ਦਰਦਨਾਕ : ਖੱਡ ''ਚ ਡਿਗੀ ਕਾਰ ''ਚੋਂ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ, ਨੇੜੇ ਪਈਆਂ ਸੀ ਬੀਅਰ ਦੀਆਂ ਬੋਤਲਾਂ

Saturday, Oct 03, 2020 - 09:07 AM (IST)

ਚੰਡੀਗੜ੍ਹ/ਮੋਰਨੀ (ਅਨਿਲ) : ਮੋਰਨੀ-ਪੰਚਕੂਲਾ ਮਾਰਗ ’ਤੇ ਮਾਂਧਨਾ ਪਿੰਡ ਕੋਲ ਜੰਗਲ ’ਚ ਇਕ ਸਕੋਡਾ ਕਾਰ ਖੱਡ ’ਚ ਡਿਗੀ ਹੋਈ ਮਿਲੀ। ਗੱਡੀ ਸੜੀ ਹੋਈ ਸੀ, ਜਿਸ ’ਚੋਂ ਇਕ ਨੌਜਵਾਨ ਦੀ ਅੱਧ ਸੜੀ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਪੰਚਕੂਲਾ ਸੈਕਟਰ-26 ਦੀ ਹਾਊਸਿੰਗ ਬੋਰਡ ਕਾਲੋਨੀ ਵਾਸੀ ਰਾਜੇਸ਼ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ : ਵਹਿਸ਼ੀ ਦਰਿੰਦੇ ਦੀ ਹੈਵਾਨੀਅਤ ਦਾ ਸ਼ਿਕਾਰ ਬਣੀ ਸੀ 8 ਸਾਲਾ ਬੱਚੀ, ਜ਼ਿਆਦਾ ਖੂਨ ਵਹਿਣ ਕਾਰਨ ਨਿੱਜੀ ਹਸਪਤਾਲ ਰੈਫ਼ਰ

ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਰਾਜੇਸ਼ ਬੀਤੇ ਦਿਨ ਘਰੋਂ ਗੱਡੀ ਸਰਵਿਸ ਕਰਵਾਉਣ ਲਈ ਮਨੀਮਾਜਰਾ ਜਾਣ ਲਈ ਨਿਕਲਿਆ ਸੀ ਅਤੇ ਸ਼ੁੱਕਰਵਾਰ ਨੂੰ ਉਸ ਦੀ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਥਾਣਾ ਚੰਡੀਮੰਦਰ ਇੰਚਾਰਜ ਦੀਪਕ ਕੁਮਾਰ, ਡਿਟੈਕਟਿਵ ਸਟਾਫ਼ ਇੰਸਪੈਕਟਰ ਮਹਿੰਦਰ ਢਾਂਡਾ, ਸੀ. ਆਈ. ਏ. ਇੰਸਪੈਕਟਰ ਅਮਨ ਕੁਮਾਰ ਅਤੇ ਸੀਨ ਆਫ ਕ੍ਰਾਈਮ ਤੋਂ ਰਿਤੀਕਾ ਸੈਣੀ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ : 'ਭਗਵੰਤ ਮਾਨ' ਦੀ ਕੈਪਟਨ-ਸੁਖਬੀਰ ਨੂੰ 'ਲਾਈਵ ਡਿਬੇਟ' ਦੀ ਚੁਣੌਤੀ

ਐੱਸ. ਐੱਚ. ਓ. ਦੀਪਕ ਕੁਮਾਰ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਨੂੰ ਪੰਚਕੂਲਾ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਦਾ ਪਤਾ ਚੱਲ ਸਕੇਗਾ।

ਇਹ ਵੀ ਪੜ੍ਹੋ : 'ਹਾਈ ਸਕਿਓਰਿਟੀ ਨੰਬਰ ਪਲੇਟ' ਲਗਵਾਉਣ ਵਾਲੇ ਵਾਹਨ ਚਾਲਕਾਂ ਨੂੰ ਮਿਲੀ ਵੱਡੀ ਰਾਹਤ

ਰਾਜੇਸ਼ ਦੇ ਨਾਮ ’ਤੇ ਹੀ ਗੱਡੀ ਰਜਿਸਟਰਡ ਸੀ। ਕਾਰ ਕੋਲੋਂ ਬੀਅਰ ਦੀਆਂ ਖਾਲੀ ਬੋਤਲਾਂ ਵੀ ਮਿਲੀਆਂ, ਹਾਲਾਂਕਿ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਰਾਜੇਸ਼ ਕਦੇ ਸ਼ਰਾਬ ਨਹੀਂ ਪੀਂਦਾ ਸੀ।

 


Babita

Content Editor

Related News