬੀ ਸਹਿਯੋਗੀ ਦੇ ਨਾਲ ਉਸ ਦੇ ਕਥਿਤ ਸਬੰਧਾਂ ਬਾਰੇ ਪੁੱਛਗਿੱਛ ਕਰ ਸਕਦੀਆਂ ਹਨ।
ਅੰਮ੍ਰਿਤਪਾਲ ਦਾ ਖਾਲਿਸਤਾਨੀ ਨੈੱਟਵਰਕ ਕਥਿਤ ਤੌਰ ’ਤੇ ਦੁਬਈ ’ਚ ਰੋਡੇ ਭਰਾਵਾਂ ਦੇ ਜਸਵੰਤ ਰੋਡੇ ਵੱਲੋਂ ਦੇਖੇ ਜਾਣ ਤੋਂ ਬਾਅਦ ਪੈਦਾ ਹੋਇਆ ਜਿੱਥੇ ਅੰਮ੍ਰਿਤਪਾਲ ਆਪਣੇ ਪਿਤਾ ਦੇ ਟਰੱਕ ਕਾਰੋਬਾਰ ਦੀ ਦੇਖਭਾਲ ਕਰ ਰਿਹਾ ਸੀ। ਜਸਵੰਤ ਪਾਕਿਸਤਾਨ ’ਚ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਲਖਵੀਰ ਸਿੰਘ ਰੋਡੇ ਦਾ ਭਰਾ ਹੈ। ਸੂਤਰਾਂ ਨੇ ਕਿਹਾ ਕਿ ਖਾਲਿਸਤਾਨੀ ਸੰਗਠਨਾਂ ਦੇ ਨਾਲ ਉਸ ਦੇ ਕਰੀਬੀ ਸਬੰਧਾਂ ਨੇ ਉਸ ਨੂੰ ਪਾਕਿਸਤਾਨ ਦੇ ਆਈ. ਐੱਸ. ਆਈ. ਵੱਲੋਂ ਸਪਾਂਸਰਡ ਯੂ. ਕੇ. ਸਥਿਤ ਬੀ. ਕੇ. ਆਈ. ਦੇ ਨੇਤਾਵਾਂ ਦੇ ਰਾਡਾਰ ’ਤੇ ਲਿਆ ਦਿੱਤਾ, ਜਿਸ ਨੇ ਉਸ ਨੂੰ ਤਿਆਰ ਕਰਨ ਦਾ ਫੈਸਲਾ ਕੀਤਾ। ਪੁਲਸ ਸੂਤਰਾਂ ਨੇ ਦਾਅਵਾ ਕੀਤਾ ਕਿ ਚੰਗੀ ਤਰ੍ਹਾਂ ਨਾਲ ਸੰਚਾਲਿਤ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਅਤੇ ਬੰਦੂਕ ਚਲਾਉਣ ਵਾਲੇ ਸਰਹੱਦ ਪਾਰ ਨੈੱਟਵਰਕ ਜੋ ਪੰਜਾਬ ’ਚ ਕਮਜ਼ੋਰ ਨੌਜਵਾਨਾਂ ਦਾ ਇਸਤੇਮਾਲ ਕਰ ਰਹੇ ਸਨ, ਅੰਮ੍ਰਿਤਪਾਲ ਦੇ ਪਿੱਛੇ ਪੈ ਗਏ।
ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅੰਮ੍ਰਿਤਪਾਲ ਵਿਚ ਕੱਟੜਪੰਥੀਕਰਨ ਦੇ ਬੀਜ ਦੁਬਈ ’ਚ ਬੀਜੇ ਗਏ ਸਨ ਅਤੇ ਪਤਾ ਲੱਗਾ ਹੈ ਕਿ ਖਾਲਿਸਤਾਨ ਦਾ ਪੋਸਟਰ ਬੁਆਏ ਬਣਨ ਲਈ ਪੰਜਾਬ ਪਰਤਣ ਤੋਂ ਪਹਿਲਾਂ ਉਸ ਨੇ ਕਈ ਮਹੀਨਿਆਂ ਤੱਕ ਗੈਜੇਟਸ ਦੇ ਇਸਤੇਮਾਲ ਦੀ ਟਰੇਨਿੰਗ ਲਈ ਅਤੇ ਤਕਨੀਕੀ ਮੁਹਾਰਤਾ ਹਾਸਲ ਕੀਤੀ। ਦੇਸ਼ ’ਚ ਦਾਖਲ ਹੋਣ ਤੋਂ ਪਹਿਲਾਂ ਜਾਰਜੀਆ ਦੀ ਇਕ ਯਾਤਰਾ ਖੁਫੀਆ ਏਜੰਸੀਆਂ ਦੀ ਜਾਂਚ ਦੇ ਘੇਰੇ ’ਚ ਆ ਗਈ ਹੈ।
ਕੇਂਦਰੀ ਅਤੇ ਸੂਬਾ ਪੁਲਸ ਏਜੰਸੀਆਂ ਅੰਮ੍ਰਿਤਪਾਲ ਕੋਲੋਂ ਉਸ ਦੇ ਦੁਬਈ ਲਿੰਕ, ਰੋਡੇ ਭਰਾਵਾਂ, ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਦੀਆਂ ਸਰਗਰਮੀਆਂ ਦੇ ਸਬੰਧ ’ਚ ਪੁੱਛਗਿੱਛ ਕਰ ਸਕਦੀ ਹੈ ਤੇ ਸ਼ੱਕੀ ਬੀ. ਕੇ. ਆਈ. ਨੈੱਟਵਰਕ ਅਤੇ ਉਨ੍ਹਾਂ ਦੇ ਚਾਰਜ ਤਹਿਤ ਡਬਲਿਊ. ਪੀ. ਡੀ. ’ਚ ਵਿੱਤੀ ਪ੍ਰਵਾਹ ਦੀ ਜਾਂਚ ਕਰ ਸਕਦੀਆਂ ਹਨ। ਸੰਜੋਗ ਨਾਲ ਕਿਰਨਦੀਪ ਕੌਰ ਬ੍ਰਿਟੇਨ ਦੀ ਨਾਗਰਿਕ ਹੈ, ਜੋ ਅੰਮ੍ਰਿਤਪਾਲ ਦੇ ਸੰਪਰਕ ’ਚ ਆਉਣ ਦੇ ਸਮੇਂ ਲੰਡਨ ’ਚ ਰਹਿ ਰਹੀ ਸੀ।
ਫਰਵਰੀ ’ਚ ਉਸ ਨੇ ਪੰਜਾਬ ਦੇ ਜੱਲੂਪੁਰ ਖੇੜਾ ’ਚ ਆਪਣੇ ਜੱਦੀ ਪਿੰਡ ਵਿਖੇ ਅੰਮ੍ਰਿਤਪਾਲ ਨਾਲ ਵਿਆਹ ਕਰਨ ਲਈ ਉਡਾਣ ਭਰੀ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਉਸ ਨੂੰ ਅੰਮ੍ਰਿਤਪਾਲ ਮਾਡਿਊਲ ਲਈ ਇਕ ਵਿਦੇਸ਼ੀ ਲਿੰਕ ਦੇ ਰੂਪ ’ਚ ਇਸਤੇਮਾਲ ਕੀਤਾ ਗਿਆ ਹੋ ਸਕਦਾ ਹੈ, ਜੋ ਪੰਜਾਬ ’ਚ ਖਾਲਿਸਤਾਨ ਸਮਰਥਕ ਕਥਾ ਨੂੰ ਵਿਵਸਥਿਤ ਕਰ ਰਿਹਾ ਸੀ। ਭਾਵੇਂ ਕਿਰਨਦੀਪ ਨੇ ਆਪਣੇ ਪਤੀ ਅਤੇ ਖੁਦ ਦੇ ਖਿਲਾਫ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਜਾਂਚਕਰਤਾ ਇਸ ਗੱਲ ਦਾ ਪਤਾ ਲਗਾ ਸਕਦੇ ਹਨ ਕਿ ਕੀ ਦੇਸ਼ ’ਚ ਅੰਮ੍ਰਿਤਪਾਲ ਦੀਆਂ ਸਰਗਰਮੀਆਂ ਦੀ ਹਮਾਇਤ ਕਰਨ ਲਈ ਉਸ ਦੇ ਮਾਧਿਅਮ ਨਾਲ ਕੋਈ ਪੈਸਾ ਭੇਜਿਆ ਗਿਆ ਸੀ।
ਅੰਮ੍ਰਿਤਪਾਲ ਅਜਨਾਲਾ ਥਾਣੇ ’ਚ ਹੋਈ ਹਿੰਸਾ ਦਾ ਮੁੱਖ ਦੋਸ਼ੀ ਹੈ ਤੇ ਉਸ ਦੇ ਖਿਲਾਫ 6 ਸ਼ਿਕਾਇਤਾਂ ਦਰਜ ਹਨ। 18 ਮਾਰਚ ਨੂੰ ਅੰਮ੍ਰਿਤਪਾਲ ਦੇ ਜਲੰਧਰ ’ਚ ਗ੍ਰਿਫਤਾਰੀ ਤੋਂ ਬਚਣ ਤੋਂ ਬਾਅਦ ਉਸ ਨੇ ਨੇਪਾਲ ਭੱਜਣ ਦੀ ਯੋਜਨਾ ਬਣਾਈ ਪਰ ਸਖਤ ਸੁਰੱਖਿਆ ਵਿਵਸਥਾ ਅਤੇ ਸਮੇਂ ’ਤੇ ਖੁਫੀਆ ਜਾਣਕਾਰੀ ਨੇ ਉਸ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ।
ਅੰਮ੍ਰਿਤਪਾਲ ਨੇ ਸੰਭਵ ਤੌਰ ’ਤੇ ਲੰਬੇ ਸਮੇਂ ਤੱਕ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਤੱਥ ਇਹ ਹੈ ਕਿ ਉਹ ਮੋਬਾਇਲ ਫੋਨ ਦੇ ਬਿਨਾਂ ਹੀ ਰਿਹਾ। ਰਸਤੇ ’ਚ ਇਸਤੇਮਾਲ ਕੀਤੇ ਗਏ ਫੋਨ ’ਚ ਡਿਜੀਟਲ ਟ੍ਰੈਕਿੰਗ ਤੋਂ ਬਚਣ ਲਈ ਵੀ. ਪੀ. ਐੱਨ. ਦੀ ਵਰਤੋਂ ਕਰਨਾ ਦੱਸਦਾ ਹੈ ਕਿ ਉਹ ਚੰਗੀ ਤਰ੍ਹਾਂ ਨਾਲ ਟ੍ਰੇਂਡ ਸੀ ਅਤੇ ਸੰਗਠਿਤ ਨੈੱਟਵਰਕ ਦੀ ਵਰਤੋਂ ਕਰਦਾ ਸੀ ਕਿਉਂਕਿ ਉਸ ਨੇ ਨੇਪਾਲ ਸਰਹੱਦ ਰਾਹੀਂ ਬਾਹਰ ਨਿਕਲਣ ਦੇ ਯਤਨਾਂ ਤੋਂ ਇਲਾਵਾ ਹਰਿਆਣਾ, ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਤੋਂ ਆਪਣੀਆਂ ਲੋਕੇਸ਼ਨਜ਼ ਬਦਲੀਆਂ। ਕੇਂਦਰੀ ਏਜੰਸੀਆਂ ਇਸ ਗੱਲ ਦੀ ਜਾਂਚ ਕਰਨਗੀਆਂ ਕਿ ਕੀ ਉਹ ਿਦੱਲੀ ’ਚੋਂ ਲੰਘਿਆ ਸੀ ਅਤੇ ਕੀ ਉਸ ਨੇ ਰਾਜਸਥਾਨ ’ਚ ਵੀ ਪਨਾਹ ਲਈ ਸੀ।
-ਨਮਰਤਾ ਬੀਜੀ ਆਹੂਜਾ