ਯੂਥ ਕਾਂਗਰਸ ਦੀਆਂ ਅਹੁੱਦੇਦਾਰੀਆਂ ਨੂੰ ਲੈ ਕੇ ਚੋਣ ਨਤੀਜੇ ਆਏ ਸਾਮਹਣੇ

Saturday, Dec 07, 2019 - 05:42 PM (IST)

ਯੂਥ ਕਾਂਗਰਸ ਦੀਆਂ ਅਹੁੱਦੇਦਾਰੀਆਂ ਨੂੰ ਲੈ ਕੇ ਚੋਣ ਨਤੀਜੇ ਆਏ ਸਾਮਹਣੇ

ਜਲਾਲਾਬਾਦ (ਸੇਤੀਆ,ਸੁਮਿਤ) : ਯੂਥ ਕਾਂਗਰਸ ਦੀਆਂ ਅਹੁੱਦੇਦਾਰੀਆ ਨੂੰ ਲੈ ਕੇ 6 ਦਸੰਬਰ ਨੂੰ ਸਪੰਨ ਹੋਈਆਂ ਚੋਣਾਂ 'ਚ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣ ਨਤੀਜਿਆਂ 'ਚ ਨੌਜਵਾਨਾਂ ਨੇ ਰੂਬੀ ਗਿੱਲ ਦੇ ਹੱਕ 'ਚ ਫਤਵਾ ਦਿੰਦੇ ਹੋਏ 1312 ਵੋਟਾਂ ਨਾਲ ਜੇਤੂ ਬਣਾਇਆ ਅਤੇ ਉਹ ਜ਼ਿਲਾ ਪ੍ਰਧਾਨ ਚੁਣੇ ਗਏ ਹਨ। ਇਸ ਤੋਂ ਇਲਾਵਾ ਪਰਮਿੰਦਰ ਦੀਪੂ 465 ਵੋਟਾਂ ਦੇ ਅੰਤਰ ਨਾਲ ਬਲਾਕ ਪ੍ਰਧਾਨ ਬਣੇ ਹਨ ਜਦਕਿ ਉਨ੍ਹਾਂ ਦੇ ਮੁਕਾਬਲੇ ਚੋਣ ਲੜਣ ਵਾਲੇ ਉਮੀਦਵਾਰ ਗੁਰਪ੍ਰੀਤ ਨੇ ਪਹਿਲਾਂ ਹੀ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਉਸ ਨੂੰ ਵੀ ਨੌਜਵਾਨਾਂ ਨੇ 156 ਵੋਟਾਂ ਪਾਈਆਂ ।

PunjabKesari

ਇਸ ਦੇ ਨਾਲ ਹੀ ਐਡਵੋਕੇਟ ਤਲਵਿੰਦਰ ਸਿੱਧੂ ਜ਼ਿਲਾ ਜਨਰਲ ਸਕੱਤਰ ਬਣੇ ਹਨ। ਇਥੇ ਦੱਸਣਯੋਗ ਹੈ ਕਿ ਰੂਬੀ ਗਿੱਲ ਦਾ ਮੁਕਾਬਲਾ ਅਮ੍ਰਿਤਪਾਲ ਨਾਲ ਹੀ ਜਿਸ ਨੂੰ 222 ਵੋਟਾਂ ਪਈਆਂ ਜਦਕਿ ਰੂਬੀ ਗਿੱਲ ਦੇ ਹੱਕ 1534 ਨੌਜਵਾਨਾਂ ਨੇ ਫਤਵਾ ਦਿੱਤਾ।

PunjabKesari


author

Shyna

Content Editor

Related News