ਹੱਥ ਪੈਰ ਬੰਨ੍ਹ ਕੁੱਟ-ਕੁੱਟ ਮਾਰ ਦਿੱਤਾ ਨੌਜਵਾਨ, ਬੇਰਹਿਮੀ ਇੰਨੀ ਕਿ ਗੁਪਤ ਅੰਗਾਂ ’ਚੋਂ ਵਹਿਣ ਲੱਗਾ ਖੂਨ

Wednesday, Nov 17, 2021 - 06:26 PM (IST)

ਹੱਥ ਪੈਰ ਬੰਨ੍ਹ ਕੁੱਟ-ਕੁੱਟ ਮਾਰ ਦਿੱਤਾ ਨੌਜਵਾਨ, ਬੇਰਹਿਮੀ ਇੰਨੀ ਕਿ ਗੁਪਤ ਅੰਗਾਂ ’ਚੋਂ ਵਹਿਣ ਲੱਗਾ ਖੂਨ

ਚੋੰਕੀਮਾਨ/ਮੁੱਲਾਂਪੁਰ ਦਾਖਾ (ਗਗਨਦੀਪ, ਕਾਲੀਆ) : ਥਾਣਾ ਮੁੱਲਾਂਪੁਰ ਦਾਖਾ ਅਧੀਨ ਪੈਂਦੇ ਪਿੰਡ ਮਾਜਰੀ ਵਿਚ ਬੀਤੀ ਰਾਤ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਜਰੀ ਦੇ ਨੌਜਵਾਨ ਧੰਨਾ ਸਿੰਘ (35 ਸਾਲ) ਪੁੱਤਰ ਪ੍ਰੇਮ ਸਿੰਘ ਜੋ ਕਿ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ ਨੂੰ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਆਪਣੇ ਘਰ ਲਿਜਾ ਕੇ ਹੱਥ ਪੈਰ ਬੰਨ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਅੱਧਮਰੀ ਹਾਲਤ ਵਿਚ ਘਰ ਦੇ ਬਾਹਰ ਸੁੱਟ ਦਿੱਤਾ ਗਿਆ।

ਇਹ ਵੀ ਪੜ੍ਹੋ : ਸ਼ਰਮਨਾਕ ! ਹਵਸ ਦੇ ਭੇੜੀਏ ਵਲੋਂ 10 ਸਾਲ ਦੀ ਮਾਸੂਮ ਕੁੜੀ ਨਾਲ ਦੁਸ਼ਕਰਮ

ਇਸ ਦੌਰਾਨ ਗੰਭੀਰ ਹਾਲਤ ਵਿਚ ਨੌਜਵਾਨ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਜਿਸ ਦੀ ਅੱਧੀ ਰਾਤ ਨੂੰ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਕੁੱਟਮਾਰ ਇੰਨੀ ਬੇਰਹਿਮੀ ਨਾਲ ਕੀਤੀ ਗਈ ਸੀ ਕਿ ਗੁਪਤ ਅੰਗਾਂ ਵਿਚ ਵੀ ਖੂਨ ਵਹਿ ਰਿਹਾ ਸੀ। ਉਧਰ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਇਕ ਸਾਲ ਪਹਿਲਾਂ ਵਿਆਹੇ ਜੋੜੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਲਾਸ਼ਾਂ ਦੇਖ ਭੈਣ ਦਾ ਨਿਕਲਿਆ ਤ੍ਰਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News