ਕੇ. ਸੀ. ਪਬਲਿਕ ਸਕੂਲ ’ਚ ਕਰਵਾਇਆ ਸ਼ੌ ਐਂਡ ਟੈਲ ਪ੍ਰੋਗਰਾਮ

01/12/2019 5:23:08 PM

ਰੋਪੜ (ਤ੍ਰਿਪਾਠੀ)—ਕੇ.ਸੀ.ਪਬਲਿਕ ਸਕੂਲ ’ਚ ਨਰਸਰੀ ਤੋਂਂ ਲੈ ਕੇ ਯੂ.ਕੇ.ਜੀ. ਤੱਕ ਦੇ ਕਰੀਬ 150 ਨੰਨ੍ਹੇ ਵਿਦਿਆਰਥੀਆਂ ਲਈ ਸ਼ੌ ਐਂਡ ਟੇਲ (ਦੇਖ ਕੇ ਬੋਲਣਾ) ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀ ਫਲ, ਸਬਜ਼ੀ ਅਤੇ ਵਰਤੋਂ ਹੋਣ ਵਾਲੇ ਸਮਾਨ ਦਾ ਰੂਪ ਧਾਰਨ ਕਰ ਕੇ ਸਕੂਲ ਪੁੱਜੇ। ਸਾਰਿਆਂ ਨੇ ਗਾਜਰ, ਮੂਲੀ, ਕਰੇਲਾ, ਟਮਾਟਰ, ਮਿਰਚ, ਆਲੂ, ਸੇਬ, ਅੰਬ, ਅਨਾਰ, ਅਮਰੂਦ, ਮੋਬਾਇਲ, ਪੈਨ ਪੈਂਸਿਲਾਂ ਆਦਿ ਦੀ ਡਰੈਸ ਅਤੇ ਚਾਰਟ ਪੇਪਰ ਪਾ ਕੇ ਆਪਣੀ ਪ੍ਰਤਿਭਾ ਨੂੰ ਮੰਚ ’ਤੇ ਪੇਸ਼ ਕੀਤਾ । ਸਕੂਲ ਪ੍ਰਿੰਸੀਪਲ ਗੁਰਜੀਤ ਸਿੰਘ ਅਤੇ ਪ੍ਰਾਇਮਰੀ ਵਿੰਗ ਕੋਆਰਡੀਨੇਟਰ ਕਵਿਤਾ ਬਹਿਲ ਨੇ ਦੱਸਿਆ ਕਿ ਨੰਨ੍ਹੇ ਬੱਚਿਆਂ ਨੂੰ ਉਨ੍ਹਾਂ ਦੇ ਪਾਠ ਨੂੰ ਯਾਦ ਕਰਵਾਉਣ ਅਤੇ ਉਨ੍ਹਾਂ ਦੇ ਸਿਲੇਬਸ ਅਨੁਸਾਰ ਚੰਗੀ ਤਰ੍ਹਾਂ ਪਡ਼ਾਉਣ ਦਾ ਇਹ ਵੱਧੀਆ ਢੰਗ ਹੈ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਨੂੰ ਫਲਾਂ, ਸਬਜ਼ੀਆਂ ਅਤੇ ਹੋਰ ਸਮਾਨ ਪ੍ਰਤੀ ਪੂਰੀ ਪ੍ਰੈਕਟਲੀ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਦੇ ਜਨਰਲ ਗਿਆਨ ’ਚ ਵੀ ਵਾਧਾ ਹੁੰਦਾ ਹੈ। ਬੱਚਿਆਂ ਨੇ ਸਬਜ਼ੀ, ਫਲ ਅਤੇ ਹੋਰ ਸਮਾਨ ਨੂੰ ਇੱਕ ਦੂਜੇ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਨਾਂ ਜਾਨ ਕੇ ਇੱਕ ਦੂਸਰੇ ਨੂੰ ਦੱਸਿਆ ਅਤੇ ਮੰਚ ’ਤੇ ਕਵਿਤਾਵਾਂ ਸੁਣਾਈਆਂ। ਇਸ ਮੌਕੇ ਸੀ. ਕੋਆਰਡੀਨੇਟਰ ਆਸ਼ੂ ਸ਼ਰਮਾ, ਮੋਨਿਕਾ ਰਾਣੀ, ਨੀਰਜ ਰਾਣੀ, ਗਗਨਦੀਪ ਕੌਰ, ਮੋਨਿਕਾ ਸਨੋਤਰਾ, ਪੂਜਾ ਸ਼ਰਮਾ, ਨਵਜੋਤ ਸਿੰਘ, ਵਿਪਨ ਕੁਮਾਰ ਆਦਿ ਹਾਜ਼ਰ ਰਹੇ ।


Related News