ਸਮਰਾਲਾ 'ਚ ਰਾਤ ਦੇ ਹਨ੍ਹੇਰੇ ਦੌਰਾਨ ਵੱਡੀ ਵਾਰਦਾਤ, ਸ਼ਰਾਬ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ

Thursday, May 19, 2022 - 09:50 AM (IST)

ਸਮਰਾਲਾ 'ਚ ਰਾਤ ਦੇ ਹਨ੍ਹੇਰੇ ਦੌਰਾਨ ਵੱਡੀ ਵਾਰਦਾਤ, ਸ਼ਰਾਬ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ

ਸਮਰਾਲਾ (ਗਰਗ) : ਸਮਰਾਲਾ ਇਲਾਕੇ ’ਚ ਜ਼ੁਰਮ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੀਤੀ ਦੇਰ ਰਾਤ ਇੱਥੇ ਇੱਕ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ 35 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਯਾਦਵਿੰਦਰ ਸਿੰਘ ਵਾਸੀ ਪਿੰਡ ਮੁੱਤਿਓ, ਥਾਣਾ ਸਮਰਾਲਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਰਾਤ ਕਰੀਬ 10 ਵਜੇ ਇੱਕ ਮਹੀਨੇ ਬਾਅਦ ਛੁੱਟੀ ਲੈ ਕੇ ਆਪਣੇ ਘਰ ਪਰਤ ਰਿਹਾ ਸੀ। ਪਿੰਡ ਦੇ ਨੇੜੇ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਦੂਰ ਖੇਤਾਂ ਵਿੱਚ ਸੁੱਟ ਦਿੱਤੀ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਦਵਿੰਦਰ ਸਿੰਘ ਪਿੰਡ ਨਾਨੋਵਾਲ ਵਿਖੇ ਸ਼ਰਾਬ ਦੇ ਠੇਕੇ ’ਤੇ ਕਈ ਸਾਲਾਂ ਤੋਂ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਪਾਵਰ ਕਾਰਪੋਰੇਸ਼ਨ ਨੇ ਅਧਿਕਾਰੀਆਂ-ਮੁਲਾਜ਼ਮਾਂ ਦੇ ਤਬਾਦਲਿਆਂ ’ਤੇ ਲਾਈ ਪਾਬੰਦੀ

PunjabKesari

ਉਹ ਕਰੀਬ ਮਹੀਨੇ-ਡੇਢ ਮਹੀਨੇ ਬਾਅਦ ਹੀ ਛੁੱਟੀ ਲੈ ਕੇ ਘਰ ਆਉਂਦਾ ਸੀ। ਰਾਤ ਕਰੀਬ 10 ਵਜੇ ਉਸ ਨੇ ਸਮਰਾਲਾ ਵਿਖੇ ਪਹੁੰਚ ਕੇ ਆਪਣੇ ਘਰ ਫੋਨ ਲਾ ਕੇ ਦੱਸਿਆ ਕਿ ਉਹ 10-15 ਮਿੰਟ ਵਿੱਚ ਘਰ ਪਹੁੰਚ ਰਿਹਾ ਹੈ ਅਤੇ ਇਹ ਵੀ ਪੁੱਛਿਆ ਕਿ ਬੱਚਿਆਂ ਲਈ ਖਾਣ ਲਈ ਕੀ ਲੈ ਕੇ ਆਵੇ। ਇਸ ਤੋਂ ਬਾਅਦ ਕਾਫ਼ੀ ਦੇਰ ਤੱਕ ਪਰਿਵਾਰ ਉਸ ਦੀ ਉਡੀਕ ਕਰਦਾ ਰਿਹਾ ਪਰ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਉਸ ਦੀ ਭਾਲ ਕੀਤੀ ਗਈ। ਪਿੰਡ ਦੇ ਨੇੜੇ ਹੀ ਬੁਰੀ ਤਰ੍ਹਾਂ ਨਾਲ ਭੰਨਿਆ ਹੋਇਆ ਉਸ ਦਾ ਮੋਟਰਸਾਈਕਲ ਸੜਕ ਕੰਢੇ ਖੜ੍ਹਾ ਮਿਲਿਆ ਪਰ ਯਾਦਵਿੰਦਰ ਸਿੰਘ ਦਾ ਕੋਈ ਅਤਾ-ਪਤਾ ਨਹੀਂ ਲੱਗਿਆ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਮੁਲਾਜ਼ਮਾਂ ਨੇ ਦਿੱਤੀ ਸਖ਼ਤ ਚਿਤਾਵਨੀ

PunjabKesari

ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਦੇ ਖੇਤਾਂ ਵਿੱਚ ਪਈ ਹੋਈ ਮਿਲੀ ਅਤੇ ਨੇੜੇ ਹੀ ਲੱਕੜ ਦੇ ਕੁੱਝ ਹੱਥੇ ਅਤੇ ਡੰਡੇ ਪਏ ਹੋਏ ਵੀ ਬਰਾਮਦ ਹੋਏ। ਪਿੰਡ ਵਾਲਿਆਂ ਵੱਲੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨਸ਼ੇੜੀ ਕਿਸਮ ਦੇ ਵਿਅਕਤੀਆਂ ਵੱਲੋਂ ਲੁੱਟ-ਖੋਹ ਕਰਨ ਕਾਰਨ ਇਹ ਕਤਲ ਕੀਤਾ ਹੋ ਸਕਦਾ ਹੈ। ਮ੍ਰਿਤਕ ਨੌਜਵਾਨ ਦੇ ਛੋਟੇ-ਛੋਟੇ ਤਿੰਨ ਬੱਚੇ ਹਨ ਅਤੇ ਪਰਿਵਾਰ ਦਾ ਗੁਜ਼ਾਰਾ ਉਸ ਦੇ ਸਿਰ ’ਤੇ ਹੀ ਸੀ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ। 
ਇਹ ਵੀ ਪੜ੍ਹੋ : ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਨੂੰ ਮਿਲੀ ਮਿਸਾਲੀ ਸਜ਼ਾ, 20 ਸਾਲ ਰਹੇਗਾ ਜੇਲ੍ਹ 'ਚ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News