ਮਹਿਲ ਕਲਾਂ ਸੋਢਾਂ ਦੇ ਵਾਰਡ ਨੰਬਰ 8 ’ਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਦਾ ਉਦਘਾਟਨ
Saturday, Nov 22, 2025 - 04:40 PM (IST)
ਮਹਿਲ ਕਲਾਂ (ਹਮੀਦੀ): ਪਿੰਡ ਮਹਿਲ ਕਲਾਂ ਸੋਢਾਂ ਦੇ ਵਾਰਡ ਨੰਬਰ 8 ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਲਗਾਈ ਗਈ ਨਵੀਂ ਪਾਈਪ ਲਾਈਨ ਦਾ ਉਦਘਾਟਨ ਸਰਪੰਚ ਸਰਬਜੀਤ ਸਿੰਘ ਸੰਭੂ ਵੱਲੋਂ ਕੀਤਾ ਗਿਆ। ਇਸ ਮੌਕੇ ਸਰਪੰਚ ਸੰਭੂ ਨੇ ਦੱਸਿਆ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਮਿਹਰਬਾਨੀ ਅਤੇ ਯਤਨਾਂ ਸਦਕਾ ਪਿੰਡ ਲਈ 6 ਲੱਖ ਰੁਪਏ ਦੀ ਲਾਗਤ ਨਾਲ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਗਰਾਂਟ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੂੰ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਵਾਰਡ ਨੰਬਰ 8 ਤੋਂ ਕਲਾਲ ਮਾਜਰੇ ਤੱਕ ਇਹ ਪਾਈਪ ਲਾਈਨ ਬਿਛਾਈ ਗਈ ਹੈ।
ਉਦਘਾਟਨ ਸਮਾਰੋਹ ਦੌਰਾਨ ਸਮੂਹ ਵਾਰਡ ਵਾਸੀਆਂ ਵੱਲੋਂ ਸਰਪੰਚ ਸਰਬਜੀਤ ਸਿੰਘ ਸੰਭੂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਕਈ ਸਾਲਾਂ ਤੋਂ ਚੱਲ ਰਹੀ ਸਮੱਸਿਆ ਦਾ ਹੁਣ ਸਮਾਧਾਨ ਹੋ ਗਿਆ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਮਿਲੇ ਸਹਿਯੋਗ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅਰਸ਼ਦੀਪ ਸਿੰਘ ਬਿੱਟੂ, ਅਰੁਣ ਕੁਮਾਰ ਬਾਂਸਲ, ਗੁਰਿੰਦਰ ਸਿੰਘ ਸਿੱਧੂ, ਮਾਸਟਰ ਸੋਹਨ ਸਿੰਘ, ਪੰਚ ਬ੍ਰਹਮ ਦੱਤ, ਕੁਲਦੀਪ ਸਿੰਘ ਮਾਣਕ, ਸੱਬਾ ਕਸਬਾ ਭਰਾਲ, ਲਵਪ੍ਰੀਤ ਸਿੰਘ ਨਿਹਲੂਵਾਲ, ਹਰਕੀਰਤ ਸਿੰਘ ਮਹਿਲ ਖੁਰਦ, ਬਿੱਕਰ ਸਿੰਘ, ਸੁੱਖਾ ਸਿੰਘ, ਪੰਚ ਗੁਰਪ੍ਰੀਤ ਸਿੰਘ ਗੋਰਾ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਹਾਕਮ ਸਿੰਘ, ਰਾਜਦੀਪ ਸਿੰਘ, ਹਰਮੇਲ ਸਿੰਘ, ਜਸਮੇਲ ਸਿੰਘ, ਯਾਦਵਿੰਦਰ ਸਿੰਘ, ਚੰਦ ਸਿੰਘ, ਬਲਵਿੰਦਰ ਸਿੰਘ ਰਾਜਾ, ਗੁਰਜੰਟ ਸਿੰਘ, ਸੁਖਵੰਤ ਸਿੰਘ, ਜਗਸੀਰ ਸਿੰਘ ਸ਼ੀਰਾ, ਸੁਰਿੰਦਰਪਾਲ ਕੌਰ ਪੰਚ, ਕੁਲਦੀਪ ਕੌਰ ਪੰਚ, ਕੁਲਵਿੰਦਰ ਕੌਰ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਆਗੂ ਹਾਜ਼ਰ ਰਹੇ।
