ਏਅਰਫੋਰਸ ਦੀ ਟ੍ਰੇਨਿੰਗ ''ਤੇ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ, ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
Friday, Feb 17, 2023 - 03:33 PM (IST)

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਪਟਿਆਲਾ ਰੋਡ ਸਥਿਤ ਏਅਰਫੋਰਸ ਸਟੇਸ਼ਨ ਵਿਖੇ ਟ੍ਰੇਨਿੰਗ ਲਈ ਆਏ ਇੱਕ ਨੌਜਵਾਨ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਲਈ। ਜਾਣਕਾਰੀ ਮੁਤਾਬਕ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਸ ਅਨੁਸਾਰ ਮੱਧ ਪ੍ਰਦੇਸ਼ ਦੇ ਛਤਰਪੁਰਬ ਦਾ ਰਹਿਣ ਵਾਲਾ ਸੌਰਵ ਦਿਵੇਦੀ ਪੁੱਤਰ ਰਜਿੰਦਰ ਕੁਮਾਰ 8 ਜਨਵਰੀ ਨੂੰ ਏਅਰਫੋਰਸ ਸਟੇਸ਼ਨ ’ਤੇ ਟ੍ਰੇਨਿੰਗ ਲਈ ਆਇਆ ਸੀ।
ਇਸੇ ਦੌਰਾਨ 14 ਫਰਵਰੀ ਨੂੰ ਉਸ ਨੇ ਆਪਣੇ ਕਮਰੇ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਪਰ ਕਾਰਨਾ ਦਾ ਪਤਾ ਨਹੀ ਲੱਗ ਸਕਿਆ। ਮ੍ਰਿਤਕ ਦੇ ਪਿਤਾ ਰਾਜਿੰਦਰ ਕੁਮਾਰ ਦੇ ਬਿਆਨਾ ਦੇ ਆਧਾਰ 'ਤੇ ਕਾਰਵਾਈ ਕਰਦਿਆ ਮੌਕੇ ’ਤੇ ਪੁੱਜੀ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।