ਨਸ਼ੇ ਦੇ ਕੇਸ ''ਚ 18 ਸਾਲ ਤੋਂ ਭਗੌੜੇ 4 ਮੁਲਜ਼ਮਾਂ ਨੂੰ ਪੁਲਸ ਨੇ ਰਾਜਸਥਾਨ ਤੇ ਮਹਾਰਾਸ਼ਟਰ ਤੋਂ ਕੀਤਾ ਕਾਬੂ

09/09/2022 4:11:19 PM

ਭਵਾਨੀਗੜ੍ਹ(ਵਿਕਾਸ) : ਸੀਨੀਅਰ ਕਪਤਾਨ ਪੁਲਸ ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਹੇਠ ਪੁਲਸ ਨੇ ਥਾਣਾ ਭਵਾਨੀਗੜ੍ਹ ਵਿਖੇ ਕਰੀਬ 18 ਸਾਲ ਪਹਿਲਾਂ ਐੱਨ.ਡੀ.ਪੀ.ਐੱਸ. ਐਕਟ ਅਧੀਨ ਦਰਜ 2 ਵੱਖ-ਵੱਖ ਮਾਮਲਿਆਂ 'ਚ ਭਗੌੜੇ ਚੱਲ ਰਹੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। 

ਇਹ ਵੀ ਪੜ੍ਹੋ- ਨਰਾਤਿਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕਿਸ਼ਤਾਂ 'ਚ ਕਿਰਾਇਆ ਅਦਾ ਕਰ ਸਕਣਗੇ ਸ਼ਰਧਾਲੂ

ਇਸ ਸੰਬੰਧੀ ਮੋਹਿਤ ਅਗਰਵਾਲ ਡੀ.ਐੱਸ.ਪੀ ਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਰਾਜਿੰਦਰ ਕੁਮਾਰ ਡੂਡੀ ਉਰਫ ਗੰਜੀ ਪੁੱਤਰ ਹਰਚੰਦ ਵਾਸੀ ਬਾਸਕਾ ਗੋਕੁਲ (ਰਾਜਸਥਾਨ), ਜੈ ਵੀਰ ਸਿੰਘ ਪੁੱਤਰ ਮੁੱਲਾਰਾਮ ਵਾਸੀ ਦੋਬੜਾ ਪਿਲਾਨੀ (ਰਾਜਸਥਾਨ), ਨਰੇਸ਼ ਕੁਮਾਰ ਪੁੱਤਰ ਦਯਾਨੰਦ ਪੂਨੀਆ ਵਾਸੀ ਅੱਛਾਪੁਰ (ਰਾਜਸਥਾਨ) , ਰਾਜ ਕੁਮਾਰ ਉਰਫ ਰਾਜਿੰਦਰ ਸਿੰਘ ਪੁੱਤਰ ਦੁੱਲਾ ਰਾਮ ਵਾਸੀ ਬੁੱਢਾ ਵਾਸ (ਮਹਾਰਾਸ਼ਟਰ) ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਸਾਲ 2003 'ਚ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕੀਤੇ ਗਏ ਸਨ । ਉਕਤ ਮੁਲਜ਼ਮ 2004 ਤੋਂ ਭਗੌੜੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਸਨ ਪਰ ਅੱਜ ਭਵਾਨੀਗੜ੍ਹ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਭਗੋੜੇ ਅਪਰਾਧਿਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News