ਇਕਜੁੱਟ ਹੋਏ ਜਹਾਗੀਰ ਅਤੇ ਜਵੰਧਾ ਗਰੁੱਪ

11/13/2018 4:44:31 PM

ਸੰਗਰੂਰ (ਸੰਜੀਵ ਜੈਨ)- ਪਿਛਲੇ ਲੰਮੇ ਸਮੇਂ ਤੋਂ ਆਪੋ-ਅਾਪਣੇ ਪਲੇਟਫਾਰਮ ਤੋਂ ਅਧਿਆਪਕ ਹਿੱਤਾਂ ਲਈ ਕੰਮ ਕਰ ਰਹੀਆਂ ਦੋ ਜਥੇਬੰਦੀਆਂ ਅਧਿਆਪਕ ਦਲ ਪੰਜਾਬ (ਜਹਾਂਗੀਰ) ਅਤੇ ਜਵੰਧਾ ਗਰੁੱਪ ਨੇ ਜ਼ਿਲਾ ਸੰਗਰੂਰ ਅੰਦਰ ਬਿਨਾਂ ਕਿਸੇ ਸ਼ਰਤ ਦੇ ਆਪਸੀ ਰਲੇਵਾਂ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਕੰਨਿਆ ਸੀ. ਸੈਕੰਡਰੀ ਸਕੂਲ ਧੂਰੀ ਵਿਖੇ ਅਧਿਆਪਕ ਦਲ ਦੇ ਬਾਨੀ ਮਰਹੂਮ ਨਛੱਤਰ ਸਿੰਘ ਜਹਾਂਗੀਰ ਦੇ ਸਪੁੱਤਰ ਐਡਵੋਕੇਟ ਹਰਿੰਦਰ ਸਿੰਘ ਕੈਨੇਡਾ ਦੀ ਦੇਖ-ਰੇਖ ਹੇਠ ਹੋਏ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਇਹ ਐਲਾਨ ਕਰਨ ਮੌਕੇ ਸਮੁੱਚੇ ਜ਼ਿਲੇ ਦੇ ਲਗਭਗ 300 ਦੇ ਕਰੀਬ ਅਧਿਆਪਕ ਮੌਜੂਦ ਸਨ। ਇਸ ਸਮੇਂ ਅਧਿਆਪਕ ਦਲ ਪੰਜਾਬ ਜਹਾਂਗੀਰ ਦੇ ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ, ਅਧਿਆਪਕ ਦਲ ਜਵੰਧਾ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਜ਼ਿਲਾ ਪ੍ਰਧਾਨ ਅਵਤਾਰ ਸਿੰਘ ਢਢੋਗਲ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਸ਼ੇਰਪੁਰ ਸਮੇਤ ਹੋਰ ਆਗੂਆਂ ਨੇ ਇਕਜੁੱਟ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਏਕੇ ਲਈ ਸਮੁੱਚਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ। ਇਸ ਸਮੇਂ ਐਡਵੋਕੇਟ ਹਰਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਜਹਾਂਗੀਰ ਦੇ ਅਧੂਰੇ ਸੁਪਨੇ ਨੂੰ ਅੱਜ ਅਮਲੀਜਾਮਾ ਪਹਨਿਦਿਆਂ ਵੇਖ ਕੇ ਉਨ੍ਹਾਂ ਦੇ ਮਨ ਨੂੰ ਬੇਹੱਦ ਖੁਸ਼ੀ ਪਹੁੰਚੀ ਹੈ। ਇਸ ਦੌਰਾਨ ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ ਨੇ ਸਰਕਾਰ ਦੀਆਂ ਅਧਿਆਪਕਾਂ ਵਿਰੋਧੀ ਜਬਰੀ ਨੀਤੀਆਂ ਖਿਲਾਫ ਇਕਜੁੱਟਤਾ ਨਾਲ ਲਡ਼ਨ ਦਾ ਐਲਾਨ ਕੀਤਾ। ਉਨ੍ਹਾਂ ਐੱਸ. ਐੱਸ. ਏ./ਰਮਸਾ ਅਤੇ 5178 ਅਧਿਆਪਕਾਂ ਨਾਲ ਹੋ ਰਹੇ ਨਾਦਰਸ਼ਾਹੀ ਧੱਕੇ ਦੀ ਪੁਰਜ਼ੋਰ ਸ਼ਬਦਾਂ ’ਚ ਨਿਖੇਧੀ ਵੀ ਕੀਤੀ।

ਇਸ ਸਮੇਂ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਢਢੋਗਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੌਰਾਨ ਜ਼ਿਲਾ ਪੱਧਰੀ ਕਮੇਟੀ ਦੇ ਵਿਸਥਾਰ ਦਾ ਐਲਾਨ ਕਰਦਿਆਂ ਸਟੇਜ ਸਕੱਤਰ ਦੀ ਭੂਮਿਕਾ ਅਦਾ ਕਰ ਰਹੇ ਸਟੇਟ ਐਵਾਰਡੀ ਪਰਮਿੰਦਰ ਲੌਂਗੋਵਾਲ ਨੇ ਦੱਸਿਆ ਕਿ ਨਵਤੇਜ ਸਿੰਘ ਹਥਨ ਅਤੇ ਰਾਕੇਸ਼ ਕੁਮਾਰ ਗਰਗ ਨੂੰ ਸੀਨੀਅਰ ਜ਼ਿਲਾ ਮੀਤ ਪ੍ਰਧਾਨ, ਜਰਨੈਲ ਸਿੰਘ ਧਾਲੀਵਾਲ ਅਤੇ ਰਾਜਵਿੰਦਰ ਸਿੰਘ ਧਾਲੀਵਾਲ ਨੂੰ ਜ਼ਿਲਾ ਮੀਤ ਪ੍ਰਧਾਨ, ਤੇਜਵਿੰਦਰ ਸਿੰਘ ਬਿੱਟੂ ਨੂੰ ਜ਼ਿਲਾ ਪ੍ਰਚਾਰ ਸਕੱਤਰ, ਬਲਵਿੰਦਰ ਸਿੰਘ ਅਲਾਲ ਨੂੰ ਜ਼ਿਲਾ ਮੁੱਖ ਸਲਾਹਕਾਰ ਅਤੇ ਮਨਜੀਤ ਸਿੰਘ ਧੰਦੀਵਾਲ ਨੂੰ ਬਲਾਕ ਧੂਰੀ ਦਾ ਸੀ. ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸਿਮਰਤ ਸਿੰਘ, ਬਲਾਕ ਪ੍ਰਧਾਨ ਗੁਰਮੀਤ ਸਿੰਘ ਈਸਾਪੁਰ, ਤਰਸੇਮ ਸਿੰਘ ਢਢੋਗਲ, ਦਲਜਿੰਦਰ ਸਿੰਘ ਸ਼ੇਰਪੁਰ, ਹਾਕਮ ਖਾਂ, ਗੁਰਜੀਤ ਸਿੰਘ ਸੰਗਰੂਰ, ਯਾਦਵਿੰਦਰ ਸਿੰਘ ਸੋਹੀ, ਗੁਰਪਰਗਟ ਸਿੰਘ, ਪਰਮਲ ਸਿੰਘ ਤੇਜਾ ਸਮੇਤ ਵੱਡੀ ਗਿਣਤੀ ’ਚ ਅਧਿਆਪਕਾਂ ਨੇ ਹਾਜ਼ਰੀ ਦਰਜ ਕਰਵਾਈ।®®


Related News