ਜ਼ੀਰਕਪੁਰ ’ਚ ਜੰਗਲ ਰਾਜ, ਪ੍ਰਸਿੱਧ ਸਮਾਜ ਸੇਵੀ ਦੀ 3 ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਲੈ ਗਏ ਲੁਟੇਰੇ
Monday, Apr 05, 2021 - 02:59 PM (IST)
ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਵਿਖੇ ਚੋਰੀਆਂ, ਲੁੱਟਾਂ-ਖੋਹਾਂ ਅਤੇ ਝਪਟਮਾਰਾਂ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪਹਿਲਾਂ ਇਹ ਝਪਟਮਾਰ ਬੀਬੀਆਂ ਦੇ ਗਹਿਣੇ ਖਿੱਚ ਕੇ ਫਰਾਰ ਹੁੰਦੇ ਸਨ, ਹੁਣ ਪੁਰਸ਼ਾਂ ਦੇ ਗਲੇ ਦੀਆਂ ਸੋਨੇ ਦੀਆਂ ਚੈਨਾ ਵੀ ਸੁਰੱਖਿਅਤ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਆਹਮਣੇ ਆਈ ਜਦੋਂ ਜ਼ੀਰਕਪੁਰ ਦੇ ਸਮਾਜ ਸੇਵੀ ਸੋਨੂੰ ਸੇਠੀ ਦੀ ਸੈਰ ਕਰਨ ਸਮੇਂ ਝਪਟਮਾਰਾਂ ਨੇ ਚੈਨ ਖਿੱਚ ਕੇ ਫਰਾਰ ਹੋ ਗਏ। ਇਸ ਤੋਂ ਹੁੰਦਾ ਹੈ ਕਿ ਸਨੈਚਰਾਂ ਦੇ ਹੌਂਸਲੇ ਕਿਸ ਕਦਰ ਬੁਲੰਦ ਹਨ ਕਿ ਬਿਨਾਂ ਕਿਸੇ ਡਰ-ਭੈਅ ਰਾਹਗੀਰਾਂ ਦੀਆਂ ਸੋਨੇ ਦੇ ਗਹਿਣੇ ਲੁੱਟੇ ਜਾ ਰਹੇ ਹਨ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਮਾਜ ਸੇਵੀ ਸੋਨੂ ਸੇਠੀ ਵਾਸੀ ਮਕਾਨ ਨੰਬਰ 81 ਪੈਂਟਾ ਹੋਮਜ ਸੁਸਾਇਟੀ ਵੀ. ਆਈ. ਪੀ. ਰੋਡ ਜ਼ਰਕਪੁਰ ਨੇ ਦੱਸਿਆ ਕਿ ਅੱਜ 5 ਅਪ੍ਰੈਲ ਨੂੰ ਸੇਵਰੇ ਉਹ ਪੈਂਟਾ ਹੋਮਜ ਸੁਸਾਇਟੀ ਤੋਂ ਬਾਹਰ ਕਰੀਬ ਸਾਢੇ 6 ਵਜੇ ਸੈਰ ਕਰ ਰਿਹਾ ਸੀ। ਉਸੇ ਸਮੇਂ ਦੋ ਨੌਜਵਾਨ ਮੈਕਡੀ ਪਾਸ ਵੀ. ਆਈ . ਪੀ. ਰੋਡ ਵੱਲੋਂ ਇਕ ਮੋਟਰ ਸਾਈਕਲ ’ਤੇ ਆਏ ਅਤੇ ਉਨ੍ਹਾਂ ਨੇ ਉਸ ਦੇ ਕੋਲ ਦੀ ਦੋ ਗੇੜੇ ਕੱਢੇ ਅਤੇ ਉਸ ਦੀ 3 ਤੋਲੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ। ਉਧਰ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।