ਪੰਜਾਬ ''ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪਟਵਾਰੀਆਂ ਦੇ ਹੋਏ ਤਬਾਦਲੇ
Thursday, Sep 03, 2026 - 11:14 AM (IST)
ਅੰਮ੍ਰਿਤਸਰ (ਨੀਰਜ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਅਤੇ ਪ੍ਰਬੰਧਕੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਮਾਲ ਵਿਭਾਗ ’ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ 42 ਪਟਵਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਕੇ ਉਨ੍ਹਾਂ ਨੂੰ ਨਵੀਆਂ ਤਾਇਨਾਤੀਆਂ ਦੇ ਦਿੱਤੀਆਂ ਗਈਆਂ ਹਨ। ਇਨ੍ਹਾਂ ਬਦਲੀਆਂ ’ਚ ਕਈ ਅਧਿਕਾਰੀਆਂ ਨੂੰ ਨਵੇਂ ਸਰਕਲਾਂ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਵੱਖ-ਵੱਖ ਖੇਤਰਾਂ ’ਚ ਸਰਕਾਰੀ ਕੰਮਕਾਜ ’ਚ ਤੇਜ਼ੀ ਆਵੇਗੀ ਅਤੇ ਆਮ ਜਨਤਾ ਦੇ ਮਾਲ ਵਿਭਾਗ ਨਾਲ ਸਬੰਧਤ ਕੰਮ ਸਮੇਂ ਸਿਰ ਹੋ ਸਕਣਗੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਅਪਡੇਟ, ਆਉਣ ਵਾਲੇ 4 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ
ਬਦਲੇ ਗਏ ਪਟਵਾਰੀਆਂ ਅਤੇ ਨਵੀਆਂ ਤਾਇਨਾਤੀਆਂ ਦਾ ਵੇਰਵਾ
ਅਰਸ਼ਦੀਪ ਸਿੰਘ ਨੂੰ ਗੁੰਮਟਾਲਾ, ਪ੍ਰਭਜੋਤ ਕੌਰ ਨੂੰ ਗੁੰਮਟਾਲਾ ਤੋਂ ਕਾਲਾ ਘੰਣੂਪੁਰ, ਸੁਮੇਰਪਾਲ ਸਿੰਘ ਨੂੰ ਕਾਲੇ ਘੰਣੂਪੁਰ ਤੋਂ ਬੰਡਾਲਾ, ਮੋਹਿਤ ਮਹਿਤਾ ਨੂੰ ਬੰਡਾਲਾ ਤੋਂ ਕੋਟ ਖਾਲਸਾ, ਜਲਵਿੰਦਰ ਸਿੰਘ ਨੂੰ ਕੋਟ ਖਾਲਸਾ ਤੋਂ ਖਾਪੜਖੇੜੀ, ਹਿੰਮਤ ਸਿੰਘ ਨੂੰ ਖਾਪੜਖੇੜੀ ਤੋਂ ਅੰਮ੍ਰਿਤਸਰ ਅਰਬਨ 107, ਮਨਜੀਤ ਸਿੰਘ ਨੂੰ ਅੰਮ੍ਰਿਤਸਰ ਅਰਬਨ 107 ਤੋਂ ਅੰਮ੍ਰਿਤਸਰ ਅਰਬਨ 109, ਦਵਿੰਦਰਪਾਲ ਸਿੰਘ ਨੂੰ ਅੰਮ੍ਰਿਤਸਰ ਅਰਬਨ 109 ਤੋਂ ਰਾਣੀਆ, ਜਗਪ੍ਰੀਤ ਸਿੰਘ ਨੂੰ ਜਲਾਲਪੁਰਾ ਤੋਂ ਫੱਤੂਭੀਲਾ, ਹਰਪ੍ਰੀਤ ਸਿੰਘ ਨੂੰ ਨਿਰੰਜਨਪੁਰ ਫੱਤੂਵਾਲ ਅਤੇ ਨਿਰੰਜਨਪੁਰ ਫੱਤੂਵਾਲ ਵਾਧੂ ਚਾਰਜ ਦੋਲੋਨੰਗਲ, ਮਨਮੀਤ ਸਿੰਘ ਨੂੰ ਦੋਲੋਨੰਗਲ ਤੋਂ ਸੈਰੋਂ ਬਾਘਾ ਵਾਧੂ ਚਾਰਜ ਖਾਨਪੁਰ, ਗੌਰਵ ਸਿੰਘ ਨੂੰ ਕਾਲੇਕੇ ਰਾਜਪੂਤਾਂ, ਕਿਰਨਦੀਪ ਕੌਰ ਨੂੰ ਰਾਜਪੂਤਾਂ ਤੋਂ ਉਚੋਕੇ ਕਲਾਂ, ਪ੍ਰਭਜੋਤ ਸਿੰਘ ਨੂੰ ਧੂਲਕਾ ਤੋਂ ਧੂਲਕਾ ਅਤੇ ਵਾਧੂ ਚਾਰਜ ਕਾਲੇਕੇ, ਬਲਰਾਜ ਸਿੰਘ ਨੂੰ ਉੱਚੋਕੇ ਕਲਾ ਤੋਂ ਬਾਬਾ ਬਕਾਲਾ ਸਾਹਿਬ ਅਤੇ ਵਾਧੂ ਚਾਰਜ ਬੁਤਾਲਾ, ਜੁਗਰਾਜ ਸਿੰਘ ਨੂੰ ਬਾਬਾ ਬਕਾਲਾ ਸਾਹਿਬ ਤੋਂ ਨੰਗਲੀ ਬਾਬਾ ਬਕਾਲਾ ਸਾਹਿਬ, ਰਜਿੰਦਰ ਸਿੰਘ ਨੂੰ ਜੋਧੇ ਤੋਂ ਜਲਾਲ, ਜਸਕੀਰਤ ਸਿੰਘ ਨੂੰ ਰਈਆ ਤੋਂ ਖੱਬੇ ਰਾਜਪੂਤਾ, ਕੁਲਵਿੰਦਰ ਸਿੰਘ ਨੂੰ ਖੱਬੇ ਰਾਜਪੂਤਾਂ ਤੋਂ ਜੋਧੇ, ਪ੍ਰਿੰਸਜੀਤ ਸਿੰਘ ਨੂੰ ਖਿਲਚੀਆਂ ਤੋਂ ਖਿਲਚੀਆਂ ਅਤੇ ਵਾਧੂ ਚਾਰਜ ਲਿੱਧੜ ਅਤੇ ਫੇਰੂਮਾਨ, ਹਰਪ੍ਰੀਤ ਸਿੰਘ ਨੂੰ ਰਾਣੀਆਂ ਤੋਂ ਪੰਜ ਗਰਾਈ ਵਾਹਲਾ, ਇਕਬਾਲ ਸਿੰਘ ਨੂੰ ਮੀਰਾਕੋਟ ਤੋਂ ਸੁਲਤਾਨਵਿੰਡ ਤਰਫ ਬਹਿਣੀਵਾਲ, ਜੋਬਨਜੀਤ ਸਿੰਘ ਨੂੰ ਸੁਲਤਾਨਵਿੰਡ ਤਰਫ ਬਹਿਣੀਵਾਲ ਤੋਂ ਮੀਰਾਕੋਟ, ਅਨੁਜ ਸ਼ਰਮਾ ਨੂੰ ਤੂਤ ਬੱਲੜਵਾਲ ਅਤੇ ਵਾਧੂ ਚਾਰਜ ਸਰੰਗਦੇਵ, ਜੈਕਸ਼ਨ ਜੋਰਜ ਨੂੰ ਸਰੰਗਦੇਵ ਤੋਂ ਨੰਗਲ ਅੰਬ, ਰਵੀ ਪ੍ਰਕਾਸ਼ ਨੂੰ ਬੱਲੜਵਾੜ ਤੋਂ ਜਲਾਲਪੁਰ, ਮਨਜੀਤ ਸਿੰਘ ਨੂੰ ਏਓਕੇ ਅਜਨਾਲਾ ਤੋਂ ਰਿਆੜ, ਸਿਮਰਨਜੀਤ ਸਿੰਘ ਨੂੰ ਹਰਦੋਪੁਤਲੀ ਤੋਂ ਹਰਦੋਪੁਤਲੀ ਅਤੇ ਵਾਧੂ ਚਾਰਜ ਅਬੂਸੈਦ, ਜਸਪਾਲ ਸਿੰਘ ਨੂੰ ਅਜਨਾਲਾ ਤੋਂ ਅਜਨਾਲਾ ਅਤੇ ਵਾਧੂ ਚਾਰਜ ਚੱਕ ਸਿਕੰਦਰ, ਅਮਨਜੋਤ ਕੌਰ ਨੂੰ ਮਾਨਾਵਾਲਾ ਲੋਪੋਕੇ ਤੋਂ ਤੋਲਾ ਨੰਗਲ ਅਤੇ ਵਾਧੂ ਚਾਰਜ ਮਾਨਾਵਾਲਾ ਲੋਪੋਕੇ, ਅਮਨਦੀਪ ਕੌਰ ਨੂੰ ਡੱਲਾ ਤੋਂ ਚੱਗਾਵਾਂ ਵਾਧੂ ਚਾਰਜ ਡੱਲਾ ਅਤੇ ਅਵਾਣ ਲੱਖਾ ਸਿੰਘ, ਰਣਜੀਤ ਸਿੰਘ ਨੂੰ ਕੁਹਾਲੀ ਤੋਂ ਖਿਆਲਾ ਕਲਾ, ਲਵਲੀਨ ਸਿੰਘ ਨੂੰ ਖਿਆਲਾ ਕਲਾ ਤੋਂ ਵਨੀਏਕੇ, ਸੌਰਵ ਸ਼ਰਮਾ ਨੂੰ ਵਨੀਏਕੇ ਤੋ ਬੋਪਾਰਾਏ ਕਲਾ, ਅਮਨੀਤ ਸਿੰਘ ਨੂੰ ਅਵਾਣ ਵਸਾਓ ਤੋਂ ਮੱਖਣਵਿੰਡੀ, ਜੋਬਨਜੀਤ ਸਿੰਘ ਨਿਯੁਕਤੀ ਅਧੀਨ ਮਾਨਾਂਵਾਲਾ ਅੰਮ੍ਰਿਤਸਰ-2, ਪਰਮੇਸ਼ਵਰ ਜੋਤ ਸਿੰਘ ਨੂੰ ਨਿਯੁਕਤੀ ਅਧੀਨ ਭੰਗਵਾਂ, ਹਰਵਿੰਦਰ ਸਿੰਘ ਨੂੰ ਅਰਾਜੀ ਦਰਿਆ ਤੋਂ ਜੇਠੂਨੰਗਲ, ਮਹੇਸ਼ ਕੁਮਾਰ ਨੂੰ ਜਗਤਪੁਰ ਬਜਾਜ ਤੋਂ ਇੱਬਣ ਕਲਾਂ, ਸੁਖਜਿੰਦਰ ਸਿੰਘ ਨੂੰ ਇੱਬਣ ਕਲਾਂ ਤੋਂ ਜਗਤਪੁਰ ਬਜਾਜ, ਅਸੀਸ ਕੁਮਾਰ ਨੂੰ ਪੰਜਗਰਾਈ ਵਾਹਲਾ ਤੋਂ ਅਰਾਜੀ ਦਰਿਆ, ਆਸ਼ੂ ਕੁਮਾਰ ਨੂੰ ਅਬਦਾਲ ਤੋਂ ਵਡਾਲਾ ਜੌਹਲ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਪਠਾਨਕੋਟ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
