10 ਸਾਲਾਂ ਦੀ ਬੱਚੀ ''ਤੇ ਬੇਈਮਾਨ ਹੋਇਆ ਗੁਆਂਢੀ, ਅਮਰੂਦ ਤੋੜਨ ਬਹਾਨੇ ਲੈ ਗਿਆ ਤੇ ਫਿਰ...

8/12/2020 9:40:02 AM

ਲੁਧਿਆਣਾ (ਰਾਜ) : ਅਮਰੂਦ ਤੋੜਨ ਦੇ ਬਹਾਨੇ ਗੁਆਂਢੀ ਨੌਜਵਾਨ 10 ਸਾਲ ਦੀ ਬੱਚੀ ਨੂੰ ਆਪਣੇ ਨਾਲ ਪੀ. ਏ. ਯੂ. ’ਚ ਲੈ ਗਿਆ, ਜਿੱਥੇ ਬੇਅਬਾਦ ਜਗ੍ਹਾ ’ਤੇ ਲਿਜਾ ਕੇ ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਦੇ ਰੌਲਾ ਪਾਉਣ ’ਤੇ ਦੋਸ਼ੀ ਭੱਜ ਗਿਆ। ਇਸ ਤੋਂ ਬਾਅਦ ਬੱਚੀ ਦੀ ਮਾਂ ਨੂੰ ਜਦੋਂ ਪਤਾ ਲੱਗਾ ਤਾਂ ਸੂਚਨਾ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਕੈਪਟਨ ਵੱਲੋਂ 'ਜਨਮ ਅਸ਼ਟਮੀ' ਦੀ ਪੰਜਾਬ ਵਾਸੀਆਂ ਨੂੰ ਵਧਾਈ

ਥਾਣਾ ਪੀ. ਏ. ਯੂ ਦੀ ਪੁਲਸ ਨੇ ਜੈੱਡ ਬਲਾਕ ਫਲੈਟਾਂ ’ਚ ਰਹਿਣ ਵਾਲੇ ਦੋਸ਼ੀ ਵਿੱਕੀ ਕੁਮਾਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਅਕਸਰ ਉਹ ਕੰਮ ’ਤੇ ਜਾਂਦੀ ਹੈ ਤਾਂ ਉਸ ਦੀ ਬੇਟੀ ਅਤੇ ਬੇਟਾ ਘਰ ’ਚ ਇਕੱਲੇ ਹੁੰਦੇ ਹਨ।

ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਅੱਜ ਵੰਡੇ ਜਾਣਗੇ 'ਕੈਪਟਨ ਦੇ ਸਮਾਰਟਫੋਨ', ਜਾਣੋ ਕਿਸ ਜ਼ਿਲ੍ਹੇ 'ਚ ਕਿੰਨੇ ਮਿਲਣਗੇ

ਐਤਵਾਰ ਨੂੰ ਜਦੋਂ ਉਹ ਕੰਮ ’ਤੇ ਗਈ ਤਾਂ ਇਸ ਦੌਰਾਨ ਉਨ੍ਹਾਂ ਦਾ ਗੁਆਂਢੀ ਵਿੱਕੀ ਆਇਆ ਅਤੇ ਉਸ ਦੀ 10 ਸਾਲਾ ਬੇਟੀ ਨੂੰ ਬਹਾਨੇ ਨਾਲ ਪੀ. ਏ. ਯੂ. ਲੈ ਗਿਆ, ਜਿੱਥੇ ਅਮਰੂਦ ਤੋੜਨ ਦੇ ਬਹਾਨੇ ਬੇਟੀ ਨੂੰ ਖਾਲੀ ਜਗ੍ਹਾ ’ਤੇ ਲੈ ਗਿਆ, ਜਿੱਥੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਜਦ ਬੱਚੀ ਨੇ ਰੌਲਾ ਪਾਇਆ ਤਾਂ ਦੋਸ਼ੀ ਭੱਜ ਗਿਆ ਸੀ, ਜਿਸ ਤੋਂ ਬਾਅਦ ਬੱਚੀ ਘਰ ਪੁੱਜੀ ਤੇ ਮਾਮੇ ਨੂੰ ਸਾਰੀ ਗੱਲ ਦੱਸੀ। ਮਾਮੇ ਨੇ ਦੱਸਿਆ ਕਿ ਬੱਚੀ ਡਰੀ ਹੋਈ ਸੀ।

ਇਹ ਵੀ ਪੜ੍ਹੋ : ਹਾਈਕੋਰਟ ਨੇ ਗਰਭਵਤੀ ਜਨਾਨੀ ਨੂੰ 'ਗਰਭਪਾਤ' ਦੀ ਦਿੱਤੀ ਇਜਾਜ਼ਤ, ਜਾਣੋ ਕੀ ਹੈ ਪੂਰਾ ਮਾਮਲਾ

ਫਿਰ ਉਨ੍ਹਾਂ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਉਧਰ, ਐੱਸ. ਐੱਚ. ਓ. ਇੰਸ. ਪਰਮਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਵਿੱਕੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ।


 


Babita

Content Editor Babita