ਲੁਧਿਆਣਾ ''ਚ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਕੀਤਾ ਕਤਲ, ਨਹਿਰ ''ਚ ਸੁੱਟੀ ਲਾਸ਼

Wednesday, Jul 07, 2021 - 05:07 PM (IST)

ਲੁਧਿਆਣਾ ''ਚ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਕੀਤਾ ਕਤਲ, ਨਹਿਰ ''ਚ ਸੁੱਟੀ ਲਾਸ਼

ਸਮਰਾਲਾ (ਗਰਗ,ਬੰਗੜ) : ਲੁਧਿਆਣਾ ਦੇ ਟਿੱਬਾ ਰੋਡ ਦੇ ਇਕ ਨੌਜਵਾਨ ਨੂੰ ਕੁੱਝ ਵਿਅਕਤੀਆਂ ਵੱਲੋਂ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਦਾ ਕਤਲ ਕਰਕੇ ਲਾਸ਼ ਨੀਲੋਂ ਨਹਿਰ ਵਿੱਚ ਸੁੱਟ ਦਿੱਤੀ ਗਈ ਹੈ। ਇਸ ਸਬੰਧੀ ਪੁਲਸ ਨੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟਿੱਬਾ ਰੋਡ ਦੀ ਸੰਧੂ ਇਨਕਲੇਵ ਕਾਲੋਨੀ ਵਿੱਚ ਰਹਿੰਦੇ ਮੁਹੰਮਦ ਮੁਸ਼ੱਰਫ ਪੁੱਤਰ ਅਬਦੁਲ ਰਹਿਮਾਨ ਨੂੰ ਉਸ ਦੇ ਗੁਆਂਢੀ ਨੇ ਆ ਕੇ ਦੱਸਿਆ ਕਿ ਉਸੇ ਦੇ ਇਲਾਕੇ ਵਿੱਚ ਰਹਿਣ ਵਾਲੇ ਕਈ ਵਿਅਕਤੀ ਨੌਸ਼ਾਦ, ਟੋਨੀ ਯਾਕੂਬ, ਅੱਬੂ ਤਿਆਗੀ, ਚੀਨੀ ਤਿਆਗੀ ਮੁਬਾਰਕ ਅਤੇ ਨਈਮ, ਇਸ਼ਰਾਦ, ਸ਼ੋਇਬ, ਅਨੁਵਰ ਅਤੇ ਨਈਮ ਪੁੱਤਰ ਉਮਾਨ ਤਿਆਗੀ ਆਦਿ ਇਸ ਵਾਰਦਾਤ 'ਚ ਸ਼ਾਮਲ ਹਨ। ਉਸ ਨੇ ਦੱਸਿਆ ਕਿ ਉਸ ਦੇ ਭਰਾ ਮੁਹੰਮਦ ਸਾਲਿਮ ਨੂੰ ਉਕਤ ਲੋਕ ਮਹਿੰਦਰਾ ਗੱਡੀ ਵਿੱਚ ਅਗਵਾ ਕਰਕੇ ਲੈ ਗਏ ਹਨ।

ਇਹ ਵੀ ਪੜ੍ਹੋ : ਬਠਿੰਡਾ 'ਚ ਵੱਡੀ ਵਾਰਦਾਤ, ਸਾਬਕਾ ਗੈਂਗਸਟਰ 'ਕੁਲਵੀਰ ਨਰੂਆਣਾ' ਦਾ ਗੋਲੀਆਂ ਮਾਰ ਕੇ ਕਤਲ (ਤਸਵੀਰਾਂ)

ਅਗਵਾ ਕੀਤੇ ਗਏ ਮੁਹੰਮਦ ਸਾਲਿਮ ਦੀ ਬਹੁਤ ਭਾਲ ਕੀਤੀ ਗਈ ਪਰ ਪਤਾ ਲੱਗਿਆ ਕਿ ਕਥਿਤ ਦੋਸ਼ੀਆਂ ਨੇ ਉਸ ਦਾ ਕਤਲ ਕਰਕੇ ਲਾਸ਼ ਨੂੰ ਨੀਲੋਂ ਨਹਿਰ ਦੇ ਤੇਜ ਵਹਾਅ ਪਾਣੀ ਵਿੱਚ ਰੋੜ੍ਹ ਦਿੱਤਾ ਹੈ। ਪੁਲਸ ਨੇ ਮੁਹੰਮਦ ਮੁਸ਼ੱਰਫ ਦੇ ਬਿਆਨਾਂ ’ਤੇ ਉਸ ਦੇ ਭਰਾ ਨੂੰ ਅਗਵਾ ਅਤੇ ਕਤਲ ਕਰਨ ਦੇ ਦੋਸ਼ ਅਧੀਨ ਉਕਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News