ਬੇਸਹਾਰਾ ਪਸ਼ੂ ਮੂਹਰੇ ਆਉਣ ਕਾਰਨ ਦਰੱਖਤ ਨਾਲ ਟਕਰਾਈ ਕਾਰ, ਪੁੱਤ ਦੀ ਮੌਤ, ਪਿਤਾ ਵਾਲ-ਵਾਲ ਬਚਿਆ

Sunday, Oct 08, 2023 - 08:59 PM (IST)

ਬੇਸਹਾਰਾ ਪਸ਼ੂ ਮੂਹਰੇ ਆਉਣ ਕਾਰਨ ਦਰੱਖਤ ਨਾਲ ਟਕਰਾਈ ਕਾਰ, ਪੁੱਤ ਦੀ ਮੌਤ, ਪਿਤਾ ਵਾਲ-ਵਾਲ ਬਚਿਆ

ਫਤਿਹਗੜ੍ਹ ਸਾਹਿਬ (ਜੱਜੀ) : ਸਰਹਿੰਦ-ਪਟਿਆਲਾ ਰੋਡ 'ਤੇ ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ ਕਾਰ ਦਰੱਖਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਹਾਦਸੇ 'ਚ ਉਸ ਦਾ ਪਿਤਾ ਵਾਲ-ਵਾਲ ਬਚ ਗਿਆ।

ਥਾਣਾ ਮੁੱਲੇਪੁਰ ਦੇ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਅਲੀਪੁਰ ਸੋਢੀਆਂ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪੁੱਤਰ ਸੁਖਚੈਨ ਸਿੰਘ ਨਾਲ ਕਾਰ ਨੰਬਰ ਪੀਬੀ 11 ਬੀਈ 7321 'ਚ ਪਟਿਆਲਾ ਨੂੰ ਜਾ ਰਿਹਾ ਸੀ। ਕਾਰ ਉਸ ਦਾ ਬੇਟਾ ਚਲਾ ਰਿਹਾ ਸੀ। ਪਿੰਡ ਚੋਰ ਵਾਲਾ ਕੋਲ ਅਚਾਨਕ ਇਕ ਬੇਸਹਾਰਾ ਪਸ਼ੂ ਕਾਰ ਅੱਗੇ ਆ ਗਿਆ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਇਕ ਦਰੱਖਤ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : Hamas Attack: ਇਜ਼ਰਾਈਲ 'ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, 1000 ਤੋਂ ਪਾਰ ਪਹੁੰਚੀ ਗਿਣਤੀ

ਇਸ ਦੌਰਾਨ ਸੁਖਚੈਨ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਅਤੇ ਉਹ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਬੇਟੇ ਨੂੰ ਮ੍ਰਿਤਕ ਐਲਾਨ ਦਿੱਤਾ। ਬਲਜੀਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਥਾਣਾ ਮੁੱਲੇਪੁਰ ਪੁਲਸ ਨੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News