ਹੁਸ਼ਿਆਰਪੁਰ 'ਚ ਗੁਰਦੁਆਰੇ ਦੇ ਪ੍ਰਧਾਨ ਨੂੰ ਅਣ-ਪਛਾਤੇ ਨੌਜਵਾਨਾਂ ਨੇ ਮਾਰੀ ਗੋਲੀ

Monday, Aug 21, 2017 - 08:54 PM (IST)

ਹੁਸ਼ਿਆਰਪੁਰ 'ਚ ਗੁਰਦੁਆਰੇ ਦੇ ਪ੍ਰਧਾਨ ਨੂੰ ਅਣ-ਪਛਾਤੇ ਨੌਜਵਾਨਾਂ ਨੇ ਮਾਰੀ ਗੋਲੀ

ਹੁਸ਼ਿਆਰਪੁਰ — ਇਥੋਂ ਦੇ ਇਲਾਕੇ ਗੜਦੀਵਾਲਾ 'ਚ ਮੋਟਰਸਾਈਕਲ ਸਵਾਰ 2 ਅਣ-ਪਛਾਤੇ ਨੌਜਵਾਨਾਂ ਨੇ ਗੁਰਦੁਆਰੇ ਦੇ ਪ੍ਰਧਾਨ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ 'ਚ ਫਰਾਰ ਹੋ ਗਏ। ਪੁਲਸ ਮੁਤਾਬਕ ਇਹ ਵਾਰਦਾਤ 2 ਗੁੱਟਾਂ 'ਚ ਚੱਲ ਆਪਸੀ ਗੈਂਗਵਾਰ ਦੌਰਾਨ ਹੋਈ ਹੈ। ਜ਼ਖਮੀ ਨੂੰ ਨੇੜੇ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਜ਼ਖਮੀ ਦੀ ਪਛਾਣ ਅਵਤਾਰ ਸਿੰਘ ਦੇ ਨਾਂ ਵੱਜੋਂ ਕੀਤੀ ਗਈ ਹੈ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।


Related News