ਮਾਲੇਰਕੋਟਲਾ ਦੇ ਨੌਜਵਾਨ ਜ਼ੋਰਾਵਰ ਸਿੰਘ ਗਰੇਵਾਲ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਹਾਸਲ ਕੀਤਾ ਖ਼ਾਸ ਮੁਕਾਮ
Sunday, Jun 11, 2023 - 10:53 AM (IST)

ਮਾਲੇਰਕੋਟਲਾ (ਭੁਪੇਸ਼, ਸ਼ਹਾਬੂਦੀਨ) : ਪਿੰਡ ਖ਼ਾਨਪੁਰ ਦਾ ਪਹਿਲਾ ਨੌਜਵਾਨ ਜ਼ੋਰਾਵਰ ਸਿੰਘ ਗਰੇਵਾਲ ਇੰਡੀਅਨ ਆਰਮੀ ’ਚ ਡਾਇਰੈਕਟ ਲੈਫਟੀਨੈਂਟ ਭਰਤੀ ਹੋਣ ’ਤੇ ਪਿੰਡ ਵਾਸੀਆਂ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਪਿੰਡ ਦੇ ਨੌਜਵਾਨ ਜ਼ੋਰਾਵਰ ਸਿੰਘ ਗਰੇਵਾਲ ਦਾ ਆਪਣੀ ਮਿਹਨਤ ਸਦਕਾ ਸਿੱਧੇ ਤੌਰ ’ਤੇ ਭਰਤੀ ਹੋ ਕੇ ਕਮਿਸ਼ਨਡ ਅਫ਼ਸਰ ਬਣਨ ਹਲਕਾ ਅਮਰਗੜ੍ਹ ਅਤੇ ਜ਼ਿਲ੍ਹਾ ਮਾਲੇਰਕੋਟਲਾ ਲਈ ਫਖਰ ਦੀ ਗੱਲ ਹੈ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਪਰਤ ਰਹੇ ਚੀਮਾ ਮੰਡੀ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਚਾਚਾ ਰਾਜਦੀਪ ਸਿੰਘ ਗਰੇਵਾਲ (ਕੁੰਵਰ) ਨੇ ਦੱਸਿਆ ਕਿ ਰਿਟਾ. ਬਾਇਓ ਲੈਕਚਰਾਰ ਪ੍ਰਦੀਪ ਸਿੰਘ ਗਰੇਵਾਲ ਅਤੇ ਲੈਕਚਰਾਰ ਸੁਮਨਦੀਪ ਕੌਰ ਦਾ ਹੋਣਹਾਰ ਪੁੱਤਰ ਲੈਫਟੀਨੈਂਟ ਜ਼ੋਰਾਵਰ ਸਿੰਘ ਗਰੇਵਾਲ ਦਾ ਅੱਜ ਐਤਵਾਰ ਸਵੇਰੇ 8 ਵਜੇ ਆਪਣੇ ਪਿੰਡ ਖ਼ਾਨਪੁਰ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਉਹ ਸਭ ਲੈਫ. ਜ਼ੋਰਾਵਰ ਸਿੰਘ ਗਰੇਵਾਲ ਦਾ ਸਵਾਗਤ ਕਰਨ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ’ਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, CM ਮਾਨ ਨੇ ਕੀਤਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।