ਧਰਮਸ਼ਾਲਾ ''ਚ ਪ੍ਰਵਾਸੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ''ਚ ਤਿੰਨ ਵਿਰੁੱਧ ਮਾਮਲਾ ਦਰਜ

Thursday, Jun 12, 2025 - 01:10 PM (IST)

ਧਰਮਸ਼ਾਲਾ ''ਚ ਪ੍ਰਵਾਸੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ''ਚ ਤਿੰਨ ਵਿਰੁੱਧ ਮਾਮਲਾ ਦਰਜ

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਘਰਾਚੋਂ ਦੀ ਹਮੀਰ ਪੱਤੀ ਵਿਖੇ ਸਥਿਤ ਇਕ ਧਰਮਸ਼ਾਲਾ ਦੇ ਕਮਰੇ 'ਚ ਮੰਗਲਵਾਰ ਦੀ ਰਾਤ ਨੂੰ ਇਕ ਪ੍ਰਵਾਸੀ ਵਿਅਕਤੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦੇ ਮਾਮਲੇ 'ਚ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਦੋ ਠੇਕੇਦਾਰਾਂ ਤੇ ਇਕ ਜੇ. ਈ. ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਜਤਿੰਦਰ ਮਿੱਡਾ ਪੁੱਤਰ ਪੁਸ਼ਪੇਦਰ ਮਿੱਡਾ ਵਾਸੀ ਰਾਜਸਥਾਨ ਦੀ ਪਤਨੀ ਰੇਨੂ ਮਿੱਡਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਪਤੀ ਪਾਈਪ ਲਾਈਨ ਵਿਛਾਉਣ ਦੀ ਠੇਕੇਦਾਰੀ ਕਰਦਾ ਸੀ। ਜੋ ਕਿ ਕੁਲਦੀਪ ਠੇਕੇਦਾਰ ਤੇ ਸੁਨੀਲ ਠੇਕੇਦਾਰ ਨਾਲ ਪਿੰਡ ਘਰਾਚੋਂ ਵਿਖੇ ਖੇਤਾਂ ਵਿਚ ਪਾਈਪ ਲਾਈਨ ਵਿਛਾਉਣ ਦਾ ਕੰਮ ਕਰ ਰਿਹਾ ਸੀ। 

ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੇ ਪਤੀ ਵੱਲੋਂ 10 ਜੂਨ ਦਿਨ ਮੰਗਲਵਾਰ ਦੀ ਰਾਤ ਨੂੰ ਉਸ ਨੂੰ ਫੋਨ ਰਿਕਾਰਡਿੰਗਾਂ ਭੇਜੀਆਂ ਅਤੇ ਕਿਹਾ ਕਿ ਮੈਨੂੰ ਕੁਲਦੀਪ ਠੇਕੇਦਾਰ, ਸੁਨੀਲ ਠੇਕੇਦਾਰ ਤੇ ਕਮਲਜੀਤ ਜੇ. ਈ. ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰ ਰਹੇ ਹਨ ਜੇਕਰ ਮੈਨੂੰ ਕੁਝ ਵੀ ਹੁੰਦਾ ਹੈ ਤਾਂ ਮੇਰੀ ਮੌਤ ਦੇ ਇਹ ਤਿੰਨੇ ਜ਼ਿੰਮੇਵਾਰ ਹਨ ਤੇ ਉਸੇ ਰਾਤ ਉਸਦੇ ਪਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕੁਲਦੀਪ ਠੇਕੇਦਾਰ, ਸੁਨੀਲ ਠੇਕੇਦਾਰ ਅਤੇ ਕਮਲਜੀਤ ਜੇ. ਈ. ਵਿਰੁੱਧ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News