ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮੇਂ ਗੋਲਕ 'ਚ ਜਮ੍ਹਾਂ ਪੈਸਿਆਂ ਨੂੰ ਲੈ ਕੇ ਛਿੜਿਆ ਵਿਵਾਦ! ਆਡੀਓ ਵਾਇਰਲ (ਵੀਡੀਓ)

Friday, Mar 08, 2024 - 10:44 AM (IST)

ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮੇਂ ਗੋਲਕ 'ਚ ਜਮ੍ਹਾਂ ਪੈਸਿਆਂ ਨੂੰ ਲੈ ਕੇ ਛਿੜਿਆ ਵਿਵਾਦ! ਆਡੀਓ ਵਾਇਰਲ (ਵੀਡੀਓ)

ਸੰਗਰੂਰ : ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮੇਂ ਗੋਲਕ 'ਚ ਜਮ੍ਹਾਂ ਹੋਏ ਪੈਸਿਆਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਕ ਕਿਸਾਨ ਜੱਥੇਬੰਦੀ ਵਲੋਂ ਸ਼ੁਭਕਰਨ ਸਿੰਘ ਦੇ ਭੋਗ ਵੇਲੇ ਗੋਲਕ 'ਚ ਇਕੱਠੇ ਹੋਏ ਪੈਸਿਆਂ ਦੀ ਮੰਗ ਕੀਤੀ ਗਈ ਹੈ। ਆਡੀਓ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਕਿਸਾਨ ਸ਼ੁਭਕਰਨ ਸਿੰਘ ਦਾ ਦਾਣਾ ਮੰਡੀ ਵਿਖੇ ਭੋਗ ਪਿਆ ਸੀ ਅਤੇ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ (ਵੀਡੀਓ)

ਇਸ ਦੌਰਾਨ ਗੋਲਕ 'ਚ ਜਿਹੜਾ ਚੜ੍ਹਾਵਾ ਚੜ੍ਹਿਆ, ਉਹ ਕੁੱਝ ਪਤਵੰਤ ਸੱਜਣਾਂ ਵਲੋਂ ਮੰਗਿਆ ਜਾ ਰਿਹਾ ਹੈ। ਇਸ ਲਈ ਗੁਰੂਘਰ ਵਲੋਂ ਇਸ ਸਬੰਧੀ ਇਕੱਠ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਕੋਈ ਵੀ ਵਿਅਕਤੀ ਨਹੀਂ ਆਇਆ, ਜਿਸ ਨੇ ਪੈਸਿਆਂ ਦੀ ਮੰਗ ਕੀਤੀ ਹੈ। ਫਿਲਹਾਲ ਇਸ ਬਾਰੇ ਗੁਰੂ ਘਰ ਦਾ ਇਕ ਮੈਂਬਰ ਕਹਿ ਰਿਹਾ ਹੈ ਕਿ ਸਾਰੇ ਪਿੰਡ ਵਾਲਿਆਂ ਨੇ ਇਹੀ ਮਤਾ ਪਾਸ ਕੀਤਾ ਹੈ ਕਿ ਕਿਸਾਨ ਸ਼ੁਭਕਰਨ ਦੇ ਭੋਗ ਮੌਕੇ ਗੋਲਕ 'ਚ ਇਕੱਠਾ ਹੋਇਆ ਪੈਸਾ ਗੁਰੂਘਰ 'ਚ ਹੀ ਜਾਵੇਗਾ ਅਤੇ ਕਿਸੇ ਨੂੰ ਇਸ 'ਚੋਂ ਕੋਈ ਪੈਸਾ ਨਹੀਂ ਮਿਲੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸੁਖਬੀਰ ਨੂੰ ਲਿਖੀ ਚਿੱਠੀ, ਪੜ੍ਹੋ ਕੀ ਹੈ ਪੂਰੀ ਖ਼ਬਰ
ਫਿਲਹਾਲ 'ਜਗਬਾਣੀ' ਵਲੋਂ ਵਾਇਰਲ ਹੋ ਰਹੀ ਇਸ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਕਿਸਾਨ ਜੱਥੇਬੰਦੀ ਨੇ ਪੈਸੇ ਮੰਗੇ ਸਨ, ਉਸ ਵਲੋਂ ਆਪਣੀ ਸਫ਼ਾਈ ਵੀ ਦਿੱਤੀ ਗਈ ਹੈ। ਜੱਥੇਬੰਦੀ ਵਲੋਂ ਕਿਹਾ ਗਿਆ ਹੈ ਕਿ ਉਹ ਤਾਂ ਸਿਰਫ ਮਦਦ ਮੰਗਣ ਗਏ ਸੀ। ਦੱਸਣਯੋਗ ਹੈ ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਦਿੱਲੀ ਜਾਣ ਸਮੇਂ ਹਰਿਆਣਾ ਪੁਲਸ ਨਾਲ ਹੋਈ ਤਕਰਾਰ 'ਚ ਕਿ ਕਿਸਾਨ ਸ਼ੁਭਕਰਨ ਸਿੰਘ ਨੂੰ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News