ਬਰਨਾਲਾ ਹੋਇਆ ਤੀਜੀ ਅੱਖ ਦੀ ਨਿਗਰਾਨੀ ਹੇਠ

Thursday, Dec 06, 2018 - 12:47 PM (IST)

ਬਰਨਾਲਾ ਹੋਇਆ ਤੀਜੀ ਅੱਖ ਦੀ ਨਿਗਰਾਨੀ ਹੇਠ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਸ਼ਹਿਰ ਹੁਣ ਤੀਜੀ ਅੱਖ ਦੀ ਨਿਗਰਾਨੀ ਹੇਠ ਆ ਗਿਆ ਹੈ। ਜ਼ਿਲਾ ਬਰਨਾਲਾ ਪੁਲਸ ਵਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ 51 ਸੀ. ਸੀ. ਟੀ. ਵੀ . ਕੈਮਰੇ ਲਾਏ ਗਏ ਹਨ, ਜਿਸ ਦਾ ਕੰਟਰੋਲ ਰੂਮ ਐੱਸ. ਐੱਸ. ਪੀ. ਦਫਤਰ ਵਿਖੇ ਹੋਵੇਗਾ। ਹੁਣ ਕੋਈ ਵੀ ਸ਼ਰਾਰਤੀ ਅਨਸਰ ਸ਼ਹਿਰ ’ਚ ਦਾਖਲ ਹੁੰਦੇ ਸਮੇਂ ਅਤੇ ਬਾਹਰ ਜਾਂਦੇ ਸਮੇਂ ਪੁਲਸ ਦੀ ਨਿਗਰਾਨੀ ਹੇਠ ਹੋਵੇਗਾ। ਸ਼ਹਿਰ ਦੇ ਬਾਹਰਲੇ ਹਿੱਸਿਆਂ ਦੇ ਚੌਕਾਂ ਵਿਚ ਵੀ ਇਹ ਸੀ. ਸੀ. ਟੀ. ਵੀ . ਕੈਮਰੇ ਲਾਏ ਗਏ ਹਨ। ਇਨ੍ਹਾਂ ਕੈਮਰਿਆਂ ਦਾ ਅੱਜ ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਉਦਘਾਟਨ ਕਰ ਕੇ ਸ਼ਹਿਰ ਵਾਸੀਆਂ ਨੂੰ ਇਕ ਤੋਹਫਾ ਦਿੱਤਾ। ®®ਕਿੱਥੇ-ਕਿੱਥੇ ਲਾਏ ਗਏ ਹਨ ਸੀ. ਸੀ. ਟੀ. ਵੀ . ਕੈਮਰੇ ਸ਼ਹਿਰ ਦੇ ਵਾਲਮੀਕਿ ਚੌਕ ’ਚ 3 ਕੈਮਰੇ, ਨਾਮਦੇਵ ਚੌਕ ’ਚ 3 ਕੈਮਰੇ, ਚਿੰਟੂ ਪਾਰਕ ਰੋਡ ’ਤੇ 4 ਕੈਮਰੇ, ਨਹਿਰੂ ਚੌਕ ’ਚ 4 ਕੈਮਰੇ, ਅੰਡਰਬ੍ਰਿਜ 3 ਕੈਮਰੇ, ਕਚਹਿਰੀ ਚੌਕ ’ਚ 2 ਕੈਮਰੇ, ਹੰਡਿਆਇਆ ਚੌਕ ’ਚ 6 ਕੈਮਰੇ, ਫਰਵਾਹੀ ਚੌਕ 3 ਕੈਮਰੇ, ਆਈ. ਟੀ. ਆਈ. ਚੌਕ 4 ਕੈਮਰੇ, ਸੇਖਾ ਚੌਕ 4 ਕੈਮਰੇ, ਸੰਘੇਡ਼ਾ ਚੌਕ 4 ਕੈਮਰੇ, ਠੀਕਰੀਵਾਲ ਚੌਕ 4 ਕੈਮਰੇ, ਬਾਜਾਖਾਨਾ ਚੌਕ 3 ਕੈਮਰੇ ਅਤੇ ਤਰਕਸ਼ੀਲ ਚੌਕ ’ਚ 4 ਕੈਮਰੇ ਲਾਏ ਗਏ ਹਨ। ਇਸ ਤਰ੍ਹਾਂ ਕੁੱਲ 51 ਕੈਮਰੇ ਵੱਖ-ਵੱਖ ਥਾਵਾਂ ’ਤੇ ਲਾਏ ਗਏ ਹਨ। ®ਐੱਮ. ਪੀ. ਕੋਟੇ ’ਚੋਂ ਦਿੱਤੀ ਸੀ ਭਗਵੰਤ ਮਾਨ ਨੇ 15 ਲੱਖ ਰੁ. ਦੀ ਗ੍ਰਾਂਟ ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਐੱਮ.ਪੀ. ਕੋਟੇ ’ਚੋਂ ਸੰਸਦ ਮੈਂਂਬਰ ਭਗਵੰਤ ਮਾਨ ਨੇ ਜ਼ਿਲਾ ਪੁਲਸ ਪ੍ਰਸ਼ਾਸਨ ਨੂੰ 15 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ। ਇਸ ਗ੍ਰਾਂਟ ਰਾਹੀਂ ਹੀ ਵਧੀਆ ਕੁਆਲਿਟੀ ਦੇ ਕੈਮਰੇ ਸ਼ਹਿਰ ’ਚ ਲਾਏ ਗਏ ਹਨ। ਇਨ੍ਹਾਂ ਕੈਮਰਿਆਂ ਦੀ ਕੁਆਲਿਟੀ ਇੰਨੀ ਵਧੀਆ ਹੈ ਕਿ ਆਉਣ-ਜਾਣ ਵਾਲੇ ਹਰੇਕ ਵਾਹਨ ਦਾ ਨੰਬਰ ਵੀ ਪਡ਼੍ਹਿਆ ਜਾ ਸਕੇਗਾ ਅਤੇ ਕਿਹਡ਼ਾ ਵਿਅਕਤੀ ਸ਼ਹਿਰ ’ਚ ਦਾਖਲ ਹੁੰਦਾ ਹੈ, ਉਸ ਦਾ ਚਿਹਰਾ ਵੀ 0ਸਾਫ ਨਜ਼ਰ ਆਵੇਗਾ। ਇਹ ਕੈਮਰੇ ਰਾਤ ਸਮੇਂ ਵੀ ਵਧੀਆ ਕੰਮ ਕਰਨਗੇ।


Related News