ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਭਵਾਨੀਗੜ੍ਹ ਦੇ 4 ਮੌਜੂਦਾ ਕੌਂਸਲਰਾਂ ਨੇ ਫੜ੍ਹਿਆ ''ਆਪ'' ਦਾ ਪੱਲਾ

Wednesday, Feb 15, 2023 - 12:46 PM (IST)

ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਭਵਾਨੀਗੜ੍ਹ ਦੇ 4 ਮੌਜੂਦਾ ਕੌਂਸਲਰਾਂ ਨੇ ਫੜ੍ਹਿਆ ''ਆਪ'' ਦਾ ਪੱਲਾ

ਭਵਾਨੀਗੜ੍ਹ (ਵਿਕਾਸ ਮਿੱਤਲ) : ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਤੋਂ ਨਾਰਾਜ਼ ਕਾਂਗਰਸ ਦੇ 4 ਮੌਜੂਦਾ ਕੌਂਸਲਰਾਂ ਨੇ 'ਆਪ' 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। 'ਆਪ' ਦੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਾਂਗਰਸ ਛੱਡ ਕੇ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋਏ ਕੌਂਸਲਰ ਸੰਜੀਵ ਕੁਮਾਰ ਸੰਜੂ ਵਰਮਾ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਲਾਲੀ ਸਮੇਤ ਮਹਿਲਾ ਕੌਂਸਲਰ ਸਤਿੰਦਰ ਕੌਰ ਦਾ ਸਿਰੌਪੇ ਪਾ ਕੇ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ 'ਆਪ' ਦਾ ਝਾੜੂ ਫੜਨ ਵਾਲੇ ਉਕਤ ਕੌਂਸਲਰ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਨਜ਼ਦੀਕੀ ਮੰਨੇ ਜਾਂਦੇ ਸਨ ਤੇ ਸਿੰਗਲਾ ਦੀ ਬਦੌਲਤ ਹੀ ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਗਰ ਕੌਂਸਲ ਦੀ ਚੋਣ ਜਿੱਤੀ ਸੀ। 

ਇਹ ਵੀ ਪੜ੍ਹੋ-ਭਿਆਨਕ ਹਾਦਸੇ ਨੇ ਘਰ 'ਚ ਪੁਆਏ ਕੀਰਨੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਤੜਫ਼-ਤੜਫ਼ ਕੇ ਹੋਈ ਮੌਤ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਦੇ ਹੱਥੋਂ ਸੱਤਾ ਜਾਣ ਮਗਰੋਂ ਉਕਤ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੀ ਨਗਰ ਕੌਂਸਲ ਦੀ ਮੌਜੂਦਾ ਮਹਿਲਾ ਪ੍ਰਧਾਨ ਸੁਖਜੀਤ ਕੌਰ ਖ਼ਿਲਾਫ਼ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜ ਕੇ ਉਸਦੇ ਕਾਰਜਕਾਲ ਦੌਰਾਨ ਹੋਏ ਕੰਮਾਂ 'ਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਮੌਕੇ 'ਆਪ' 'ਚ ਸ਼ਾਮਲ ਹੋਏ ਕੌਂਸਲਰ ਸੰਜੂ ਵਰਮਾ ਤੇ ਉਨ੍ਹਾਂ ਦੇ ਸਾਥੀਆਂ ਨੇ ਆਖਿਆ ਕਿ ਕਾਂਗਰਸ 'ਚ ਰਹਿ ਕੇ ਉਨ੍ਹਾਂ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਪਰ ਪਾਰਟੀ ਆਗੂਆਂ ਨੇ ਉਨ੍ਹਾਂ ਦਾ ਮੁੱਲ ਨਹੀਂ ਪਾਇਆ ਤੇ ਲਗਾਤਾਰ ਉਨ੍ਹਾਂ ਦੀ ਅਣਦੇਖੀ ਕੀਤੀ ਜਾਂਦੀ ਰਹੀ। ਵਰਮਾ ਨੇ ਕਾਂਗਰਸ 'ਤੇ ਨਗਰ ਕੌਂਸਲ ਵਿੱਚ ਧੜੇਬੰਦੀ ਨੂੰ ਉਭਾਰਨ ਦੇ ਵੀ ਦੋਸ਼ ਲਗਾਏ ਹਨ। ਇਸ ਮੌਕੇ 'ਆਪ' ਭਵਾਨੀਗੜ੍ਹ ਦੇ ਸ਼ਹਿਰੀ ਪ੍ਰਧਾਨ ਭੀਮ ਸਿੰਘ, ਮਹਿਲਾ ਪ੍ਰਧਾਨ ਸਿੰਦਰਪਾਲ ਕੌਰ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨਦਾਮਪੁਰ, ਜਗਤਾਰ ਸਿੰਘ ਤੇ ਇਕਬਾਲ ਸਿੰਘ ਤੂਰ ਆਦਿ 'ਆਪ' ਵਾਲੰਟੀਅਰ ਹਾਜ਼ਰ ਸਨ।

ਇਹ ਵੀ ਪੜ੍ਹੋ- ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News