5 ਥਾਵਾਂ ਤੋਂ ਮਿਲਿਆ ਡੇਂਗੂ ਦਾ ਲਾਰਵਾ, ਮੌਕੇ ''ਤੇ ਨਸ਼ਟ

Friday, Nov 27, 2020 - 04:12 PM (IST)

5 ਥਾਵਾਂ ਤੋਂ ਮਿਲਿਆ ਡੇਂਗੂ ਦਾ ਲਾਰਵਾ, ਮੌਕੇ ''ਤੇ ਨਸ਼ਟ

ਨਵਾਂਸ਼ਹਿਰ (ਮਨੋਰੰਜਨ): ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਵਲੋ ਡੇਂਗੂ ਦੇ ਪਾਜ਼ੇਟਿਵ ਮਰੀਜ਼ ਨਿਕਲਣ 'ਤੇ ਨਵੀਂ ਆਬਾਦੀ ਗਲੀ ਨੰਬਰ 7,8,9 ਨਵਾਂਸ਼ਹਿਰ ਤੋਂ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਜਿੱਥੇ 5 ਥਾਵਾਂ ਤੋਂ ਲਾਰਵਾ ਨਸ਼ਟ ਕੀਤਾ। ਉਥੇ ਕੋਵਿਡ-19 ਨਸਬੰਦੀ ਪੰਦਰਵਾੜੇ ਤਹਿਤ ਜਾਗਰੂਕ ਵੀ ਕੀਤਾ। ਜਾਣਕਾਰੀ ਦਿੰਦਿਆਂ ਡਾ. ਹਰਵਿੰਦਰ ਸਿੰਘ ਅਤੇ ਤਰਸੇਮ ਲਾਲ ਬੀ. ਈ. ਈ. ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਅੱਜ ਮਹਿਕਮੇ ਦੀ ਟੀਮ ਅਤੇ ਪੁਲਸ ਪਾਰਟੀ ਵੱਲੋਂ 
ਉਪਰੋਕਤ ਮੁਹੱਲੇ ਵਿਖੇ ਡੇਂਗੂ ਦੇ ਮਰੀਜ਼ ਨਿਕਲਣ ਕਰਕੇ ਚੈਕਿੰਗ ਕੀਤੀ। ਇਹ ਲਾਰਵਾ ਫਰਿੱਜ਼ ਦੀਆਂ 3 ਟਰੇਆਂ, ਗਮਲੇ, ਲੋਟੇ 'ਚੋਂ ਮਿਲਿਆ ਜੋ ਕਿ ਮੌਕੇ 'ਤੇ ਨਸ਼ਟ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜੋਗਿੰਦਰ ਪਾਲ ਵਲੋਂ ਲਾਰਵਾ ਮਿਲਣ 'ਤੇ ਸਬੰਧਤ ਖੇਤਰ ਦੇ ਮੁਖੀਆਂ ਨੂੰ ਚਿਤਾਵਨੀ ਦਿੱਤੀ ਗਈ। ਬੀ.ਈ.ਈ. ਤਰਸੇਮ ਲਾਲ ਨੇ ਦੱਸਿਆ ਕਿ ਅੱਜ ਘਰ-ਘਰ ਜਾਗਰੂਕਤਾ ਮੁਹਿੰਮ ਤਹਿਤ ਨਸਬੰਦੀ ਪਦੰਰਵਾੜੇ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਕੋਵਿਡ-19 ਨੂੰ ਦੇਖਦੇ ਹੋਏ ਸੋਸ਼ਲ ਡਿਸਟੈਂਸ ਰੱਖਣ ਸਬੰਧੀ ਸਿਹਤ ਸਿੱਖਿਆ ਦੇਣ 'ਚ ਲੋਕਾਂ ਵਲੋਂ ਉਪਰੋਕਤ ਟੀਮ ਨੂੰ ਸੰਪੂਰਨ ਸਹਿਯੋਗ ਦਿੱਤਾ ਗਿਆ।


author

Aarti dhillon

Content Editor

Related News