ਨੌਜਵਾਨ ਦੇ ਮੂੰਹ 'ਤੇ ਸਾਥੀ ਨੇ ਮਾਰਿਆ ਮੁੱਕਾ, ਜਬਾੜੇ 'ਚ ਆਇਆ ਫਰੈਕਚਰ

Wednesday, Feb 19, 2020 - 05:34 PM (IST)

ਨੌਜਵਾਨ ਦੇ ਮੂੰਹ 'ਤੇ ਸਾਥੀ ਨੇ ਮਾਰਿਆ ਮੁੱਕਾ, ਜਬਾੜੇ 'ਚ ਆਇਆ ਫਰੈਕਚਰ

ਚੰਡੀਗੜ੍ਹ (ਸੁਸ਼ੀਲ) : ਆਈਲੈਟਸ ਦੀ ਕੋਚਿੰਗ ਲੈ ਕੇ ਸੈਕਟਰ-17 ਸਥਿਤ ਇੰਸਟੀਚਿਊਟ ਤੋਂ ਬਾਹਰ ਨਿਕਲੇ ਨੌਜਵਾਨ 'ਤੇ ਰੰਜਿਸ਼ ਦੇ ਕਾਰਣ ਸਾਥੀ ਨੇ ਮੂੰਹ 'ਤੇ ਮੁੱਕਾ ਮਾਰ ਦਿੱਤਾ। ਇਸ ਨਾਲ ਉਸ ਦੇ ਜਬਾੜੇ 'ਚ ਫਰੈਕਚਰ ਆ ਗਿਆ। ਜ਼ਖਮੀ ਨੌਜਵਾਨ ਨੇ ਸੈਕਟਰ-25 ਸਥਿਤ ਡੈਂਟਲ ਹਸਪਤਾਲ 'ਚ ਮੈਡੀਕਲ ਕਰਵਾ ਕੇ ਮੁੱਕਾ ਮਾਰਨ ਵਾਲੇ ਮੁਲਜ਼ਮ ਮਹਿੰਦਰਗੜ੍ਹ ਨਿਵਾਸੀ ਗੁਰਜੋਤ ਸਿੰਘ ਖਿਲਾਫ ਸੈਕਟਰ-17 ਥਾਣੇ 'ਚ ਸ਼ਿਕਾਇਤ ਕੀਤੀ। ਸੈਕਟਰ-17 ਥਾਣਾ ਪੁਲਸ ਨੇ ਕਰਨਾਲ ਨਿਵਾਸੀ ਸ਼ੋਭਿਤ ਅਰੋੜਾ ਦੀ ਸ਼ਿਕਾਇਤ 'ਤੇ ਮੁਲਜ਼ਮ ਗੁਰਜੋਤ 'ਤੇ ਮਾਮਲਾ ਦਰਜ ਕਰ ਲਿਆ।
ਸ਼ੋਭਿਤ ਅਰੋੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੈਕਟਰ-17 ਸਥਿਤ ਬ੍ਰਿਟਿਸ਼ ਇੰਸਟੀਚਿਊਟ 'ਚ ਆਈਲੈਟਸ ਦੀ ਕੋਚਿੰਗ ਲੈ ਰਿਹਾ ਹੈ। 14 ਫਰਵਰੀ ਨੂੰ ਉਹ ਕੋਚਿੰਗ ਲੈ ਕੇ ਇੰਸਟੀਚਿਊਟ ਤੋਂ ਬਾਹਰ ਨਿਕਲਿਆ ਸੀ। ਇੰਨੇ 'ਚ ਉਸ ਨਾਲ ਕੋਚਿੰਗ ਲੈਣ ਵਾਲੇ ਉਸਦੇ ਸਾਥੀ ਗੁਰਜੋਤ ਨੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰਿਆ। ਉਸ ਦੇ ਮੂੰਹ 'ਚੋਂ ਖੂਨ ਨਿਕਲਣ ਲੱਗਾ ਅਤੇ ਦੰਦ ਹਿੱਲ ਗਏ। ਉਹ ਜੀ. ਐੱਮ. ਸੀ. ਐੱਚ. 'ਚ ਗਿਆ ਤਾਂ ਡਾਕਟਰਾਂ ਨੇ ਇਲਾਜ ਤੋਂ ਬਾਅਦ ਉਸਨੂੰ ਅਗਲੇ ਦਿਨ ਸੈਕਟਰ-25 ਸਥਿਤ ਡੈਂਟਲ ਕਲੀਨਿਕ 'ਚ ਰੈਫਰ ਕਰ ਦਿੱਤਾ। ਉੱਥੇ ਚੈਕਅਪ ਦੌਰਾਨ ਪਤਾ ਚੱਲਿਆ ਕਿ ਮੁੱਕਾ ਲੱਗਣ ਨਾਲ ਉਸਦੇ ਜਬਾੜੇ 'ਚ ਫਰੈਕਚਰ ਆ ਗਿਆ ਹੈ। ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਅਰੋੜਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮੁਲਜ਼ਮ ਗੁਰਜੋਤ 'ਤੇ ਮਾਮਲਾ ਦਰਜ ਕੀਤਾ।


author

Babita

Content Editor

Related News