ਕੋਰੋਨਾ ਪੀੜਤ ਮਾਂ ਦੇ ਨਵਜੰਮੇ ਬੱਚੇ ਦੇ ਇਨਫੈਕਟਡ ਹੋਣ ਦਾ ਖਤਰਾ ਬਹੁਤ ਘੱਟ

10/14/2020 7:53:20 AM

ਨਿਊਯਾਰਕ- ਕੋਰੋਨਾ ਪੀੜਤ ਮਾਂ ਦੇ ਨਵਜੰਮੇ ਬੱਚੇ ਦੇ ਇਨਫੈਕਟਡ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ। ਇਹ ਦਾਅਵਾ ਇਕ ਅਧਿਐਨ ’ਚ ਕੀਤਾ ਗਿਆ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਜ਼ਰੂਰੀ ਅਹਿਤਿਆਤ ਵਰਤਕੇ ਇਨਫੈਕਟਿਡ ਔਰਤਾਂ ਬਿਨਾਂ ਕਿਸੇ ਡਰ ਦੇ ਆਪਣੇ ਬੱਚੇ ਨੂੰ ਦੁੱਧ ਚੁੰਘਾ ਸਕਦੀਆਂ ਹਨ।

ਰਸਾਲੇ ‘ਜੇ. ਏ. ਐੱਮ. ਏ. ਪੀਡਿਐਟ੍ਰਿਕਸ’ ਵਿਚ ਛਪੇ ਅਧਿਐਨ ’ਚ ਅਮਰੀਕਾ ਦੇ ‘ਨਿਊਯਾਰਕ ਪ੍ਰੇਸਬਿਟੇਰੀਅਨ ਹਸਪਤਾਲ’ ’ਚ 13 ਮਾਰਚ, 2020 ਤੋਂ 24 ਅਪ੍ਰੈਲ, 2020 ਦੌਰਾਨ ਪੈਦਾ ਹੋਏ ਇਨਫੈਕਟਿਡ ਔਰਤਾਂ ਦੇ 101 ਬੱਚਿਆਂ ਸ਼ਾਮਲ ਕੀਤਾ ਗਿਆ ਸੀ।


Lalita Mam

Content Editor

Related News