ਲਮਕ ਰਹੀਆਂ ਤਾਰਾਂ ਦੇ ਸੰਪਰਕ ’ਚ ਆਇਆ ਨੌਜਵਾਨ, ਮੌਤ

Tuesday, Aug 13, 2024 - 02:25 PM (IST)

ਲਮਕ ਰਹੀਆਂ ਤਾਰਾਂ ਦੇ ਸੰਪਰਕ ’ਚ ਆਇਆ ਨੌਜਵਾਨ, ਮੌਤ

ਡੇਰਾਬੱਸੀ (ਗੁਰਜੀਤ) : ਪਿੰਡ ਭਗਵਾਨਪੁਰ ਨੇੜੇ ਬੀਤੀ ਰਾਤ ਪੋਲਟਰੀ ਫਾਰਮ ’ਚ ਕਰੰਟ ਲੱਗਣ ਨਾਲ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਪੁੱਤਰ ਧਰਮਵੀਰ ਵਾਸੀ ਬਿਹਾਰ ਦੇ ਤੌਰ ਤੇ ਹੋਈ ਹੈ, ਜੋ ਪਿਛਲੇ 10 ਦਿਨਾਂ ਤੋਂ ਪੋਲਟਰੀ ਫਾਰਮ ਦੇ ਕੁਆਰਟਰਾਂ ’ਚ ਰਹਿ ਰਿਹਾ ਸੀ। ਦੀਪਕ ਆਪਣੇ ਪਿੱਛੇ ਪੁੱਤਰ ਤੇ ਪਤਨੀ ਛੱਡ ਗਿਆ ਹੈ। ਡੇਰਾਬੱਸੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੋਸਟਮਾਰਟਮ ਕਰਵਾਉਣ ਲਈ ਡੇਰਾਬੱਸੀ ਸਿਵਲ ਹਸਪਤਾਲ ਪਹੁੰਚੇ ਦੀਪਕ ਦੇ ਸਾਥੀਆਂ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਦੀਪਕ ਕਮਰੇ ਦੇ ਪਿੱਛੇ ਗਿਆ ਸੀ, ਜਿੱਥੇ ਲਮਕ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆਉਣ ਨਾਲ ਉਸ ਦੀ ਮੌਤ ਹੋ ਗਈ। ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਅਗਲੇ ਦਿਨ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਪੁਲਸ ਵੱਲੋਂ ਮ੍ਰਿਤਕ ਦੇਹ ਨੂੰ ਬਿਹਾਰ ਸਥਿਤ ਪਿੰਡ ਭੇਜਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
 


author

Babita

Content Editor

Related News