ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

Friday, Oct 16, 2020 - 09:21 AM (IST)

ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਜੀਰਕਪੁਰ (ਗੁਰਪ੍ਰੀਤ): ਢਕੋਲੀ ਦੀ ਬਸੰਤ ਵਿਹਾਰ ਸੋਸਾਇਟੀ ਵਿਚ ਇਕ ਜਨਾਨੀ ਦਾ ਉਸ ਦੇ ਪਤੀ ਨੇ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਪਤੀ ਲਾਸ਼ ਨੂੰ ਬਾਥਰੂਮ 'ਚ ਲੁਕਾ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮੁਲਜ਼ਮ ਪਤੀ ਅਸ਼ੋਕ ਸੈਣੀ ਖ਼ਿਲਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਸੁਰੇਸ਼ ਰਾਣੀ (45) ਦੇ ਰੂਪ 'ਚ ਹੋਈ ਹੈ। ਪੁਲਸ ਨੇ ਔਰਤ ਦੇ ਲੜਕੇ ਰੂਬਲ ਸੈਣੀ ਦੇ ਬਿਆਨ 'ਤੇ ਕੇਸ ਦਰਜ ਕੀਤਾ ਹੈ। ਡੀ. ਐੱਸ. ਪੀ. ਡੇਰਾਬੱਸੀ ਗੁਰਬਖਸ਼ੀਸ਼ ਸਿੰਘ, ਥਾਣਾ ਪ੍ਰਮੁੱਖ ਸਹਾਇਕ ਇੰਸਪੈਕਟਰ ਨਰਪਿੰਦਰ ਸਿੰਘ ਨੇ ਫੋਰੈਂਸਿਕ ਟੀਮ ਨਾਲ ਮੌਕੇ ਦਾ ਦੌਰਾ ਕਰ ਕੇ ਸੈਂਪਲ ਇਕੱਠੇ ਕੀਤੇ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਚੜ੍ਹਦੀ ਸਵੇਰ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਨੂੰ ਗੋਲੀਆਂ ਨਾਲ ਭੁੰਨ੍ਹਿਆ

ਅਕਸਰ ਦੋਨਾਂ ਦੀ ਹੁੰਦੀ ਰਹਿੰਦੀ ਸੀ ਲੜਾਈ
ਅਸ਼ੋਕ ਸੈਣੀ ਐਲਮੂਨੀਅਮ ਫਿਟਿੰਗ ਦਾ ਕੰਮ ਕਰਦਾ ਹੈ। ਉਸ ਦੀ ਅਕਸਰ ਪਤਨੀ ਸੁਦੇਸ਼ ਰਾਣੀ ਨਾਲ ਲੜਾਈ ਰਹਿੰਦੀ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਜੋ ਬੀਤੀ ਰਾਤ ਕਮਰੇ |'ਚ ਸੌਣ ਚਲੇ ਗਏ। ਇਸ ਦੌਰਾਨ ਦੋਵੇਂ ਪਤੀ-ਪਤਨੀ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ। ਇਸ ਤੋਂ ਬਾਅਦ ਅਸ਼ੋਕ ਸੈਣੀ ਨੇ ਪਤਨੀ 'ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਕਤਲ ਦੇ ਬਾਅਦ ਖੂਨ ਨਾਲ ਲਥਪਥ ਲਾਸ਼ ਨੂੰ ਡਰਾਇੰਗ ਰੂਮ ਤੋਂ ਘਸੀਟ ਕੇ ਬਾਥਰੂਮ 'ਚ ਬੰਦ ਕਰ ਕੇ ਬਾਹਰ ਤੋਂ ਤਾਲਾ ਲਾ ਦਿੱਤਾ।

ਇਹ ਵੀ ਪੜ੍ਹੋ :  ਵੱਡੀ ਵਾਰਦਾਤ: ਬੀੜ ਬਾਬਾ ਬੁੱਢਾ ਸਾਹਿਬ ਨੇੜੇ ਗੰਡਾਸੀਆਂ ਨਾਲ ਵੱਢਿਆ ਨਿਹੰਗ ਸਿੰਘ

ਕਾਲ ਕੀਤੀ ਤਾਂ ਭੂਆ ਨੇ ਕਿਹਾ, ਇੱਥੇ ਤਾਂ ਆਈ ਨਹੀਂ
ਸਵੇਰੇ ਜਦੋਂ ਬੱਚਿਆਂ ਨੇ ਮਾਂ ਬਾਰੇ ਪੁੱਛਿਆ ਤਾਂ ਅਸ਼ੋਕ ਨੇ ਕਿਹਾ ਕਿ ਉਸ ਦੀ ਭੂਆ ਕੋਲ ਗਈ ਹੈ, ਜਿਸ ਦੀ ਸਿਹਤ ਵਿਗੜ ਗਈ ਹੈ। ਇਸ ਤੋਂ ਬਾਅਦ ਅਸ਼ੋਕ ਘਰੋਂ ਚਲਾ ਗਿਆ। ਵੱਡਾ ਲੜਕਾ ਰੂਬਲ ਚੰਡੀਗੜ੍ਹ ਤੋਂ ਬੀ. ਏ. ਦੀ ਪੜ੍ਹਾਈ ਕਰ ਰਿਹਾ ਹੈ ਅਤੇ ਪਾਰਟ ਟਾਈਮ ਕਾਲ ਸੈਂਟਰ ਵਿਚ ਨੌਕਰੀ ਕਰਦਾ ਹੈ। ਉਸ ਨੇ ਭੂਆ ਨੂੰ ਫੋਨ ਕਰ ਕੇ ਪੁੱਛਿਆ ਤਾਂ ਉਸ ਨੇ ਉਸ ਦੀ ਮਾਂ ਦੇ ਇੱਥੇ ਨਾ ਆਉਣ ਦੀ ਗੱਲ ਕਹੀ। ਇਸ ਬਾਅਦ ਉਸ ਨੇ ਵਾਰ-ਵਾਰ ਪਿਤਾ ਨੂੰ ਫੋਨ ਕੀਤਾ ਤਾਂ ਉਹ ਮੰਨ ਗਿਆ ਕਿ ਉਸ ਨੇ ਉਸ ਦੀ ਮਾਂ ਨਾਲ ਮਾਰਕੁੱਟ ਕਰ ਕੇ ਉਸ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ ਹੈ। ਵੱਡੇ ਲੜਕੇ ਨੇ ਜਦੋਂ ਘਰ ਆ ਕੇ ਬਾਥਰੂਮ ਦਾ ਦਰਵਾਜ਼ਾ ਤੋੜਕੇ ਅੰਦਰ ਵੇਖਿਆ ਤਾਂ ਉਸ ਦੀ ਮਾਂ ਦੀ ਲਾਸ਼ ਖੂਨ ਨਾਲ ਲੱਥਪਥ ਹੋਈ ਪਈ ਸੀ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅਜੇ ਨਹੀਂ ਖੋਲ੍ਹੇ ਜਾਣਗੇ ਸਿਨੇਮਾ ਹਾਲ

ਸੁੱਤੀ ਹੋਈ ਪਤਨੀ ਦਾ ਕੀਤਾ ਕਤਲ
ਡੀ. ਐੱਸ. ਪੀ. ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਸੁੱਤੀ ਹੋਈ ਪਤਨੀ ਦਾ ਕਤਲ ਕੀਤਾ ਹੈ, ਕਿਉਂਕਿ ਉਹ ਡਰਾਇੰਗ ਰੂਮ 'ਚ ਗੱਦੇ 'ਤੇ ਜ਼ਮੀਨ 'ਤੇ ਸੁੱਤੀ ਸੀ ਅਤੇ ਮੁਲਜ਼ਮ ਨੇ ਉੱਥੇ ਹੀ ਕਤਲ ਕਰ ਕੇ ਲਾਸ਼ ਨੂੰ ਖਿੱਚ ਕੇ ਬਾਥਰੂਮ 'ਚ ਬੰਦ ਕਰ ਦਿੱਤਾ। ਗੁਆਂਢੀਆਂ ਅਤੇ ਬੱਚਿਆਂ ਨੇ ਦੱਸਿਆ ਕਿ ਬੀਤੀ ਰਾਤ ਦੋਵੇਂ ਪਤੀ-ਪਤਨੀ ਨੇ ਸੈਰ ਕੀਤੀ ਅਤੇ ਖੁਸ਼ੀ-ਖੁਸ਼ੀ ਸਾਰਾ ਪਰਿਵਾਰ ਸੁੱਤਾ ਸੀ। ਵਾਰਦਾਤ ਦੌਰਾਨ ਮ੍ਰਿਤਕਾ ਦਾ ਅੰਗੂਠਾ ਵੀ ਕੱਟਿਆ ਗਿਆ ਸੀ, ਜੋ ਪੁਲਸ ਨੂੰ ਸ਼ੱਕ ਹੈ ਕਿ ਮ੍ਰਿਤਕਾ ਨੇ ਬਚਾਅ ਲਈ ਹੱਥ ਅੱਗੇ ਕੀਤਾ ਹੋਵੇਗਾ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤਾਂ ਨੇ ਜਾਇਦਾਦ ਖ਼ਾਤਰ ਬਜ਼ੁਰਗ ਪਿਤਾ 'ਤੇ ਢਾਹਿਆ ਤਸ਼ੱਦਦ, CCTV 'ਚ ਕੈਦ ਹੋਈ ਵਾਰਦਾਤ

ਬਜ਼ੁਰਗ ਪਿਤਾ ਬੋਲੇ-ਸਾਡਾ ਘਰ ਬਰਬਾਦ ਹੋ ਗਿਆ
ਇਸ ਘਟਨਾ ਤੋਂ ਪੂਰਾ ਮੁਹੱਲਾ ਸਹਿਮਿਆ ਹੋਇਆ ਹੈ। ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਕਿਵੇਂ ਇਕ ਪਤੀ ਆਪਣੀ ਪਤਨੀ ਦਾ ਇੰਨੀ ਬੇਰਹਿਮੀ ਨਾਲ ਕਤਲ ਕਰ ਸਕਦਾ ਹੈ। ਮ੍ਰਿਤਕਾ ਦਾ ਪਤੀ ਅਸ਼ੋਕ ਸੈਣੀ ਐਲਮੂਨੀਅਮ ਦੇ ਦਰਵਾਜ਼ੇ ਬਣਾਉਣ ਦਾ ਕੰਮ ਕਰਦਾ ਸੀ। ਉਸ ਦੇ ਦੋ ਬੇਟੇ ਹਨ। ਵੱਡਾ ਪੁੱਤਰ 22 ਸਾਲ ਦਾ ਹੈ ਜੋ ਚੰਡੀਗੜ੍ਹ ਦੇ ਕਾਲਜ ਵਿਚ ਬੀ. ਏ. ਫਾਈਨਲ ਦਾ ਵਿਦਿਆਰਥੀ ਹੈ। ਛੋਟਾ ਪੁੱਤਰ 10 ਸਾਲ ਦਾ ਹੈ ਜੋ 5ਵੀਂ ਵਿਚ ਪੜ੍ਹਦਾ ਹੈ। ਅਸ਼ੋਕ ਦੇ ਪਿਤਾ ਚੂੜੀਆ ਰਾਮ ਉਹ ਇਸ ਘਟਨਾ ਤੋਂ ਬੇਹੱਦ ਦੁਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਤਾਂ ਘਰ ਹੀ ਬਰਬਾਦ ਹੋ ਗਿਆ। ਹੁਣ ਮੈਂ ਅਤੇ ਬੱਚੇ ਰੋਟੀ ਲਈ ਵੀ ਮੁਹਤਾਜ ਹੋ ਗਏ ਹਾਂ।


author

Baljeet Kaur

Content Editor

Related News