ਸੜਕ ਹਾਦਸੇ ''ਚ ਇੱਕ ਨੌਜਵਾਨ ਦੀ ਮੌਤ, 2 ਜਖ਼ਮੀ
Tuesday, Aug 15, 2023 - 03:27 PM (IST)
ਮਹਿਲ ਕਲਾਂ (ਗੁਰਮੁੱਖ ਹਮੀਦੀ, ਵਿਜੈ ਸਿੰਗਲਾ) : ਕਸਬਾ ਮਹਿਲ ਕਲਾਂ ਤੋਂ ਸਹਿਜੜਾ ਲਿੰਕ ਰੋਡ 'ਤੇ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਅਤੇ 2 ਨੌਜਵਾਨਾਂ ਦੇ ਜ਼ਖ਼ਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਕਮਲਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਲਖਬੀਰ ਸਿੰਘ 18 ਸਾਲ ਪੁੱਤਰ ਸੁਰਜੀਤ ਸਿੰਘ ਅਤੇ ਉਸ ਦੇ 2 ਸਾਥੀ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਮਹਿਲ ਕਲਾਂ ਤੋਂ ਆਪਣੇ ਪਿੰਡ ਸਹਿਜੜਾ ਨੂੰ ਪਰਤ ਰਹੇ ਸੀ।
ਰਸਤੇ ਵਿੱਚ ਕਾਰ ਦੇ ਬੇਕਾਬੂ ਹੋ ਕੇ ਇੱਕ ਦਰੱਖ਼ਤ ਨਾਲ ਟਕਰਾਉਣ ਕਰਕੇ ਨੌਜਵਾਨ ਲਖਵੀਰ ਸਿੰਘ (18) ਵਾਸੀ ਸਹਿਜੜਾ ਦੀ ਮੌਤ ਹੋ ਗਈ ਹੈ ਅਤੇ 2 ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।