8 ਸਾਲ ਪੁਰਾਣੀ ਰੰਜਿਸ਼ ਨੇ ਘਰ ’ਚ ਪੁਆਏ ਵੈਣ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ ’ਚ ਨੌਜਵਾਨ ਦੀ ਮੌਤ

Sunday, Oct 16, 2022 - 06:28 PM (IST)

8 ਸਾਲ ਪੁਰਾਣੀ ਰੰਜਿਸ਼ ਨੇ ਘਰ ’ਚ ਪੁਆਏ ਵੈਣ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ ’ਚ ਨੌਜਵਾਨ ਦੀ ਮੌਤ

ਲੋਪੋਕੇ (ਸਤਨਾਮ) : ਪੁਲਸ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਲੋਧੀਗੁੱਜਰ ’ਚ 2014 ਤੋਂ ਚੱਲਦੇ ਆ ਰਹੇ ਜ਼ਮੀਨੀ ਵਿਵਾਦ ਕਾਰਣ ਦੋ ਧੜਿਆਂ ਵਿਚ ਸ਼ਨੀਵਾਰ ਨੂੰ ਖੂਨੀ ਝੜਪ ਹੋ ਗਈ। ਇਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਦੋਵਾਂ ਧੜਿਆਂ ਵਿਚਾਲ ਗੋਲੀਬਾਰੀ ਹੋਈ ਸੀ, ਜਿਸ ਵਿਚ ਸਰਬਜੀਤ ਸਿੰਘ ਧੜੇ ਦੇ ਤੇ ਹਰਦੀਪ ਸਿੰਘ ਦੇ ਧੜੇ ਦੇ ਦੋ ਵਿਅਕਤੀਆਂ ਦੀ ਮੌਤ ਹੋਈ ਸੀ ਜਿਸ ਦੀਆਂ ਮਾਣਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਇਸ ਕਰਕੇ ਦੋਵੇਂ ਧਿਰਾਂ ਦੇ ਵਿਅਕਤੀ ਆਪਸ ਵਿਚ ਰੰਜਿਸ਼ ਰੱਖਦੇ ਸੀ। 

ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ

ਇਸ ਰੰਜਿਸ਼ ਦੇ ਤਹਿਤ ਸ਼ਨੀਵਾਰ ਨੂੰ ਇਕ ਵਾਰ ਫਿਰ ਦੋਵਾਂ ਧੜਿਆਂ ਵਿਚ ਖੂਨੀ ਝੜਪ ਹੋ ਗਈ। ਇਸ ਦੌਰਾਨ ਗੋਲ਼ੀਆਂ ਵੀ ਚੱਲੀਆਂ ਅਤੇ ਸਰਬਜੀਤ ਸਿੰਘ ਦੇ ਧੜੇ ਦੇ ਸੁਖਦੇਵ ਸਿੰਘ ਦੇ ਇਕ ਗੋਲੀ ਲੱਗ ਗਈ ਜਦਕਿ ਦੂਜੀ ਧਿਰ ਦੇ ਹਰਦੀਪ ਸਿੰਘ ਦੀ ਵੱਖੀ ਵਿਚ ਗੋਲੀ ਵੱਜੀ। ਇਸ ਦੌਰਾਨ ਹਰਦੀਪ ਸਿੰਘ ਨੂੰ ਗੰਭੀਰ ਹਾਲਤ ਵਿਚ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪੁਲਸ ਵੱਲੋਂ ਮ੍ਰਿਤਕ ਹਰਦੀਪ ਸਿੰਘ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ  5 ਵਿਅਕਤੀਆਂ ਸਰਬਜੀਤ ਸਿੰਘ, ਸੁਖਚੈਨ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਲੇਰ ਸਿੰਘ ’ਤੇ 302 ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 18 ਸਾਲਾ ਪੁੱਤ ਦੀ ਨਸ਼ੇ ਕਾਰਣ ਮੌਤ, ਬਲਦੇ ਸਿਵੇ ਅੱਗੇ ਖੜ੍ਹੇ ਹੋ ਗ੍ਰੰਥੀ ਪਿਓ ਦੇ ਬੋਲਾਂ ਨੇ ਖੜ੍ਹੇ ਕੀਤੇ ਰੌਂਗਟੇ (Video)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News