ਮਾਂ ਦੇ ਨਾਂ 'ਤੇ ਸੁਸਾਈਡ ਨੋਟ ਲਿਖ ਨੌਜਵਾਨ ਨੇ ਕੀਤੀ ਖੁਦਕੁਸ਼ੀ (ਵੀਡੀਓ)

10/18/2018 11:57:57 AM

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਹਲਕਾ ਕੋਟਕਪੁਰਾ 'ਚ ਇਕ ਨੌਜਵਾਨ ਵੱਲੋਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ (42) ਵਜੋਂ ਹੋਈ ਹੈ, ਜੋ ਨਸ਼ੇ ਦਾ ਆਦੀ ਸੀ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਾਕੇਸ਼ ਦੇ ਪਿਤਾ ਦੀ ਮੌਤ ਕੁਝ ਸਮਾਂ ਪਹਿਲਾਂ ਹੋ ਚੁੱਕੀ ਸੀ ਅਤੇ ਉਹ 4 ਭੈਣਾਂ ਦਾ ਭਰਾ ਸੀ। ਉਸ ਦੀ ਆਪਣੇ ਪਰਿਵਾਰ ਨਾਲ ਹਮੇਸ਼ਾ ਅਣਬਨ ਬਣੀ ਰਹਿੰਦੀ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਆਪਣੀ ਮਾਂ ਦੇ ਨਾਂ 'ਤੇ ਇਕ ਸੁਸਾਈਡ ਨੋਟ ਛੱਡ ਗਿਆ ਹੈ, ਜਿਸ 'ਚ ਉਸ ਨੇ ਆਪਣੀ ਬਿਰਧ ਮਾਂ ਤੋਂ ਆਪਣੀਆਂ ਗਲਤੀਆਂ ਦੀ ਮੁਆਫੀ ਅਤੇ ਆਪਣੇ ਵਲੋਂ ਕੀਤੇ ਅਖੀਰਲੇ ਪੁੰਨਦਾਨ ਬਾਰੇ ਲਿਖਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਕੋਟਕਪੂਰਾ ਦੇ ਜਾਂਚ ਅਧਿਕਾਰੀ ਜਸਪਾਲ ਸ਼ਰਮਾ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ।


Related News