ਮਾਪਿਆਂ ਦੇ ਇਕਲੌਤੇ ਪੁੱਤ ਨੇ ਨਸ਼ਾ ਨਾ ਮਿਲਣ ’ਤੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਸਰੀਰ ਦੇ ਹੋਏ 2 ਹਿੱਸੇ

Tuesday, Sep 06, 2022 - 07:27 PM (IST)

ਮਾਪਿਆਂ ਦੇ ਇਕਲੌਤੇ ਪੁੱਤ ਨੇ ਨਸ਼ਾ ਨਾ ਮਿਲਣ ’ਤੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਸਰੀਰ ਦੇ ਹੋਏ 2 ਹਿੱਸੇ

ਮੁਕੇਰੀਆਂ (ਨਾਗਲਾ)- ਨਸ਼ਿਆਂ ਕਾਰਨ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਅੱਜ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪ੍ਰਤੱਖਦਰਸ਼ੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 3:20 ਵਜੇ ਜੰਮੂ ਤੋਂ ਜਲੰਧਰ ਨੂੰ ਜਾ ਰਿਹਾ ਜੰਮੂ ਤਵੀ ਲਿੰਕ 19223 ਮੁਕੇਰੀਆਂ-ਗੁਰਦਾਸਪੁਰ ਰੇਲਵੇ ਓਵਰਬ੍ਰਿਜ ਕਿਲੋਮੀਟਰ ਨੰਬਰ 73/39-73/41 ''ਤੇ ਪੁੱਜੀ ਤਾਂ ਅਚਾਨਕ ਉਕਤ ਨੌਜਵਾਨ ਸਾਹਮਣੇ ਲੇਟ ਗਿਆ। ਰੇਲ ਗੱਡੀ ਨੇ ਉਸ ਦੇ ਸਰੀਰ ਨੂੰ ਲੱਕ ਤੋਂ ਕੱਟ ਕੇ ਦੋ ਹਿੱਸਿਆਂ ਵਿਚ ਵੰਡ ਦਿੱਤਾ। ਮੌਕੇ ’ਤੇ ਪੁੱਜੇ ਰੇਲਵੇ ਪੁਲਸ ਦੇ ਏ. ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਟ੍ਰੇਨ ਚਾਲਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਵਾਰ-ਵਾਰ ਹਾਰਨ ਵਜਾਉਣ ਦੇ ਬਾਵਜੂਦ ਰੇਲਵੇ ਟਰੈਕ ’ਤੇ ਲੇਟ ਗਿਆ। 

ਪੜ੍ਹੋ ਇਹ ਵੀ ਖ਼ਬਰ: ਜਿਸ ਤੋਂ ਬੰਨ੍ਹਵਾਈ ਰੱਖੜੀ ਉਸੇ ਨੂੰ ਲੈ ਕੇ ਫ਼ਰਾਰ ਹੋਇਆ ਨੌਜਵਾਨ, ਰਿਸ਼ਤਿਆਂ 'ਤੇ ਕਲੰਕ ਹੈ ਭੈਣ-ਭਰਾ ਦਾ ਇਹ ਮਾਮਲਾ

ਰੇਲਵੇ ਪੁਲੀਸ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਟਰੇਨ 15-20 ਮਿੰਟ ਰੁਕਣ ਤੋਂ ਬਾਅਦ ਜੰਮੂ ਲਈ ਰਵਾਨਾ ਹੋਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਮ੍ਰਿਤਕ ਦੇ ਤਾਇਆ ਨੀਲਮ ਕੁਮਾਰ ਨੇ ਦੱਸਿਆ ਕਿ ਉਸ ਦਾ ਭਤੀਜਾ ਕੁਝ ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਨਸ਼ੇ ਦਾ ਆਦੀ ਹੋ ਜਾਣ ਕਾਰਨ ਜਲੰਧਰ 'ਚ ਇਲਾਜ ਵੀ ਕਰਵਾਇਆ ਪਰ ਹੁਣ ਨਸ਼ਾ ਨਾ ਮਿਲਣ ਕਾਰਨ ਪਿਛਲੇ ਕਰੀਬ 1 ਹਫ਼ਤੇ ਤੋਂ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਇਸੇ ਕਰਕੇ ਉਹ ਵਾਰ-ਵਾਰ ਖ਼ੁਦਕੁਸ਼ੀ ਕਰਨ ਲਈ ਕਹਿ ਰਿਹਾ ਸੀ। ਉਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਉਸ 'ਤੇ ਤਿੱਖੀ ਨਜ਼ਰ ਰੱਖਣ ਦੇ ਬਾਵਜੂਦ ਅੱਜ ਪਤਾ ਨਹੀਂ ਲੱਗਾ ਕਿ ਉਹ ਕਦੋਂ ਘਰੋਂ ਬਾਹਰ ਨਿਕਲਿਆ ਅਤੇ ਮੌਤ ਦੇ ਮੂੰਹ ’ਚ ਚਲਾ ਗਿਆ। 

ਪੜ੍ਹੋ ਇਹ ਵੀ ਖ਼ਬਰ: ਧਰੀ-ਧਰਾਈ ਰਹਿ ਗਈ ਧੀ ਦੇ ਵਿਆਹ ਦੀ ਤਿਆਰੀ, ਡੋਲੀ ਤੋਂ ਪਹਿਲਾਂ ਉੱਠੀ ਪਿਓ ਦੀ ਅਰਥੀ

ਮ੍ਰਿਤਕ ਨੌਜਵਾਨ ਦੀ ਪਛਾਣ ਪੁਨੀਤ ਸ਼ਰਮਾ (27) ਪੁੱਤਰ ਅਸ਼ਵਨੀ ਕੁਮਾਰ ਵਾਸੀ ਬਾਗੋਵਾਲ ਕਾਲੋਨੀ ਨੇੜੇ ਆਈ.ਟੀ.ਆਈ.ਕਾਲਜ ਵਜੋਂ ਹੋਈ ਹੈ, ਜੋ ਅਜੇ ਕੁਆਰਾ ਸੀ। ਮ੍ਰਿਤਕ ਦੇ ਤਾਇਆ ਨੀਲਮ ਕੁਮਾਰ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਵਿਆਹੀ ਹੋਈ ਹੈ ਅਤੇ ਮਾਤਾ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਰੇਲਵੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਵੇਗੀ।  

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ, ਵੱਡੇ ਦੇ ਭੋਗ ਤੋਂ ਪਹਿਲਾਂ ਉੱਠੀ ਛੋਟੇ ਦੀ ਵੀ ਅਰਥੀ


author

rajwinder kaur

Content Editor

Related News