ਮੋਗਾ ’ਚ ਵੱਡੀ ਵਾਰਦਾਤ, ਦੋਸਤਾਂ ਨੇ ਘਰੋਂ ਲਿਜਾ ਕੇ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Sunday, Jan 16, 2022 - 10:21 PM (IST)

ਮੋਗਾ ’ਚ ਵੱਡੀ ਵਾਰਦਾਤ, ਦੋਸਤਾਂ ਨੇ ਘਰੋਂ ਲਿਜਾ ਕੇ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਅਜੀਤਵਾਲ (ਰੱਤੀ) : ਪਿੰਡ ਕੋਕਰੀ ਕਲਾਂ ਦੇ ਫੋਟੋਗ੍ਰਾਫਰ ਪਰਵਿੰਦਰ ਸਿੰਘ (22) ਨੂੰ ਨਸ਼ੇ ਦੇ ਆਦੀ 2 ਦੋਸਤਾਂ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਅਜੀਤਵਾਲ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਕਰੀ ਕਲਾਂ ਦੀ ਰਹਿਣ ਵਾਲੀ ਕਿਰਨਪਾਲ ਕੌਰ ਨੇ 13 ਜਨਵਰੀ ਨੂੰ ਸਵੇਰੇ ਪੁਲਸ ਨੂੰ ਸ਼ਿਕਾਇਤ ਕਰਕੇ ਇਹ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪੁੱਤਰ ਪਰਵਿੰਦਰ ਸਿੰਘ ਪਿੰਡ ’ਚ ਹੀ ਫੋਟੋ ਸਟੂਡੀਓ ਦਾ ਕੰਮ ਕਰਦਾ ਸੀ। 12 ਜਨਵਰੀ ਦੀ ਸਵੇਰ ਨੂੰ 10 ਵਜੇ ਪਿੰਡ ਤਲਵੰਡੀ ਮੱਲੀਆਂ ਦੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬਾ ਅਤੇ ਲਾਲ ਸਿੰਘ ਲਾਲੂ ਉਨ੍ਹਾਂ ਦੇ ਘਰ ਆਏ ਅਤੇ ਕੋਕਰੀ ਜਲਾਲਾਬਾਦ ਰੋਡ ’ਤੇ ਪੀਰ ਦੀ ਦਰਗਾਹ ’ਤੇ ਫੋਟੋ ਕਰਵਾਉਣ ਦੀ ਗੱਲ ਕਰ ਕੇ ਆਪਣੇ ਨਾਲ ਮੋਟਰਸਾਈਕਲ ’ਤੇ ਲੈ ਗਏ, ਜਦੋਂ ਦੇਰ ਸ਼ਾਮ ਤੱਕ ਪਰਵਿੰਦਰ ਸਿੰਘ ਘਰ ਨਹੀਂ ਆਇਆ ਤਾਂ ਅਸੀਂ ਆਪਣੇ ਤੌਰ ’ਤੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਦੋਸਤਾਂ ਨਾਲ ਉਹ ਗਿਆ ਸੀ ਉਨ੍ਹਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ।

ਇਹ ਵੀ ਪੜ੍ਹੋ : ਮਾਨਸਾ ’ਚ ਦਿਲ ਝੰਜੋੜਨ ਵਾਲੀ ਘਟਨਾ, ਗਰੀਬੀ ਕਾਰਣ ਪਤੀ-ਪਤਨੀ ਨੇ ਇਕੱਠਿਆਂ ਨਿਗਲਿਆ ਜ਼ਹਿਰ

ਅਖੀਰ 13 ਜਨਵਰੀ ਨੂੰ ਅਸੀਂ ਪੁਲਸ ਨੂੰ ਲਿਖਤ ਸ਼ਿਕਾਇਤ ਕੀਤੀ। ਇਸ ਦੌਰਾਨ ਪੁਲਸ ਨੇ ਪਰਵਿੰਦਰ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲਿਆ। ਜਦੋਂ ਪੁਲਸ ਨੇ ਸਖ਼ਤੀ ਨਾਲ ਗੁਰਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਉਸ ਦੇ ਛੋਟੇ ਭਰਾ ਦਾ ਵਿਆਹ ਸੀ ਅਤੇ ਉਸ ਨੇ ਆਪਣੇ ਦੋਸਤ ਪਰਵਿੰਦਰ ਸਿੰਘ ਨੂੰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਵਾਉਣ ਲਈ ਬੁੱਕ ਕੀਤਾ ਸੀ ਪਰ ਉਸ ਦੇ ਪਿਤਾ ਨੇ ਪਰਵਿੰਦਰ ਤੋਂ ਫੋਟੋਗ੍ਰਾਫ਼ੀ ਕਰਵਾਉਣ ਲਈ ਮਨ੍ਹਾ ਕਰ ਦਿੱਤਾ, ਕਿਉਂਕਿ ਪਰਵਿੰਦਰ ਦਾ ਪਿਤਾ ਸੁਖਜਿੰਦਰ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਅੱਧੀ ਰਾਤ ਨੂੰ ਗੈਂਗਵਾਰ, ਗੈਂਗਸਟਰ ਰਿੰਕਾ ਅਤੇ ਅੰਗਰੇਜ਼ ਦੇ ਸਾਥੀਆਂ ਵਿਚਾਲੇ ਚੱਲੀਆਂ ਗੋਲੀਆਂ

ਇਸ ਗੱਲ ਤੋਂ ਗੁੱਸੇ ਵਿਚ ਆਏ ਪਰਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਦੇ ਪਿਤਾ ਦੇ ਸਬੰਧ ਵਿਚ ਗਲਤ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਕਾਰਣ ਗੁਰਪ੍ਰੀਤ ਸਿੰਘ ਆਪਣੇ ਦੋਸਤ ਲਾਲ ਸਿੰਘ ਨਾਲ ਯੋਜਨਾ ਬਣਾਈ ਅਤੇ ਦੋਸਤ ਦੀ ਮਦਦ ਨਾਲ 12ਜਨਵਰੀ ਨੂੰ ਪਰਵਿੰਦਰ ਸਿੰਘ ਨੂੰ ਦਰਗਾਹ ’ਤੇ ਫੋਟੋਗ੍ਰਾਫੀ ਕਰਵਾਉਣ ਦਾ ਬਹਾਨਾ ਬਣਾ ਕੇ ਲੈ ਗਏ ਅਤੇ ਤਲਵਾਰ ਨਾਲ ਬੁਰੀ ਤਰ੍ਹਾਂ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਪਰਵਿੰਦਰ ਦੀ ਲਾਸ਼ ਕੋਕਰੀ ਕਲਾਂ ਜਲਾਲਾਬਾਦ ਰੋਡ ਸੂਏ ਦੇ ਵਿਚ ਸੁੱਟ ਦਿੱਤੀ। ਪੁਲਸ ਨੇ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਪਰਵਿੰਦਰ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਥਾਣਾ ਮੁਖੀ ਅਜੀਤਵਾਲ ਇੰਸਪੈਕਟਰ ਦਲਜੀਤ ਸਿੰਘ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰਾਤ ਨੂੰ ਲੋਹੜੀ ਦੇ ਪ੍ਰੋਗਰਾਮ ਤੋਂ ਪਰਤਣ ਦੌਰਾਨ ਵਾਪਰਿਆ ਵੱਡਾ ਹਾਦਸਾ, ਪੂਰਾ ਪਰਿਵਾਰ ਹੋ ਗਿਆ ਖ਼ਤਮ

ਦੂਜੇ ਪਾਸੇ ਇਸ ਨੌਜਵਾਨ ਦੇ ਦਿਨ-ਦਿਹਾੜੇ ਹੋਏ ਕਤਲ ਕਾਂਡ ਦੀ ਪੈਰਵੀ ਕਰਨ ਅਤੇ ਇਨਸਾਫ਼ ਲੈਣ ਲਈ ਪਿੰਡ ਦੇ ਸਾਝੇ ਇਕੱਠ ਵਿਚ 10 ਮੈਂਬਰੀ ਐਕਸ਼ਨ ਕਮੇਟੀ ਕਾਇਮ ਕੀਤੀ ਗਈ। ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਬੋਧਨ ਕੀਤਾ ਅਤੇ ਘਟਨਾ ਨੂੰ ਮੰਦਭਾਗਾ ਕਿਹਾ ਅਤੇ ਇਸ ਕਤਲ ਦਾ ਖੁਰਾ-ਖੋਜ ਲੱਭਣ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਕਰਾਉਣ ਲਈ ਸੰਘਰਸ਼ ਦੇ ਰਾਹ ਪੈਣ ਲਈ ਕਿਹਾ। ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਐਕਸ਼ਨ ਕਮੇਟੀ ਨੇ ਕਾਤਲਾਂ ਦੀ ਅਤੇ ਕਤਲ ਦੇ ਮੁਕੱਦਮੇ ਦਰਜ ਅਤੇ ਗ੍ਰਿਫਤਾਰ ਕਰਨ ਅਤੇ ਨਸ਼ਾ ਤਸ਼ਕਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਨ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਾ ਕਰਨ ਦੀ ਗੱਲ ਆਖੀ। ਇਸ ਮੌਕੇ ਐਕਸ਼ਨ ਕਮੇਟੀ ਮੈਂਬਰ ਗੁਰਜੰਟ ਸਿੰਘ, ਹੰਸਾ ਸਿੰਘ ਮਜ਼ਦੂਰ ਆਗੂ, ਮਨਦੀਪ ਸਿੰਘ, ਗੁਰਮੀਤ ਕੌਰ, ਗੁਰਪ੍ਰੀਤ ਸਿੰਘ ਗੋਰਾ, ਸੁਖਦੇਵ ਸਿੰਘ ਸੁੱਖਾ, ਭੁਪਿੰਦਰ ਸਿੰਘ ਭਿੰਦਾ ਅਤੇ ਗੁਰਸੇਵਕ ਸਿੰਘ ਤੋਂ ਇਲਾਵਾ ਸੈਂਕੜੇ ਪਿੰਡ ਵਾਸੀ ਹਾਜ਼ਰ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News