ਸੰਗਰੂਰ ਪੁਲਸ ਨੇ ਮੋਬਾਈਲ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 3 ਮੈਂਬਰਾਂ ਨੂੰ ਕੀਤੀ ਗ੍ਰਿਫ਼ਤਾਰ

Monday, Jan 30, 2023 - 06:09 PM (IST)

ਸੰਗਰੂਰ ਪੁਲਸ ਨੇ ਮੋਬਾਈਲ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 3 ਮੈਂਬਰਾਂ ਨੂੰ ਕੀਤੀ ਗ੍ਰਿਫ਼ਤਾਰ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਜ਼ਿਲ੍ਹਾ ਸੰਗਰੂਰ ਪੁਲਸ ਨੇ ਮੋਬਾਇਲ ਖੋਹ ਗਿਰੋਹ ਦਾ ਪਰਦਾਫਾਸ਼ ਕਰਦਿਆਂ 10 ਮੋਬਾਇਲ ਫੋਨ ਬਰਾਮਦ ਕਰ ਕੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐੱਸ. ਐੱਸ. ਪੀ.  ਸੁਰੇਂਦਰ ਲਾਂਬਾ ਵੱਲੋਂ ਪ੍ਰੈਸ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਛਾਜਲੀ ਵਿਖੇ ਮੋਬਾਇਲ ਖੋਹ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੈਂਬਰ ਗ੍ਰਿਫ਼ਤਾਰ, ਖੋਹ ਕੀਤੇ ਵੱਖ-ਵੱਖ ਕੰਪਨੀਆਂ ਦੇ 10 ਮੋਬਾਇਲ ਫੋਨ ਬਰਾਮਦ ਕੀਤੇ ਗਏ। ਸੁਰੇਂਦਰ ਲਾਂਬਾ ਦੱਸਿਆ ਕਿ ਮਹਿਲਾਂ ਚੌਂਕ ਕੋਲ ਸੁਨਾਮ ਰੋਡ ਡਰੀਮਲੈਂਡ ਮੈਰਿਜ ਪੈਲਸ ਪਾਸੋਂ ਸੁਖਵਿੰਦਰ ਸਿੰਘ ਵਾਸੀ ਖੋਖਰ ਕਲਾਂ ਤੋਂ 2 ਮੋਟਰਸਾਇਕਲ ਸਵਾਰ ਨਾਮਲੂਮ ਵਿਅਕਤੀ ਮੋਬਾਇਲ ਖੋਹ ਕੇ ਲੈ ਗਏ ਸਨ। ਜਿਸ 'ਤੇ ਸੁਖਵਿੰਦਰ ਸਿੰਘ ਦੇ ਬਿਆਨ 'ਤੇ ਮੁਕੱਦਮਾ ਥਾਣਾ ਛਾਜਲੀ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਤੇ ਤੁਰੰਤ ਕਾਰਵਾਈ ਕਰਦੇ ਹੋਏ ਕੁਲਦੀਪ ਸਿੰਘ ਚੌਂਕੀ ਮਹਿਲਾਂ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਨਾਕਾਬੰਦੀ ਮੁਦੱਈ ਸੁਖਵਿੰਦਰ ਸਿੰਘ ਦੀ ਸਨਾਖਤ 'ਤੇ  ਜਸਦੀਪ ਸਿੰਘ ਉਰਫ ਕਾਲੀ ਅਤੇ ਭਾਰਤ ਭੂਸ਼ਣ ਵਾਸੀ ਸੰਗਰੂਰ ਨੂੰ ਮੌਕਾ ਪਰ ਕਾਬੂ ਕੀਤਾ।

ਇਹ ਵੀ ਪੜ੍ਹੋ- ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਨੂੰ ਕੀਤਾ ਤਲਬ, ਇਸ ਮਾਮਲੇ 'ਚ ਕੀਤੀ ਪੁੱਛਗਿੱਛ

ਦੌਰਾਨੇ ਤਫਤੀਸ਼ ਮੁੱਖ ਅਫ਼ਸਰ ਥਾਣਾ ਛਾਜਲੀ ਨੇ ਦੋਸ਼ੀ ਜਸਦੀਪ ਸਿੰਘ ਅਤੇ ਭਾਰਤ ਭੂਸ਼ਣ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਰਿਮਾਂਡ ਦੋਸ਼ੀਆਂ ਨੇ ਮੰਨਿਆ ਕਿ ਉਹ ਸੰਗਰੂਰ, ਸੁਨਾਮ ਤੇ ਦਿੜਬਾ ਦੇ ਏਰੀਆ ਵਿੱਚ ਪਰਵਾਸੀ ਮਜਦੂਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਤੇ ਮੋਬਾਇਲ ਖੋਹ ਕਰਕੇ ਅੱਗੇ ਬਿਮਲਾ ਦੇਵੀ ਵਾਸੀ ਸੰਗਰੂਰ ਤੇ ਸਕੁੰਤਲਾਂ ਵਾਸੀ ਸੁਨਾਮ ਨੂੰ ਵੇਚਦੇ ਸਨ। ਜਿਸਦੇ ਆਧਾਰ 'ਤੇ ਬਿਮਲਾ ਦੇਵੀ ਅਤੇ ਸਕੁੰਤਲਾ ਨੂੰ ਮੁਕੱਦਮਾ ਹਜਾ ਵਿੱਚ ਨਾਮਜ਼ਦ ਕੀਤਾ ਗਿਆ। ਦੋਸ਼ਣ ਬਿਮਲਾ ਦੇਵੀ ਉਕਤ ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਕੁੱਲ 4 ਫੋਨ ਬਰਾਮਦ ਕੀਤੇ ਗਏ। ਦੋਸ਼ਣ ਸਕੁੰਤਲਾਂ ਫਰਾਰ ਹੈ, ਜਿਸਦੀ ਭਾਲ ਕੀਤੀ ਜਾ ਰਹੀ ਹੈ, ਜਿਸ ਪਾਸੋਂ ਖੋਹ ਕੀਤੇ ਮੋਬਾਇਲ ਬਰਾਮਦ ਹੋਣ ਦੀ ਸੰਭਾਵਨਾ ਹੈ ਤੇ ਪੁਲਸ ਵੱਲੋਂ ਮਾਮਲਾ ਦੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ- ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News