ਮਹਾਤਮਾ ਗਾਂਧੀ ਦੀ ਯਾਦਗਾਰ ਤੋੜਨ 'ਤੇ ਯੂਥ ਕਾਂਗਰਸ ਨੇ ਜਤਾਇਆ ਰੋਸ

Wednesday, Aug 02, 2017 - 12:06 PM (IST)

ਮਹਾਤਮਾ ਗਾਂਧੀ ਦੀ ਯਾਦਗਾਰ ਤੋੜਨ 'ਤੇ ਯੂਥ ਕਾਂਗਰਸ ਨੇ ਜਤਾਇਆ ਰੋਸ

ਹੁਸ਼ਿਆਰਪੁਰ, (ਘੁੰਮਣ)- ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਬਰਬਾਨੀ 'ਚ ਨਰਮਦਾ ਦੇ ਤੱਟ 'ਤੇ ਮਹਾਤਮਾ ਗਾਂਧੀ ਜੀ ਦੀ ਯਾਦਗਾਰ ਤੋੜਨ ਦੇ ਵਿਰੋਧ 'ਚ ਅੱਜ ਯੂਥ ਕਾਂਗਰਸ ਵੱਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਖੇ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰੋਹਿਤ ਜੋਸ਼ੀ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਫਗਵਾੜਾ ਰੋਡ 'ਤੇ ਸਥਿਤ ਰਹੀਮਪੁਰ ਚੌਕ ਕੋਲ ਮਹਾਤਮਾ ਗਾਂਧੀ ਦੇ ਬੁੱਤ ਕੋਲ ਖੜ੍ਹੇ ਹੋ ਕੇ 2 ਮਿੰਟ ਦਾ ਮੌਨ ਰੱਖਿਆ ਗਿਆ। 
ਐਡਵੋਕੇਟ ਜੋਸ਼ੀ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਭਾਜਪਾ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਉਹ ਦੇਸ਼ ਨੂੰ ਟੁਕੜਿਆਂ 'ਚ ਵੰਡਣ 'ਤੇ ਤੁਲੀ ਹੋਈ ਹੈ, ਜਿਸ ਨੂੰ ਯੂਥ ਕਾਂਗਰਸ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ। ਇਸ ਮੌਕੇ ਯੂਥ ਕਾਂਗਰਸ ਵਰਕਰਾਂ ਨੇ ਮੋਦੀ ਸਰਕਾਰ ਤੇ ਭਾਜਪਾ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। 
ਰੋਸ ਪ੍ਰਦਰਸ਼ਨ ਦੌਰਾਨ ਡਾ. ਅਜੈ ਮੱਲ, ਹੈਪੀ ਢੱਕੋਵਾਲ, ਜਤਿੰਦਰ ਭੋਲੂ, ਪਰਮਜੀਤ ਬੂਥਗੜ੍ਹ, ਅਮਨ ਸਰੋਚ, ਸਾਹਿਲ ਸੱਭਰਵਾਲ ਸੈਕਟਰੀ, ਸਾਹਿਲ ਵਧਵਾ, ਰਾਣੂ ਅਸਲਾਮਾਬਾਦ, ਤਿਵਾੜੀ ਪੁਰਹੀਰਾਂ, 
ਸੋਨੂੰ ਰਹੀਮਪੁਰ ਅਤੇ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ।


Related News