ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

Sunday, Aug 03, 2025 - 12:21 PM (IST)

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਮਾਨਸਾ (ਜੱਸਲ) : ਸ਼ਹਿਰ ਦੇ ਸਿਰਸਾ ਰੋਡ ਸਥਿਤ ਓਵਰਬ੍ਰਿਜ ’ਤੇ ਬੇਸਹਾਰਾ ਪਸ਼ੂ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ’ਚ ਢੱਠੇ ਦੀ ਵੀ ਮੌਤ ਹੋ ਗਈ। ਇਸ ਘਟਨਾ ਤੋਂ ਕੁੱਝ ਦਿਨ ਪਹਿਲਾਂ ਕਾਲਜ ਰੋਡ ’ਤੇ 2 ਕਾਰਾਂ ਦੀ ਬੇਸਹਾਰਾ ਪਸ਼ੂਆਂ ਨਾਲ ਟੱਕਰ ’ਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਸਨ। ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 9 ਵਜੇ ਸਤਨਾਮ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਨਿਰਵੈਰ ਨਗਰ ਝੂਠਿਆਂਵਾਲੀ ਰੋਡ ਮਾਨਸਾ ਸਿਰਸਾ ਰੋਡ ਤੋਂ ਓਵਰਬ੍ਰਿਜ ਨੂੰ ਮੋਟਰਸਾਈਕਲ ’ਤੇ ਆ ਰਿਹਾ ਸੀ।

ਜਦ ਉਹ ਓਵਰਬ੍ਰਿਜ ’ਤੇ ਪਹੁੰਚਿਆ ਤਾਂ ਬੇਸਹਾਰਾ ਪਸ਼ੂਆਂ ਨਾਲ ਉਸਦਾ ਮੋਟਰਸਾਈਕਲ ਟਕਰਾ ਗਿਆ। ਨੌਜਵਾਨ ਨੂੰ ਗੰਭੀਰ ਰੂਪ ’ਚ ਸੱਟਾਂ ਲੱਗੀਆਂ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਬਾਅਦ ਸਿਵਲ ਹਸਪਤਾਲ ਮਾਨਸਾ ਵੱਲੋਂ ਸੱਟਾ ਜ਼ਿਆਦਾ ਹੋਣ ਕਰ ਕੇ ਉਸ ਨੂੰ ਹਾਇਰ ਸੈਂਟਰ ਲਈ ਰੈਫ਼ਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਸਤਨਾਮ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ, ਜਿਸਦਾ ਸ਼ਨੀਵਾਰ ਦੀ ਸ਼ਾਮ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ 6 ਮਹੀਨੇ ਦੇ ਬੱਚੇ ਦਾ ਪਿਤਾ ਸੀ।


author

Babita

Content Editor

Related News