ਯੂਥ ਕਾਂਗਰਸੀ ਵਰਕਰਾਂ ਕੀਤਾ ਰੋਸ ਪ੍ਰਦਰਸ਼ਨ

Thursday, Feb 22, 2018 - 10:53 PM (IST)

ਯੂਥ ਕਾਂਗਰਸੀ ਵਰਕਰਾਂ ਕੀਤਾ ਰੋਸ ਪ੍ਰਦਰਸ਼ਨ

ਮੁਕੇਰੀਆਂ, (ਜੱਜ)- ਪੰਜਾਬ ਨੈਸ਼ਨਲ ਬੈਂਕ ਦੇ ਮਹਾਘਪਲੇ ਸਬੰਧੀ ਯੂਥ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਯੂਥ ਕਾਂਗਰਸੀ ਵਰਕਰਾਂ ਨੇ ਮੁਕੇਰੀਆਂ ਦੇ ਪ੍ਰਧਾਨ ਬਲਵਿੰਦਰ ਬਿੰਦਰ ਦੀ ਅਗਵਾਈ 'ਚ ਬੱਸ ਸਟੈਂਡ ਦੇ ਨਜ਼ਦੀਕ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਦੀ ਕਾਰਜਪ੍ਰਣਾਲੀ ਦੀ ਨਿੰਦਾ ਕੀਤੀ।  ਇਸ ਮੌਕੇ ਬਿੰਦਰ ਨੇ ਕਿਹਾ ਕਿ ਜਦ ਦੀ ਕੇਂਦਰ 'ਚ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਦੇਸ਼ 'ਚ ਕਈ ਵੱਡੇ ਘਪਲੇ ਹੋ ਰਹੇ ਹਨ। ਇਸ ਸਮੇਂ ਗੁਰਮੀਤ ਸਿੰਘ ਯੁਥ ਪ੍ਰਧਾਨ, ਸਹਿਜ ਕਲਿਆਣ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਪੰਕੂ ਹੰਸ, ਰਾਜ ਕੋਹਲੀ, ਪਰਮਿੰਦਰ ਸਿੰਘ, ਮੋਹਿਤ ਚੌਧਰੀ, ਸਿਕੰਦਰ ਸਿੰਘ ਆਦਿ ਹਾਜ਼ਰ ਸਨ।
PunjabKesari
ਗੜ੍ਹਸ਼ੰਕਰ, (ਸ਼ੋਰੀ, ਬੈਜ ਨਾਥ)-ਯੂਥ ਕਾਂਗਰਸ ਗੜ੍ਹਸ਼ੰਕਰ ਦੇ ਵਰਕਰਾਂ ਨੇ ਕਮਲ ਕਟਾਰੀਆ ਬਲਾਕ ਪ੍ਰਧਾਨ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੀਰਵ ਮੋਦੀ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਬੈਂਕਾਂ 'ਚ ਇਕ ਨੇ ਕਰੋੜਾਂ ਦੀ ਹੇਰਾਫ਼ੇਰੀ ਕੀਤੀ ਤੇ ਦੂਜੇ ਨੇ ਆਪਣੀ ਬਣਦੀ ਚੌਕੀਦਾਰੀ ਪੂਰੀ ਨਹੀਂ ਕੀਤੀ।


Related News