ਸੰਪਾਦਕ-ਪੱਤਰਕਾਰ ਵਜੋਂ ਅੰਬੇਡਕਰ ਸਭ ’ਤੇ ਭਾਰੂ

Sunday, Dec 09, 2018 - 06:39 AM (IST)

ਸੰਪਾਦਕ-ਪੱਤਰਕਾਰ ਵਜੋਂ ਅੰਬੇਡਕਰ ਸਭ ’ਤੇ ਭਾਰੂ

ਬਾਬਾ ਸਾਹਿਬ ਅੰਬੇਡਕਰ ਨੂੰ ਆਮ ਤੌਰ ’ਤੇ ਲਕੀਰ ਦੇ ਫਕੀਰ ਬਣ ਕੇ ਯਾਦ ਕੀਤਾ ਜਾਂਦਾ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਆਪੋ-ਆਪਣੇ ਢੰਗ ਨਾਲ ਪਰਿਭਾਸ਼ਿਤ ਕਰਦਾ ਹੈ ਪਰ ਇੰਨਾ ਸੱਚ ਹੈ ਕਿ ਦੁਨੀਆ ’ਚ ਅੰਬੇਡਕਰ ਦਾ ਜ਼ਿਕਰ ਸਭ ਤੋਂ ਵੱਧ ਹੁੰਦਾ ਹੈ, ਜਿਨ੍ਹਾਂ ਨੇ ਆਮ ਤੋਂ ਖਾਸ ਤਕ ਦਾ ਸਫਰ ਕੁਝ ਇਸ ਤਰ੍ਹਾਂ ਕੀਤਾ ਕਿ ਲੱਖਾਂ ਬਹੁਤ ਆਮ ਅੱਜ ਖਾਸ ਬਣ ਸਕਣ। ਫਿਰ ਵੀ ਸਾਡੇ ਸਮਾਜ ਦੇ ਇਕ ਵੱਡੇ ਵਰਗ ਦੇ ਮਨ ’ਚ ਅਨੁਸੂਚਿਤ ਜਾਤੀ ਤੇ ਜਨਜਾਤੀ ਲਈ ਵਿਤਕਰੇ ਦੀ ਭਾਵਨਾ ਅਜੇ ਤਕ ਮਿਟੀ ਨਹੀਂ ਹੈ। ਇਸ ਮਿਸਾਲ ਨਾਲ ਸਮਝੋ :
ਸਾਡੇ ਦੇਸ਼ ’ਚ 9   ਕਰੋੜ ਤੋਂ ਜ਼ਿਆਦਾ ਵਾਲਮੀਕਿ ਭਾਈਚਾਰੇ ਦੇ ਲੋਕ ਹਨ ਪਰ ਹਰ ਸ਼ਹਿਰ, ਸੰਸਥਾ ਤੇ ਪਿੰਡ ’ਚ ਸਫਾਈ ਮੁਲਾਜ਼ਮ ਵਜੋਂ ਉਹੀ ਕਿਉਂ ਮਿਲਦੇ ਹਨ? ਦੁਨੀਆ ’ਚ ਇਸ ਤੋਂ ਵਧ ਕੇ ਸਰਾਪ ਕੀ ਕਿਸੇ ਹੋਰ ਜਾਤ ਨੂੰ ਮਿਲਿਆ ਹੈ ਕਿ ਜੋ ਜੰਮਦਿਅਾਂ ਹੀ ਸਫਾਈ ਮੁਲਾਜ਼ਮ ਬਣ ਜਾਵੇ? ਪਾਕਿਸਤਾਨ ਦੀ ਫੌਜ ਨੇ ਪਿਛਲੇ ਦਿਨੀਂ ਇਕ ਇਸ਼ਤਿਹਾਰ ਛਾਪਿਆ ਸੀ ਕਿ ਉਸ ਨੂੰ ਫੌਜ ’ਚ ਸਫਾਈ ਮੁਲਾਜ਼ਮ ਦੇ ਅਹੁਦੇ ਲਈ ਹਿੰਦੂ ਵਾਲਮੀਕਿ ਜਾਤ ਦੇ ਲੋਕ ਚਾਹੀਦੇ ਹਨ।
ਮੀਡੀਆ ’ਚ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਦੀ ਘਾਟ
ਹਿੰਦੂ ਧਰਮ ਦੀ ਗੱਲ ਕਰਨ ਵਾਲੇ ਲੋਕਾਂ ਦਾ ਉਦੋਂ ਖੂਨ ਨਹੀਂ ਖੌਲਿਆ। ਉਹ ਤਾਂ ਨਰਿੰਦਰ ਮੋਦੀ ਦੇ ਹੁਨਰ ਵਿਕਾਸ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਸ ਖੇਤਰ ’ਚ ਲਿਆਉਣ ਦਾ ਨਤੀਜਾ ਹੈ ਕਿ ਭਾਰਤ ’ਚ ਹੁਣ ਵਾਲਮੀਕਿ ਭਾਈਚਾਰੇ ਦੇ ਨੌਜਵਾਨ ਮੁੰਡੇ-ਕੁੜੀਅਾਂ ਗ੍ਰਾਫਿਕ ਡਿਜ਼ਾਈਨਰ, ਸੇਲਜ਼ ਮੈਨੇਜਰ, ਸਾਫਟਵੇਅਰ ਇੰਜੀਨੀਅਰ ਅਤੇ ਐੱਮ.  ਬੀ. ਏ. ਨਜ਼ਰ ਆ ਰਹੇ ਹਨ ਪਰ ਮੀਡੀਆ ਦੇ ਖੇਤਰ ’ਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਨੌਜਵਾਨਾਂ ਦੀ ਗੈਰ-ਮੌਜੂਦਗੀ ਕਿਸੇ ਨੂੰ ਕਿਉਂ ਨਹੀਂ ਰੜਕਦੀ? 
ਜੋ ਲੋਕ ਸਾਰੇ ਖੇਤਰਾਂ ’ਚ ਇਸ ਵਰਗ ਲਈ ਰਾਖਵੇਂਕਰਨ ਦੀ ਮੰਗ ਕਰਦੇ ਹਨ, ਉਹ ਮੀਡੀਆ ’ਚ ਇਨ੍ਹਾਂ ਦੀ ਘਾਟ ਤੋਂ ਪ੍ਰੇਸ਼ਾਨ ਕਿਉਂ ਨਹੀਂ ਹੁੰਦੇ? ਕੁਲ 28 ਫੀਸਦੀ ਆਬਾਦੀ ਹੋਣ ਦੇ ਬਾਵਜੂਦ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਲੋਕ ਮੀਡੀਆ ’ਚ ਇਕ ਫੀਸਦੀ ਤੋਂ ਵੀ ਘੱਟ ਨਜ਼ਰ ਆਉਂਦੇ ਹਨ। 
ਡਾ. ਭੀਮ ਰਾਓ ਅੰਬੇਡਕਰ ਸਿਰਫ ਸਮਾਜਿਕ ਤਬਦੀਲੀ ਦੇ ਹੀ ਪ੍ਰੇਰਨਾਸ੍ਰੋਤ ਨਹੀਂ ਸਨ, ਸਗੋਂ ਉਨ੍ਹਾਂ ਨੇ  ਪੱਤਰਕਾਰੀ ਦੇ ਖੇਤਰ ’ਚ ਵੀ ਵੇਦਨਾ ਦੇ ਸ਼ਬਦਾਂ ਦਾ ਮੀਡੀਆ ਧਰਮ ਨਿਭਾਇਆ ਅਤੇ ਅੰਗਰੇਜ਼ੀ ’ਚ ‘ਡਿਪ੍ਰੈੱਸਡ ਇੰਡੀਆ’ ਵਰਗੇ ਰਸਾਲਿਅਾਂ ਦੇ ਜ਼ਰੀਏ ਅਨੁਸੂਚਿਤ ਜਾਤੀ ਸਮਾਜ ’ਚ ਸਵੈਮਾਣ ਤੇ ਸੰਘਰਸ਼ ਦੀ ਅਲਖ  ਜਗਾਈ। ਉਨ੍ਹਾਂ ਕਿਹਾ ਸੀ ਕਿ ਭਾਰਤ ’ਚ ਇਕ ਸਮੇਂ ਪੱਤਰਕਾਰੀ ਮਿਸ਼ਨ ਹੁੰਦੀ ਸੀ, ਜੋ ਲੋਕਾਂ ਦੇ ਦੁੱਖ-ਦਰਦ ਪ੍ਰਗਟਾਉਣ ਲਈ ਨਿਡਰਤਾ ਨਾਲ ਸੱਚ ਨੂੰ ਜ਼ਾਹਿਰ ਕਰਦੀ ਸੀ ਪਰ ਅੱਜ ਪੱਤਰਕਾਰੀ ਧੰਦੇ ’ਚ ਬਦਲ ਗਈ ਹੈ, ਜੋ ਸਮਝੌਤੇ ਕਰਦੀ ਹੈ ਤੇ ਮੁਨਾਫੇ ਲਈ ਸੱਚਾਈ ਜ਼ਾਹਿਰ ਕਰਨ ਤੋਂ ਝਿਜਕਦੀ ਹੈ। 
ਅਨੁਸੂਚਿਤ ਜਾਤੀ ਤੇ ਜਨਜਾਤੀ ਵਰਗ ਦੇ ਦਰਦ ਨੂੰ ਪ੍ਰਗਟਾਉਣ ਲਈ ਕਿੰਨੇ ਸੰਪਾਦਕ, ਪੱਤਰਕਾਰ ਸਾਹਮਣੇ ਆਉਂਦੇ ਹਨ ਅਤੇ ਕਿੰਨੇ ਆਪਣੇ ਇਥੇ ਇਸ ਵਰਗ ਦੇ ਨਜਵਾਨਾਂ ਨੂੰ ਕੰਮ ਕਰਨ ਜਾਂ ਸਿਖਲਾਈ ਲੈਣ ਦਾ ਮੌਕਾ ਦਿੰਦੇ ਹਨ? 
ਵਾਲਮੀਕਿ ਭਾਈਚਾਰੇ ਦੀ ਅਣਦੇਖੀ
ਅਸਲ ’ਚ ਭਾਰਤ ’ਚ ਧਨਾਢਾਂ ਲਈ ਹਰ ਤਰ੍ਹਾਂ ਦੀ ਸਿੱਖਿਆ ਦੇ ਕੇਂਦਰ ਖੋਲ੍ਹੇ ਜਾਂਦੇ ਹਨ। ਕਰੋੜਪਤੀ ਲੋਕ ਵੱਡੇ-ਵੱਡੇ ਏ. ਸੀ. ਸਕੂਲ ਖੋਲ੍ਹਦੇ ਹਨ ਤੇ ਲੱਖਾਂ ਰੁਪਏ ਸਾਲਾਨਾ ਫੀਸਾਂ ਲੈਂਦੇ ਹਨ ਤਾਂ ਕਿ ਨਾ ਤਾਂ ਉਨ੍ਹਾਂ ਨੂੰ ਆਪਣੀ ਕਮਾਈ ’ਤੇ ਟੈਕਸ ਦੇਣਾ ਪਵੇ ਤੇ ਨਾ ਹੀ ਕੋਈ ਖਾਸ ਮਿਹਨਤ ਕਰਨੀ ਪਵੇ ਤੇ ਉਂਝ ਹੀ ਉਨ੍ਹਾਂ ਦਾ ਧਨ ਕਈ ਗੁਣਾ ਵਧਦਾ ਰਹੇ। 
ਇਨ੍ਹਾਂ ’ਚ 90-95 ਫੀਸਦੀ ਹਿੰਦੂ ਹੀ ਹੁੰਦੇ ਹਨ ਪਰ ਉਹ ਆਪਣੇ ਹੀ ਸਮਾਜ ਦੇ ਉਸ ਵਰਗ ਦੀ ਸਿੱਖਿਆ ਲਈ ਕੋਸ਼ਿਸ਼ ਕਰਦੇ ਨਹੀਂ ਦਿਸਦੇ, ਜਿਹੜਾ ਵਰਗ ਨਾ ਸਿਰਫ ਸਭ ਤੋਂ ਜ਼ਿਆਦਾ ਰਾਮ ਭਗਤ ਹੈ, ਸਗੋਂ ਆਦਿ ਰਾਮ ਕਥਾ ਦੇ ਰਚਣਹਾਰੇ ਭਗਵਾਨ ਵਾਲਮੀਕਿ  ਜੀ ਦਾ ਜਾਨਸ਼ੀਨ ਹੈ।
ਵਾਹ ਰਾਮ ਭਗਤੋ! ਰਾਮ ਦੀ ਭਗਤੀ ’ਚ ਸਭ ਤੋਂ ਅੱਗੇ ਪਰ ਰਾਮ ਦੇ ਭਗਤਾਂ ਦੀ ਦੁਰਦਸ਼ਾ ’ਚ ਵੀ ਸਭ ਤੋਂ ਅੱਗੇ? ਅਜਿਹੀ ਸਥਿਤੀ ’ਚ ਦੇਸ਼ ਦੇ ਕੁਝ ਸੰਪਾਦਕਾਂ ਤੇ ਪੱਤਰਕਾਰਾਂ ਨੇ ਆਪਣੀ ਪਹਿਲ ’ਤੇ ਇਕ ਅਜਿਹੇ ਡਾ. ਅੰਬੇਡਕਰ ਮੀਡੀਆ ਸਸ਼ਕਤੀਕਰਨ ਵਿਦਿਆਲਿਆ ਦਾ ਗਠਨ ਕੀਤਾ ਹੈ, ਜਿਸ ’ਚ ਦੇਸ਼ ਦੇ ਬਿਹਤਰੀਨ ਪੱਤਰਕਾਰੀ ਸਕੂਲਾਂ ’ਚ ਪੜ੍ਹਾਏ ਜਾਣ ਵਾਲੇ ਕੋਰਸ ਹੀ ਨਹੀਂ ਹੋਣਗੇ, ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਐਥੀਕਲ ਹੈਕਿੰਗ ਤੇ ਸਾਈਬਰ ਸਕਿਓਰਿਟੀ ਦੇ ਵਿਸ਼ੇ ਵੀ ਸ਼ਾਮਿਲ ਕੀਤੇ ਗਏ ਹਨ। 
ਇਸ ਦੀਅਾਂ ਬ੍ਰਾਂਚਾਂ ਦੇਹਰਾਦੂਨ, ਪੁਣੇ ਤੇ ਗੁਹਾਟੀ ਤੋਂ ਬਾਅਦ ਪਟਨਾ, ਔਰੰਗਾਬਾਦ, ਤਾਮਿਲਨਾਡੂ ਤੇ ਉੱਤਰ-ਪੂਰਬੀ ਸੂਬਿਅਾਂ ’ਚ ਵੀ ਖੋਲ੍ਹਣ ਦੀ ਮੰਗ ਹੈ। 
ਇਹ ਲਾਈਨਾਂ ਲਿਖਦੇ ਸਮੇਂ ਵਾਲਮੀਕਿ ਭਾਈਚਾਰੇ ਦੇ ਕਈ ਨੌਜਵਾਨਾਂ ਨੇ ਫੋਨ ਕਰ ਕੇ ਮੀਡੀਆ ਦੇ ਖੇਤਰ ’ਚ ਆਉਣ ਦੀ ਇੱਛਾ ਪ੍ਰਗਟਾਈ ਤਾਂ ਮੈਨੂੰ ਲੱਗਾ ਕਿ ਜਾਤ-ਪਾਤ ਦਾ ਇਹ ਸਿਲਸਿਲਾ ਤੋੜਨਾ ਹੀ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 
ਬਹਾਦਰੀ ਅਤੇ ਪ੍ਰਾਕਰਮ ਦਾ ਦਿਨ
ਇਸ ਤੋਂ ਵਧ ਕੇ ਦੇਸ਼ ਅਤੇ ਸਮਾਜ ’ਤੇ ਕੋਈ ਕਲੰਕ ਨਹੀਂ ਹੋ ਸਕਦਾ ਕਿ ਕਿਸੇ ਜਾਤ ’ਚ ਜਨਮ ਲੈਂਦਿਅਾਂ ਹੀ ਇਨਸਾਨ ਲਈ ਸਦੀਅਾਂ ਤੋਂ ਰੂੜੀਵਾਦੀਅਾਂ ਵਲੋਂ ਨਿਰਧਾਰਿਤ ਕੰਮ ਸੌਂਪ ਦਿੱਤਾ ਜਾਵੇ। ਉਹ ਦਿਨ ਇਸ ਦੇਸ਼ ਲਈ ਸਭ ਤੋਂ ਵੱਡਾ ਬਹਾਦਰੀ ਤੇ ਪ੍ਰਾਕਰਮ ਦਾ ਦਿਨ ਹੋਵੇਗਾ, ਜਦੋਂ ਸਾਡੇ ਸਮਾਜ ’ਚ ਸਾਰੇ ਲੋਕ ਜਾਤ ਦੇ ਆਧਾਰ ’ਤੇ ਵਿਤਕਰਾ ਤਿਆਗ ਕੇ ਇਸ ਸਿਧਾਂਤ ’ਤੇ ਕੰਮ ਕਰਨ ਕਿ ਜਿਸ ਦੇ ਹੱਥ ’ਚ ਹੁਨਰ ਹੋਵੇਗਾ, ਉਹੀ ਅੱਗੇ ਵਧੇਗਾ। ਹੁਨਰ ਜਾਤ ਨਹੀਂ ਪੁੱਛਦਾ, ਭਗਵਾਨ ਜਾਤ ਨਹੀਂ ਪੁੱਛਦਾ, ਧਰਮ ਜਾਤ ਨਹੀਂ ਪੁੱਛਦਾ, ਸਿਰਫ ਅਸੀਂ ਲੋਕ ਹੀ ਹਾਂ, ਜੋ ਧਰਮਰਾਜ ਤੋਂ ਲੈ ਕੇ ਯਮਰਾਜ ਤਕ ਆਪਣੇ ਦੇਵੀ-ਦੇਵਤਿਅਾਂ ਨੂੰ ਜਾਤ-ਪਾਤ ’ਚ ਵੰਡ ਦਿੰਦੇ ਹਾਂ। 
ਇਹ ਕਹਿਣ ’ਚ ਕੋਈ ਅਤਿਕਥਨੀ ਨਹੀਂ ਕਿ ਜੇ ਇਸ ਦੇਸ਼ ’ਚ ਸਭ ਤੋਂ ਜ਼ਿਆਦਾ ਜਾਤ ਰਹਿਤ ਜਾਂ ਜਾਤੀ ਵਿਤਕਰੇ ਤੋਂ ਮੁਕਤ ਕੋਈ ਭਾਈਚਾਰਾ ਹੈ ਤਾਂ ਉਹ ਮੀਡੀਆ ਭਾਈਚਾਰਾ ਹੈ। ਮੀਡੀਆ ਸੱਤਿਆਗ੍ਰਹਿ ਦੇ ਜ਼ਰੀਏ ਹੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਨੌਜਵਾਨ ਆਪਣੀ ਵੇਦਨਾ, ਸੰਘਰਸ਼ ਨੂੰ ਬਿਹਤਰ ਢੰਗ ਨਾਲ ਪ੍ਰਗਟਾਅ ਹੀ ਨਹੀਂ ਸਕਣਗੇ, ਸਗੋਂ ਸਮਾਜ ’ਚ ਬਰਾਬਰੀ ਦੀ ਭਾਵਨਾ ਵੀ ਉਸੇ ਤੀਬਰਤਾ ਨਾਲ ਫੈਲਾ ਸਕਣਗੇ, ਜਿਸ ਤੀਬਰਤਾ ਨਾਲ ਸੰਪਾਦਕ ਤੇ ਪੱਤਰਕਾਰ ਡਾ. ਅੰਬੇਡਕਰ ਨੇ ਫੈਲਾਈ ਸੀ। ਇਸ ਮੀਡੀਆ ਸੱਤਿਆਗ੍ਰਹਿ ਨੂੰ ਰੰਗ ਭੇਦ ਅਤੇ ਸਿਆਸੀ ਭੇਦ ਤੋਂ ਪਰ੍ਹੇ ਰੱਖ ਕੇ ਜਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ, ਉਹ ਕਲਮ ਦੇ ਧਨ  ਅਤੇ  ਸ਼ਬਦ  ਦੀ  ਤਾਕਤ  ਲਈ  ਸ਼ੁਭ  ਸੰਕੇਤ  ਹੈ।             


Related News