ਬੇਰਹਿਮ ਮਾਪਿਆਂ ਦੀ ਕਰਤੂਤ, ਮੂੰਹ 'ਚ ਕੱਪੜਾ ਤੁੰਨ ਬੋਰੀ 'ਚ ਬੰਦ ਕਰਕੇ ਸੜਕ 'ਤੇ ਸੁੱਟੀ ਮਾਸੂਮ ਬੱਚੀ

Wednesday, May 11, 2022 - 12:58 PM (IST)

ਬੇਰਹਿਮ ਮਾਪਿਆਂ ਦੀ ਕਰਤੂਤ, ਮੂੰਹ 'ਚ ਕੱਪੜਾ ਤੁੰਨ ਬੋਰੀ 'ਚ ਬੰਦ ਕਰਕੇ ਸੜਕ 'ਤੇ ਸੁੱਟੀ ਮਾਸੂਮ ਬੱਚੀ

ਜ਼ੀਰਕਪੁਰ (ਜ. ਬ.) : ਪਟਿਆਲਾ ਰੋਡ ’ਤੇ ਏਅਰਪੋਰਟ ਲਾਈਟਾਂ ਦੇ ਨਜ਼ਦੀਕ ਬੋਰੀ ਵਿਚੋਂ 5 ਮਹੀਨਿਆਂ ਦੀ ਬੱਚੀ ਮਿਲੀ ਹੈ। ਬੋਰੀ ਵਿਚ ਹਲਚਲ ਹੁੰਦੇ ਵੇਖ ਕੇ ਰਾਹਗੀਰਾਂ ਨੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਜ਼ੀਰਕਪੁਰ ਪੁਲਸ ਮੌਕੇ ’ਤੇ ਪਹੁੰਚੀ ਅਤੇ ਬੱਚੀ ਨੂੰ ਕਬਜ਼ੇ ਵਿਚ ਲੈ ਕੇ ਨਜ਼ਦੀਕ ਖੜ੍ਹੇ ਲੋਕਾਂ ਤੋਂ ਪੁੱਛਗਿਛ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲੀ। ਪੁਲਸ ਨੇ ਬੱਚੀ ਨੂੰ ਢਕੋਲੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ।

ਇਹ ਵੀ ਪੜ੍ਹੋ : 'ਸਰਕਾਰੀ ਘਰ' ਛੱਡਣ ਦੇ ਮੂਡ 'ਚ ਨਹੀਂ ਪੰਜਾਬ ਦੇ ਸਾਬਕਾ ਮੰਤਰੀ ਤੇ ਵਿਧਾਇਕ

ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਸੜਕ ਕੰਢੇ ਬੋਰੀ ਵਿਚ ਹਲਚਲ ਹੁੰਦੀ ਦੇਖ ਕੇ ਰਾਹਗੀਰਾਂ ਨੇ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਬੱਚੀ ਨੂੰ ਢਕੋਲੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਕ ਬੱਚੀ 5 ਮਹੀਨਿਆਂ ਦੀ ਹੈ। ਉਸ ਦੇ ਮਾਂ-ਪਿਓ ਇੰਨੇ ਬੇਰਹਿਮ ਨਿਕਲੇ ਕਿ ਬੋਰੀ ਵਿਚ ਬੰਦ ਕਰਨ ਤੋਂ ਇਲਾਵਾ ਬੱਚੀ ਦੇ ਮੂੰਹ ਵਿਚ ਕੱਪੜਾ ਪਾ ਦਿੱਤਾ ਸੀ ਤਾਂ ਕਿ ਉਸ ਦੇ ਰੋਣ ਦੀ ਆਵਾਜ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਪੁਲਸ ਬੱਚੀ ਦੇ ਮਾਂ-ਪਿਓ ਦੀ ਭਾਲ ਵਿਚ ਜੁੱਟ ਗਈ ਹੈ।
ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਜਵਾਨ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸ਼ਰਮਨਾਕ ਸੀਨ ਅੱਖੀਂ ਦੇਖ ਮਾਂ ਦੇ ਉੱਡੇ ਹੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News