ਮੋਹਾਲੀ ਦੇ ਪਿੰਡ ਦਾ ਨੌਜਵਾਨ 4 ਦਿਨਾਂ ਤੋਂ ਲਾਪਤਾ, ਪੁਲਸ ਨਹੀਂ ਕਰ ਰਹੀ ਕੋਈ ਕਾਰਵਾਈ

Tuesday, May 16, 2023 - 02:20 PM (IST)

ਮੋਹਾਲੀ ਦੇ ਪਿੰਡ ਦਾ ਨੌਜਵਾਨ 4 ਦਿਨਾਂ ਤੋਂ ਲਾਪਤਾ, ਪੁਲਸ ਨਹੀਂ ਕਰ ਰਹੀ ਕੋਈ ਕਾਰਵਾਈ

ਮੋਹਾਲੀ (ਪਰਦੀਪ) : ਇੱਥੇ ਪਿੰਡ ਫਤਹਿਪੁਰ ਗੜ੍ਹੀ ਦਾ ਵਸਨੀਕ ਜਸ਼ਨਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਉਮਰ ਲਗਭਗ 18 ਸਾਲ ਚਾਰ ਦਿਨਾਂ ਤੋਂ ਲਾਪਤਾ ਹੈ, ਪਰ ਹਾਲੇ ਤੱਕ ਕੋਈ ਉਸ ਬਾਰੇ ਕੋਈ ਵੀ ਪਤਾ ਨਹੀਂ ਲੱਗਾ ਹੈ। ਜਾਣਕਾਰੀ ਮੁਤਾਬਕ ਜਸ਼ਨਪ੍ਰੀਤ ਦੇ ਭਰਾ ਸ਼ੇਖਰ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਘਰ ਵਿਚ ਹੋਈ ਕਿਸੇ ਮਾਮੂਲੀ ਤਕਰਾਰ ਕਾਰਨ ਜਸ਼ਨਪ੍ਰੀਤ ਘਰ ਤੋਂ ਇਹ ਕਹਿ ਕੇ ਚਲਾ ਗਿਆ ਕਿ ਉਹ ਬਾਜ਼ਾਰ ਜਾ ਰਿਹਾ ਹੈ, ਪਰ ਮੁੜ ਕੇ ਵਾਪਸ ਨਹੀਂ ਆਇਆ।

ਪਰਿਵਾਰ ਵਲੋਂ ਚਾਰ ਦਿਨਾਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸ਼ੇਖਰ ਨੇ ਦੱਸਿਆ ਕਿ ਦੂਜੇ ਹੀ ਦਿਨ ਸਵੇਰੇ 10 ਵਜੇ ਦੇ ਕਰੀਬ ਗੰਡਿਆਂ ਖੇੜੀ ਨਹਿਰ ਦੇ ਕੋਲ ਉਸ ਦਾ ਮੋਟਰਸਾਈਕਲ ਅਤੇ ਕੱਪੜੇ ਬਰਾਮਦ ਹੋਏ, ਪਰ ਜਸ਼ਨਪ੍ਰੀਤ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਸ਼ੇਖਰ ਨੇ ਦੱਸਿਆ ਕਿ ਪਰਿਵਾਰ ਵਲੋਂ ਉਨ੍ਹਾਂ ਦੇ ਪਿੰਡ ਫਤਹਿਪੁਰ ਗੜ੍ਹੀ ਨੂੰ ਲੱਗਦੇ ਥਾਣਾ ਬਨੂੜ ਵਿਚ ਰਿਪੋਰਟ ਵੀ ਦਰਜ ਕਰਵਾਈ ਗਈ, ਪਰ ਪੁਲਸ ਵਲੋਂ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।


author

Babita

Content Editor

Related News