ਮਾਨਸਿਕ ਤਣਾਅ ਕਾਰਨ ਨੌਜਵਾਨ ਨੇ ਲਿਆ ਫਾਹਾ (ਤਸਵੀਰਾਂ)
Thursday, Mar 29, 2018 - 04:32 PM (IST)

ਲੁਧਿਆਣਾ (ਜਗਰੂਪ) : ਇੱਥੇ ਜਮਾਲਪੁਰ ਰੋਡ ਦੀ ਸਾਵਨ ਬਿਹਾਰ ਕਾਲੋਨੀ 'ਚ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਪਨ ਕੁਮਾਰ (27-28) ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਹਰੋਟ, ਜ਼ਿਲਾ ਊਨਾ ਹਾਲ ਵਾਸੀ ਬਿਹਾਨਰ ਕਾਲੋਨੀ, ਲੁਧਿਆਣਾ ਨੇ ਮਾਨਸਿਕ ਤਣਾਅ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਪਨ ਕਿਸੇ ਕੰਪਨੀ 'ਚ ਬਤੌਰ ਕੈਸ਼ੀਅਰ ਲੱਗਾ ਹੋਇਆ ਸੀ।
ਉਸ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਹ ਕਾਫੀ ਸਮੇਂ ਤੋਂ ਡਿਪਰੈਸ਼ਨ 'ਚ ਸੀ, ਜਿਸ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਸ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਕਿ ਉਹ ਖੁਦ 'ਤੇ ਕੰਟੋਰਲ ਨਹੀਂ ਕਰ ਸਕਦਾ ਅਤੇ ਉਸ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਹੁਣ ਤਾਂ ਦਵਾਈਆਂ ਨੇ ਵੀ ਅਸਰ ਕਰਨਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਉਹ ਫਾਹਾ ਲੈ ਕੇ ਖੁਦਕੁਸ਼ੀ ਕਰ ਰਿਹਾ ਹੈ।