ਲੁਧਿਆਣਾ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਵੱਢਿਆ

Tuesday, Dec 26, 2023 - 09:49 AM (IST)

ਲੁਧਿਆਣਾ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਵੱਢਿਆ

ਲੁਧਿਆਣਾ (ਰਾਜ) : ਢੰਡਾਰੀ ਕਲਾਂ ਦੇ ਦੁਰਗਾ ਕਾਲੋਨੀ 'ਚ ਬੀਤੀ ਦੇਰ ਰਾਤ ਮਾਮੂਲੀ ਤਕਰਾਰ ਮਗਰੋਂ 30 ਸਾਲਾ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 30 ਸਾਲਾ ਗੁਰਮੀਤ ਸਿੰਘ ਦੇ ਰੂਪ 'ਚ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਦਾ ਭਰਾ ਅਮਨਦੀਪ ਸਿੰਘ ਆਪਣੇ ਪਰਿਵਾਰ ਨਾਲ ਘਰ ਦੇ ਨੇੜੇ ਹੀ ਜੂਸ ਪੀਣ ਲਈ ਗਿਆ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪਾਵਰਕਾਮ ਦੇ 884 ਮੁਲਾਜ਼ਮ Defaulter, ਜਾਰੀ ਹੋਏ ਰਿਕਵਰੀ ਦੇ ਹੁਕਮ

ਜਦੋਂ ਉਹ ਪਰਿਵਾਰ ਸਮੇਤ ਰੇਹੜੀ 'ਤੇ ਖੜ੍ਹਾ ਜੂਸ ਪੀ ਰਿਹਾ ਸੀ ਤਾਂ ਐਕਟਿਵਾ ਸਵਾਰ 3 ਨੌਜਵਾਨ ਸਲਿੱਪ ਹੋ ਕੇ ਡਿੱਗ ਗਏ। ਉਸ ਤੋਂ ਬਾਅਦ ਰੇਹੜੀ ਵਾਲਾ ਹੱਸਣ ਲੱਗ ਪਿਆ, ਜਿਸ ਨੂੰ ਦੇਖ ਕੇ ਤਿੰਨੇ ਨੌਜਵਾਨ ਰੇਹੜੀ ਵਾਲੇ ਨਾਲ ਬਹਿਸਣ ਲੱਗ ਪਏ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਰੇਹੜੀ ਵਾਲੇ ਅਤੇ ਅਮਨਦੀਪ ਨਾਲ ਤਕਰਾਰ ਕਰਨੀ ਸ਼ੁਰੂ ਕਰ ਦਿੱਤੀ। ਅਮਨਦੀਪ ਸਿੰਘ ਦਾ ਭਰਾ ਗੁਰਮੀਤ ਸਿੰਘ ਵੀ ਉੱਥੇ ਆ ਗਿਆ। ਇਸ ਦੌਰਾਨ ਉਹ ਵਿੱਚ-ਬਚਾਅ ਕਰਨ ਲੱਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਡੇਢ ਮਹੀਨੇ ਮਗਰੋਂ ਮੁੜ ਆਇਆ ਕੋਰੋਨਾ ਕੇਸ, ਸਿਹਤ ਵਿਭਾਗ ਨੇ ਜਾਰੀ ਕੀਤੀ ਹੈ ਐਡਵਾਈਜ਼ਰੀ

ਤਿੰਨਾਂ ਨੌਜਵਾਨਾਂ 'ਚੋਂ ਇਕ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਗੁਰਮੀਤ ਸਿੰਘ ਦੀ ਛਾਤੀ 'ਤੇ ਵਾਰ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News