ਬਾਲਟੀ 'ਚ ਡੁੱਬਿਆ ਸੀ ਸਿਰ, ਨੱਕ 'ਚੋਂ ਵਹਿ ਰਿਹਾ ਸੀ ਖੂਨ, ਪੁੱਤ ਦੀ ਹਾਲਤ ਦੇਖ ਮਾਂ ਦਾ ਕੰਬਿਆ ਕਾਲਜਾ

Tuesday, Jul 25, 2023 - 11:01 AM (IST)

ਬਾਲਟੀ 'ਚ ਡੁੱਬਿਆ ਸੀ ਸਿਰ, ਨੱਕ 'ਚੋਂ ਵਹਿ ਰਿਹਾ ਸੀ ਖੂਨ, ਪੁੱਤ ਦੀ ਹਾਲਤ ਦੇਖ ਮਾਂ ਦਾ ਕੰਬਿਆ ਕਾਲਜਾ

ਲੁਧਿਆਣਾ (ਰਿਸ਼ੀ) : ਥਾਣਾ ਜਮਾਲਪੁਰ ਇਲਾਕੇ 'ਚ 32 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਇੰਸਪੈਕਟਰ ਸਤਵੰਤ ਸਿੰਘ ਮੁਤਾਬਕ ਸ਼ੁਰੂਆਤੀ ਜਾਂਚ 'ਚ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਮੋਬਾਇਲ ਕੰਪਨੀ 'ਚ ਕੰਮ ਕਰਦਾ ਸੀ। ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਸਵੇਰੇ ਚਾਹ ਪੀਣ ਤੋਂ ਬਾਅਦ ਉਹ ਨਹਾਉਣ ਲਈ ਗਿਆ ਤਾਂ ਕਾਫ਼ੀ ਸਮੇਂ ਬਾਅਦ ਬਾਹਰ ਨਾ ਆਇਆ।

ਇਹ ਵੀ ਪੜ੍ਹੋ : ਭਾਰੀ ਮੀਂਹ ਦੌਰਾਨ ਪਾਣੀ 'ਚ ਫਸੀ ਬੱਚਿਆਂ ਨਾਲ ਭਰੀ ਸਕੂਲੀ ਵੈਨ, ਤਸਵੀਰਾਂ 'ਚ ਦੇਖੋ ਕਿਵੇਂ ਲਾਉਣੇ ਪਏ ਧੱਕੇ

ਜਦੋਂ ਗੁਆਂਢੀਆਂ ਦੀ ਮਦਦ ਨਾਲ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅਮਨਦੀਪ ਜ਼ਮੀਨ 'ਤੇ ਪਿਆ ਹੋਇਆ ਸੀ। ਉਸ ਦਾ ਚਿਹਰਾ ਬਾਲਟੀ 'ਚ ਡੁੱਬਾ ਹੋਇਆ ਸੀ ਅਤੇ ਨੱਕ 'ਚੋਂ ਖੂਨ ਨਿਕਲ ਰਿਹਾ ਸੀ। ਪੁੱਤ ਦੀ ਇਹ ਹਾਲਤ ਦੇਖ ਕੇ ਮਾਂ ਦਾ ਕਾਲਜਾ ਕੰਬ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਗੋਦਾਮ 'ਚ ਭਿਆਨਕ ਅੱਗ ਲੱਗਣ ਕਾਰਨ ਮਚੀ ਹਾਹਾਕਾਰ, 2 ਕੁੜੀਆਂ ਦੀ ਮੌਤ

ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News