ਕੈਮੀਕਲ ਨਾਲ ਤਿਆਰ ਕੀਤਾ 28 ਹਜ਼ਾਰ ਲਿਟਰ ਮਿਲਾਵਟੀ ਦੁੱਧ ਬਰਾਮਦ, ਛਾਪਾ ਮਾਰਨ ਗਈ ਟੀਮ ਦੇ ਵੀ ਉੱਡੇ ਹੋਸ਼
Friday, Dec 23, 2022 - 06:18 PM (IST)
ਲਹਿਰਾਗਾਗਾ (ਜ.ਬ.) : ਡੀ. ਐੱਸ. ਪੀ. ਪੁਸ਼ਪਿੰਦਰ ਸਿੰਘ ਦੀ ਅਗਵਾਈ ਅਧੀਨ ਸਥਾਨਕ ਪੁਲਸ ਨੇ ਮੁਖਬਰ ਦੀ ਇਤਲਾਹ ’ਤੇ ਇਕ ਦੁੱਧ ਫੈਕਟਰੀ ’ਚ ਛਾਪਾ ਮਾਰ ਕੇ ਉੱਥੋਂ ਵੱਡੀ ਮਾਤਰਾ ’ਚ ਨਕਲੀ ਦੁੱਧ, ਕੈਮੀਕਲ, ਰਿਫਾਇੰਡ, ਪਾਊਡਰ ਅਤੇ ਕੱਚੇ ਮਟੀਰੀਅਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਸਿਟੀ ਇੰਚਾਰਜ ਕਸ਼ਮੀਰ ਸਿੰਘ ਪੁਲਸ ਪਾਰਟੀ ਸਮੇਤ ਖੇਡ ਸਟੇਡਿਅਮ ਵਿਖੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਜੀਵ ਕੁਮਾਰ ਵਾਸੀ ਲਹਿਰਾਗਾਗਾ ਜਾਖਲ ਰੋਡ ’ਤੇ ਰਾਜੀਵ ਮਿਲਕ ਦੇ ਨਾਂ ਉੱਪਰ ਫੈਕਟਰੀ ਚਲਾ ਰਿਹਾ ਹੈ, ਜੋ ਨਕਲੀ ਦੁੱਧ ਤਿਆਰ ਕਰ ਕੇ ਅੱਗੇ ਸਪਲਾਈ ਕਰਦਾ ਹੈ।
ਇਹ ਵੀ ਪੜ੍ਹੋ- 25 ਦਸੰਬਰ ਨੂੰ ਪਰਤਣਾ ਸੀ ਘਰ, ਮਾਂ ਵੇਖਦੀ ਰਹਿ ਗਈ ਰਾਹ, ਕੈਨੇਡਾ ਤੋਂ ਆਈ ਪੁੱਤ ਦੀ ਮੌਤ ਦੀ ਖ਼ਬਰ
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਫੈਕਟਰੀ ’ਚੋਂ 28 ਹਜ਼ਾਰ ਲਿਟਰ ਨਕਲੀ ਦੁੱਧ, ਦੋ ਵ੍ਹੀਕਲ ਅਤੇ 8 ਤੋਂ 10 ਕੁਇੰਟਲ ਨਕਲੀ ਦੁੱਧ ਤਿਆਰ ਕਰਨ ਵਾਲਾ ਕੱਚਾ ਮਟੀਰੀਅਲ ਸਮੇਤ ਰਾਮ ਕੁਮਾਰ ਪੁੱਤਰ ਮੇਵਾ ਲਾਲ ਵਾਸੀ ਝਾਮਪੁਰ, ਸੁਰੇਸ਼ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਬਾਬਾ ਬਿਨਕਾ ਯੂ.ਪੀ. ਨੂੰ ਕਾਬੂ ਕੀਤਾ ਹੈ ਜਦਕਿ ਡੇਅਰੀ ਮਾਲਕ ਫਰਾਰ ਹੋ ਗਿਆ ਹੈ। ਇਸ ਮੌਕੇ ਥਾਣਾ ਮੁਖੀ ਜਤਿੰਦਰ ਪਾਲ ਸਿੰਘ, ਸਬ ਇੰਸਪਕੈਟਰ ਅਮਨਦੀਪ ਕੌਰ, ਸਿਟੀ ਇੰਚਾਰਜ ਕਸ਼ਮੀਰ ਸਿੰਘ ਮੌਜੂਦ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ 'ਚ ਮਾਨਸਾ ਪੁਲਸ ਨੇ 7 ਮੁਲਜ਼ਮਾਂ ਖ਼ਿਲਾਫ਼ ਪੇਸ਼ ਕੀਤਾ ਸਪਲੀਮੈਂਟਰੀ ਚਲਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।