ਪਿੰਡ ਬਡਬਰ ਵਿਖੇ ਸਥਿਤ ਟੋਲਗੇਟ ’ਤੇ ਹੰਗਾਮਾ, ਧਰਨਾਕਾਰੀਆਂ 'ਤੇ ਚੜ੍ਹਾਈ ਤੇਜ਼ ਰਫ਼ਤਾਰ ਕਾਰ

Thursday, May 27, 2021 - 03:40 PM (IST)

ਧਨੌਲਾ/ਬਰਨਾਲਾ (ਬਬਲੀ, ਪੁਨੀਤ ਮਾਨ): ਪਿੰਡ ਬਡਬਰ ਵਿਖੇ ਸਥਿਤ ਟੋਲਗੇਟ ’ਤੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਟੋਲਗੇਟ ਤੇ ਕਿਸਾਨਾਂ ’ਤੇ ਟੋਲ ਨਾਲ ਸੰਬੰਧਤ ਕਰਮਚਾਰੀਆਂ ਵੱਲੋਂ ਸਾਂਝੇ ਤੌਰ ਤੇ ਸੜਕ ਰੋਕ ਕੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਇਕ ਕਾਰ ਚਾਲਕ ਨੇ ਤੇਜ਼ੀ ਨਾਲ ਆਪਣੀ ਕਾਰ ਨੂੰ ਧਰਨਾ ਸਥਾਨ ਤੋਂ ਕੱਢਣ ਦੀ ਕੋਸ਼ਿਸ਼ ਮੋਕੇ ਧਰਨਾ ਦੇ ਰਹੀ ਇਕ ਬੀਬੀ ਤਾਜ ਬੇਗਮ ਤੇ ਚੜ੍ਹ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਾਰਨ ਉਸ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪਿਓ ਦਾ ਹੋਇਆ ਸਸਕਾਰ ਤਾਂ ਪਿੱਛੋਂ ਪੁੱਤ ਨੇ ਵੀ ਤੋੜਿਆ ਦਮ

PunjabKesari

ਇਹ ਵੀ ਪੜ੍ਹੋ:  ਥਾਣੇਦਾਰ ਵੱਲੋਂ ਜਬਰ ਜ਼ਿਨਾਹ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਝਟਕਾ, ਹਾਈਕੋਰਟ ਵੱਲੋਂ ਨਵੀਂ ਸਿਟ ਦਾ ਗਠਨ

ਜਾਣਕਾਰੀ ਦਿੰਦਿਆਂ ਟੋਲਗੇਟ ਦੇ ਕਰਮਚਾਰੀ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਦਸੰਬਰ ਮਹੀਨੇ ਤੋਂ ਟੋਲ ਪਲਾਜ਼ਾ ਕੰਪਨੀ ਨੇ ਇੱਥੇ ਕੰਮ ਕਰ ਰਹੀਆਂ ਕਰੀਬ 60 ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਇਸ ਦੇ ਚੱਲਦਿਆਂ ਸਮੂਹ ਮੁਲਾਜ਼ਮਾਂ ਵੱਲੋਂ ਪਿਛਲੀ 13 ਮਈ ਤੋਂ ਰੋਸ ਧਰਨਾ ਦਿੱਤਾ ਜਾ ਰਿਹਾ ਸੀ। ਅੱਜ ਮੁੜ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਉਨ੍ਹਾਂ ਧਰਨਾ ਦਿੱਤਾ ਗਿਆ ਸੀ ਜਿੱਥੇ ਇਹ ਘਟਨਾ ਵਾਪਰ ਗਈ ਕਿਸਾਨ ਆਗੂ ਰਣਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਰ ਚਾਲਕ ਰਣਜੀਤ ਸਿੰਘ ਉਰਫ ਰਾਣਾ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੱਡੀ ਚੜਾਉਣ ਨੂੰ ਲੈ ਕੇ ਜਦੋਂ ਨੌਜਵਾਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਆਪਣੀ ਰਿਵਾਲਵਰ ਕੱਢਕੇ ਮਾਰ ਦੇਣ ਦੀਆ ਧਮਕੀਆਂ ਦੇਣ ਲੱਗ ਪਿਆ। ਗੁੱਸੇ ਵਿਚ ਆਏ ਨੌਜਵਾਨਾਂ ਨੇ ਕਾਰ ਦੇ ਸ਼ੀਸ਼ੇ ਭੰਨ ਤੋੜ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਪੁਲਸ ਨੂੰ ਜਾਣਕਾਰੀ ਦਿੱਤੀ ਤੇ ਪੁਲਸ ਦੇ ਆਉਣ ਤੱਕ ਉਸ ਨੂੰ ਘੇਰੀ ਰੱਖਿਆ ਗਿਆ। ਪੁਲਸ ਨੇ ਮੌਕੇ ਤੇ ਪੁੰਹਚ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਚਲੀ ਗਈ।

ਇਹ ਵੀ ਪੜ੍ਹੋ:  ਵਿਵਾਦਿਤ ਅਰਦਾਸ ਦੇ ਮਾਮਲੇ ’ਚ ਘਿਰੇ ਭਾਜਪਾ ਆਗੂ ਸੁਖਪਾਲ ਸਰਾਂ ਦਾ ਬਿਆਨ ਆਇਆ ਸਾਹਮਣੇ

PunjabKesari


Shyna

Content Editor

Related News