ਗਲੀ ’ਚ ਖਡ਼੍ਹੀਆਂ ਕਾਰਾਂ ਦੇ ਸ਼ੀਸ਼ੇ ਤੋਡ਼ੇ

02/12/2019 11:44:48 AM

ਰੋਪੜ (ਮਨੋਰੰਜਨ)-ਸ਼ਹਿਰ ਦੀ ਸ਼ਿਵ ਕਾਲੋਨੀ ’ਚ ਅਣਪਛਾਤੇ ਵਿਅਕਤੀ ਵੱਲੋਂ ਗਲੀ ’ਚ ਖੜ੍ਹੀਆਂ ਦੋ ਕਾਰਾਂ ਦੇ ਸ਼ੀਸ਼ੇ ਤੋਡ਼ ਦਿੱਤੇ ਗਏ। ਘਟਨਾ ਨੂੰ ਅੰਜਾਮ ਦਿੰਦਾ ਹੋਇਆ ਵਿਅਕਤੀ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ। ਪੀਡ਼ਤ ਨੇ ਪੁਲਸ ਦੇ ਕੋਲ ਦਿੱਤੀ ਸ਼ਿਕਾਇਤ ਦੇ ਨਾਲ ਜਾਂਚ ਦੇ ਲਏ ਫੁਟੇਜ ਵੀ ਪੁਲਸ ਨੂੰ ਦੇ ਦਿੱਤੀ ਹੈ। ਸ਼ਿਵ ਕਾਲੋਨੀ ਨਿਵਾਸੀ ਹਰੀਕਿਸ਼ਨ ਮੱਲੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਕੋਲ ਇੰਡੀਗੋ ਗੱਡੀ ਹੈ। ਜਿਸ ਨੂੰ ਉਹ ਆਪਣੇ ਘਰ ਦੇ ਸਾਹਮਣੇ ਗਲੀ ’ਚ ਖਡ਼੍ਹਾ ਕਰਦਾ ਹੈ। ਐਤਵਾਰ ਰਾਤ ਨੂੰ ਅਣਪਛਾਤੇ ਵਿਅਕਤੀ ਨੇ ਉਸਦੀ ਕਾਰ ਦੇ ਸ਼ੀਸ਼ੇ ਤੋਡ਼ ਦਿੱਤੇ। ਆਰੋਪੀ ਨੇ ਕੁਝ ਹੀ ਦੂਰੀ ’ਤੇ ਇਕ ਹੋਰ ਖਡ਼੍ਹੀ ਕਾਰ ਦੇ ਵੀ ਸ਼ੀਸ਼ੇ ਤੋਡ਼ੇ। ਕਾਰ ਦੇ ਸ਼ੀਸ਼ੇ ਤੋਡ਼ਦੇ ਹੋਏ ਆਰੋਪੀ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਿਆ। ਹਰੀਕਿਸ਼ਨ ਨੇ ਪੁਲਸ ਨੂੰ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਸਾਡੇ ਮੁਹੱਲੇ ’ਚ ਇਸੇ ਤਰ੍ਹਾਂ ਦੋ-ਤਿੰਨ ਕਾਰਾਂ ਦੇ ਸ਼ੀਸ਼ੇ ਤੋਡ਼ੇ ਗਏ ਸਨ। ਇਨ੍ਹਾਂ ਵਾਰਦਾਤਾਂ ਦੇ ਬਾਅਦ ਮੁਹੱਲੇ ਦੇ ਲੋਕਾਂ ’ਚ ਦਹਿਸ਼ਤ ਬਣੀ ਹੋਈ ਹੈ। ਇਸੇ ਲਈ ਪੁਲਸ ਨੂੰ ਬੇਨਤੀ ਹੈ ਕਿ ਉਹ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਆਰੋਪੀ ਨੂੰ ਫਡ਼ ਕੇ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇ।


Related News