ਪ੍ਰੇਮਿਕਾ ਦੀ ਮੌਤ ਮਗਰੋਂ ਡੂੰਘੇ ਸਦਮੇ ''ਚ ਗਿਆ ਪ੍ਰੇਮੀ, ਖ਼ੁਦ ਵੀ ਫ਼ਾਹਾ ਲੈ ਕੇ ਖ਼ਤਮ ਕੀਤੀ ਜ਼ਿੰਦਗੀ

Sunday, Sep 25, 2022 - 12:01 PM (IST)

ਪ੍ਰੇਮਿਕਾ ਦੀ ਮੌਤ ਮਗਰੋਂ ਡੂੰਘੇ ਸਦਮੇ ''ਚ ਗਿਆ ਪ੍ਰੇਮੀ, ਖ਼ੁਦ ਵੀ ਫ਼ਾਹਾ ਲੈ ਕੇ ਖ਼ਤਮ ਕੀਤੀ ਜ਼ਿੰਦਗੀ

ਲੁਧਿਆਣਾ (ਰਾਜ) : ਸਥਾਨਕ ਟਿੱਬਾ ਇਲਾਕੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪ੍ਰੇਮਿਕਾ ਦੀ ਮੌਤ ਦੇ ਬਾਅਦ ਪਰੇਸ਼ਾਨ ਚੱਲ ਰਹੇ ਪ੍ਰੇਮੀ ਨੇ ਵੀ ਮੌਤ ਨੂੰ ਗਲੇ ਲਾ ਲਿਆ। ਉਸ ਨੇ ਆਪਣੇ ਕਮਰੇ ਦੀ ਛੱਤ ’ਤੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੁਹੰਮਦ ਮੁਜ਼ੱਰਫ ਵਜੋਂ ਹੋਈ ਹੈ, ਜੋ ਕਿ ਟਿੱਬਾ ਰੋਡ ਦੇ ਪ੍ਰੀਤ ਨਗਰ 'ਚ ਰਹਿੰਦਾ ਸੀ। ਉਹ ਮੂਲ ਰੂਪ 'ਚ ਵੈਸਟ ਬੰਗਾਲ ਦੇ ਪਿੰਡ ਗੋਬਿੰਦਪੁਰਾ ਦਾ ਰਹਿਣ ਵਾਲਾ ਹੈ। ਸੂਚਨਾ ਤੋਂ ਬਾਅਦ ਪੁੱਜੀ ਥਾਣਾ ਟਿੱਬਾ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਪਹੁੰਚਾਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 2 ਦਿਨਾਂ ਤੋਂ ਪੈ ਰਿਹੈ ਮੀਂਹ, ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ 1161.90 ਫੁੱਟ ਤੱਕ ਪੁੱਜਾ

ਜਾਣਕਾਰੀ ਮੁਤਾਬਕ ਮੁਹੰਮਦ ਮੁਜ਼ੱਰਫ ਆਪਣੇ ਚਚੇਰੇ ਭਰਾ ਨਾਲ ਟਿੱਬਾ ਦੇ ਪ੍ਰੀਤ ਨਗਰ ਇਲਾਕੇ 'ਚ ਇਕ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਅਤੇ ਫੈਕਟਰੀ 'ਚ ਦਰਜੀ ਦਾ ਕੰਮ ਕਰਦਾ ਸੀ। ਚਚੇਰੇ ਭਰਾ ਮੁਹੰਮਦ ਅਭਿਲਾਸ਼ ਨੇ ਦੱਸਿਆ ਕਿ ਮੁਜ਼ੱਰਫ ਦੇ ਵੈਸਟ ਬੰਗਾਲ ਦੀ ਇਕ ਕੁੜੀ ਦੇ ਨਾਲ ਪ੍ਰੇਮ ਸਬੰਧ ਸਨ। ਪਤਾ ਲੱਗਾ ਕਿ ਉਪਰੋਕਤ ਕੁੜੀ ਨੇ ਕਿਸੇ ਕਾਰਨਾਂ ਕਰਕੇ ਵੈਸਟ ਬੰਗਾਲ ’ਚ ਖ਼ੁਦਕੁਸ਼ੀ ਕਰ ਲਈ ਸੀ।

ਇਹ ਵੀ ਪੜ੍ਹੋ : ਭਾਰੀ ਮੀਂਹ ਨੇ PAU ਦੇ ਕਿਸਾਨ ਮੇਲੇ ਦਾ ਮਜ਼ਾ ਕੀਤਾ ਕਿਰਕਿਰਾ, ਮਹਿੰਗੇ ਸਟਾਲਾਂ ਦੇ ਚਾਰੇ ਪਾਸੇ ਭਰਿਆ ਪਾਣੀ (ਤਸਵੀਰਾਂ)

ਮੁਜ਼ੱਰਫ ਨੂੰ ਪਿੰਡ ਤੋਂ ਇਹ ਪਤਾ ਲੱਗ ਗਿਆ ਸੀ, ਜਿਸ ਦੇ ਬਾਅਦ ਉਹ ਕਾਫੀ ਪਰੇਸ਼ਾਨ ਰਹਿਣ ਲੱਗ ਗਿਆ ਸੀ। ਉਹ ਕੰਮ ’ਤੇ ਵੀ ਨਹੀਂ ਗਿਆ ਸੀ। ਅਭਿਲਾਸ਼ ਦਾ ਕਹਿਣਾ ਸੀ ਕਿ ਮੁਜ਼ੱਰਫ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਸੀ। ਸ਼ੁੱਕਰਵਾਰ ਰਾਤ ਨੂੰ ਉਹ ਖਾਣਾ ਖਾਣ ਕੇ ਕਮਰੇ 'ਚ ਸੌਣ ਲਈ ਚਲਾ ਗਿਆ ਸੀ। ਸਵੇਰੇ ਜਦੋਂ ਉਸ ਦੇ ਕਮਰੇ 'ਚ ਪੁੱਜਾ ਤਾਂ ਉਸ ਨੇ ਫ਼ਾਹਾ ਲਿਆ ਹੋਇਆ ਸੀ। ਉਨ੍ਹਾਂ ਨੇ ਲਾਸ਼ ਨੇੜੇ ਦੇ ਲੋਕਾਂ ਨੂੰ ਬੁਲਾ ਕੇ ਹੇਠਾਂ ਉਤਾਰ ਕੇ ਪੁਲਸ ਨੂੰ ਸੂਚਨਾ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News