ਪਿੰਡ ਹਰਦਾਸਪੁਰਾ ਵਿਖੇ ਟੁੱਟੀ ਪੁਲ਼ੀ ਲੋਕਾਂ ਦੇ ਸਹਿਯੋਗ ਨਾਲ ਮੁੜ ਬਣਾਈ ਗਈ

Thursday, Sep 04, 2025 - 07:08 PM (IST)

ਪਿੰਡ ਹਰਦਾਸਪੁਰਾ ਵਿਖੇ ਟੁੱਟੀ ਪੁਲ਼ੀ ਲੋਕਾਂ ਦੇ ਸਹਿਯੋਗ ਨਾਲ ਮੁੜ ਬਣਾਈ ਗਈ

ਮਹਿਲ ਕਲਾਂ (ਹਮੀਦੀ)– ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪਿੰਡ ਹਰਦਾਸਪੁਰਾ ਵਿਚ ਸੱਥ ਨੂੰ ਜਾਣ ਵਾਲੇ ਮੁੱਖ ਰਸਤੇ ‘ਤੇ ਟੁੱਟੀ ਹੋਈ ਪੁਲੀ ਕਈ ਸਮੇਂ ਤੋਂ ਲੋਕਾਂ ਲਈ ਖਤਰੇ ਦਾ ਕਾਰਨ ਬਣੀ ਹੋਈ ਸੀ। ਲੰਬੇ ਸਮੇਂ ਤੋਂ ਪੁਲੀ ਦੀ ਮੁਰੰਮਤ ਲਈ ਅਪੀਲ ਕੀਤੀ ਜਾ ਰਹੀ ਸੀ, ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕੱਲ ਰਾਤ ਇਕ ਮੋਟਰਸਾਈਕਲ ਚਾਲਕ ਨੂੰ ਡਿੱਗਣ ਨਾਲ ਕਾਫੀ ਸੱਟਾਂ ਲੱਗੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਸਾਰੇ ਸਕੂਲਾਂ ਬਾਰੇ ਨਵੇਂ ਹੁਕਮ ਜਾਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਿਲਾ ਬਰਨਾਲਾ ਦੇ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਟੁੱਟੀ ਪੁਲੀ ਨੂੰ ਮੁੜ ਬਣਵਾਇਆ। ਜਗਰਾਜ ਸਿੰਘ ਨੇ ਕਿਹਾ ਕਿ “ਸਰਕਾਰਾਂ ਤੋਂ ਨਾ ਝਾਕੋ, ਆਪਣੀ ਰਾਖੀ ਆਪ ਕਰੋ” ਵਾਲਾ ਨਾਅਰਾ ਸੱਚ ਸਾਬਤ ਹੋਇਆ ਹੈ। ਇਹ ਕਦਮ ਰਾਤ ਦੇ ਸਮੇਂ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਜ਼ਰੂਰੀ ਸੀ। ਜਗਰਾਜ ਸਿੰਘ ਦੇ ਨਾਲ ਭਰਪੂਰ ਸਿੰਘ (ਸਾਬਕਾ ਪੰਚ), ਅਮਰਜੀਤ ਸਿੰਘ (ਸਾਬਕਾ ਪੰਚ), ਨਿਰਮਲ ਸਿੰਘ, ਸੁਖਜੀਤ ਸਿੰਘ ਲਾਡੀ, ਪਰਮਜੀਤ ਸਿੰਘ ਦਿਉਲ, ਬੂਟਾ ਸਿੰਘ ਸੋਹਲ, ਸੁਮਨਦੀਪ ਸਿੰਘ ਸੋਨੀ ਸੋਹਲ, ਵਿਜੈ ਕੁਮਾਰ ਬਿੱਲੂ ਪੰਡਤ, ਸਿਵਚੰਦਰ ਸਿੰਘ ਸੋਹਲ, ਰਾਜਵਿੰਦਰ ਸਿੰਘ ਰਾਜੂ ਸੋਹਲ, ਰਾਜੂ ਮਹਿਰਾ (ਮਿਸਤਰੀ) ਅਤੇ ਬਲਜੀਤ ਸਿੰਘ ਡੇਅਰੀ ਵਾਲਾ ਨੇ ਵੀ ਇਸ ਕੰਮ ਵਿੱਚ ਸਹਿਯੋਗ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News