ਸਾਬਕਾ ਸਰਪੰਚ ’ਤੇ ਜਾਨਲੇਵਾ ਹਮਲਾ ਕਰਨ ਵਾਲੇ 2 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

05/25/2023 6:39:39 PM

ਸੰਗਰੂਰ/ਮੂਨਕ (ਸਿੰਗਲਾ, ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਪ੍ਰਕਾਸ਼) : ਪੁਲਸ ਵੱਲੋਂ ਮੂਨਕ ਵਿਖੇ ਸਾਬਕਾ ਸਰਪੰਚ ’ਤੇ ਜਾਨਲੇਵਾ ਹਮਲਾ ਕਰਨ ਵਾਲੇ 2 ਵਿਅਕਤੀਆਂ ਨੂੰ ਪੁਲਸ ਨੇ 2 ਘੰਟਿਆਂ ’ਚ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ। ਇਸ ਸਬੰਧੀ ਸੁਰੇਂਦਰ ਲਾਂਬਾ ਐੱਸ.ਐੱਸ.ਪੀ. ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਲੁੱਟਾਂ-ਖੋਹਾਂ ਕਰਨ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਮੂਨਕ ਵਿਖੇ ਸਾਬਕਾ ਸਰਪੰਚ ’ਤੇ ਜਾਨਲੇਵਾ ਹਮਲਾ ਕਰਨ ਵਾਲੇ 2 ਵਿਅਕਤੀਆਂ ਨੂੰ 2 ਘੰਟਿਆਂ ’ਚ ਗ੍ਰਿਫ਼ਤਾਰ ਕਰ ਕੇ ਵਾਰਦਾਤ ਸਮੇਂ ਵਰਤਿਆ 1 ਪਿਸਤੌਲ ਦੇਸੀ 32 ਬੋਰ, 4 ਕਾਰਤੂਸ ਜਿੰਦਾ ਤੇ 2 ਚੱਲੇ ਹੋਏ ਕਾਰਤੂਸ ਦੇ ਖੋਲ ਸਮੇਤ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- CM ਮਾਨ ਦਾ ਧਮਾਕੇਦਾਰ ਟਵੀਟ, ਸਾਬਕਾ CM ਚੰਨੀ ਨੂੰ ਦਿੱਤਾ 31 ਮਈ 2 ਵਜੇ ਤੱਕ ਦਾ ਅਲਟੀਮੇਟਮ

ਲਾਂਬਾ ਨੇ ਦੱਸਿਆ ਕਿ 24 ਮਈ ਨੂੰ ਕਰੀਬ ਦੁਪਹਿਰ 2 ਵਜੇ ਕ੍ਰਿਸ਼ਨ ਸਿੰਘ ਵਾਸੀ ਬੰਗਾਂ ਨੂੰ ਬਾਹਰਲੇ ਨੰਬਰ ਤੋਂ ਧਮਕੀ ਭਰੀ ਫੋਨ ਕਾਲ ਆਈ। ਫਿਰ ਕੱਲ੍ਹ ਰਾਤ ਕਰੀਬ 10:00 ਵਜੇ ਕ੍ਰਿਸ਼ਨ ਸਿੰਘ ਨੂੰ ਆਪਣੇ ਘਰ ਦੇ ਬਾਹਰ ਫਾਇਰ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਜਦੋਂ ਕ੍ਰਿਸ਼ਨ ਸਿੰਘ ਨੇ ਆਪਣੇ ਘਰ ਦੇ ਬਾਹਰ ਜਾ ਕੇ ਦੇਖਿਆ ਤਾਂ ਇਕ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ’ਚੋਂ ਇਕ ਨੇ ਕ੍ਰਿਸ਼ਨ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਫਾਇਰ ਕੀਤੇ, ਜੋ ਫਾਇਰ ਲੱਗਣ ਤੋਂ ਬਚ ਗਿਆ ਅਤੇ ਤਿੰਨੇ ਮੋਟਰਸਾਈਕਲ ਸਵਾਰ ਮੌਕੇ ਤੋਂ ਭੱਜ ਗਏ। ਜਿਸ ’ਤੇ ਕ੍ਰਿਸ਼ਨ ਸਿੰਘ ਉਕਤ ਦੇ ਬਿਆਨਾਂ ਆਧਾਰ ’ਤੇ ਮਿਤੀ 25 ਮਈ ਨੂੰ ਆਰਮਜ਼ ਐਕਟ ਤਹਿਤ ਥਾਣਾ ਮੂਨਕ ਵਿਖੇ ਰਾਜੀਵ ਅਤੇ 2 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਗਈ।

ਇਹ ਵੀ ਪੜ੍ਹੋ- CM ਮਾਨ ਦੇ ਅਲਟੀਮੇਟਮ ਤੋਂ ਬਾਅਦ ਬੋਲੇ ਸਾਬਕਾ CM ਚੰਨੀ, ਆਖੀ ਇਹ ਗੱਲ

ਦੌਰਾਨੇ ਤਫਤੀਸ਼ ਮਨੋਜ ਗੋਰਸੀ ਉਪ ਕਪਤਾਨ ਪੁਲਸ ਸਬ ਡਵੀਜ਼ਨ ਮੂਨਕ ਦੀ ਅਗਵਾਈ ਹੇਠ ਥਾਣਾ ਮੂਨਕ ਦੀ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਸਮਸੇਰ ਸਿੰਘ ਅਤੇ ਹੈਪੀ ਸਿੰਘ ਪੁੱਤਰ ਪ੍ਰੇਸਮ ਸਿੰਘ ਵਾਸੀ ਬੰਗਾ ਨੂੰ ਨਾਮਜ਼ਦ ਕੀਤਾ ਗਿਆ। ਅੱਜ 2 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀ ਰਾਜੀਵ ਪੁੱਤਰ ਬਲਵਾਨ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਸਮਸ਼ੇਰ ਸਿੰਘ ਵਾਸੀ ਬੰਗਾਂ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਸਮੇਂ ਵਰਤਿਆ ਅਸਲਾ 1 ਪਿਸਤੌਲ ਦੇਸੀ 32 ਬੋਰ ਸਮੇਤ 04 ਕਾਰਤੂਸ ਜਿੰਦਾ ਤੇ 02 ਚੱਲੇ ਕਾਰਤੂਸ ਦੇ ਖੋਲ ਸਮੇਤ ਮੋਟਰਸਾਈਕਲ ਬਰਾਮਦ ਕੀਤਾ ਗਿਆ। ਦੋਸ਼ੀ ਹੈਪੀ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ ਤੇ ਤਫਤੀਸ਼ ਜਾਰੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News