2 ਮਹੀਨੇ ਪਹਿਲਾਂ ਜੇਲ੍ਹ ’ਚੋਂ ਬਾਹਰ ਆਇਆ ਨੌਜਵਾਨ, ਸ਼ੱਕੀ ਹਾਲਾਤ ''ਚ ਕੀਤੀ ਖ਼ੁਦਕੁਸ਼ੀ

Monday, Mar 07, 2022 - 09:47 AM (IST)

2 ਮਹੀਨੇ ਪਹਿਲਾਂ ਜੇਲ੍ਹ ’ਚੋਂ ਬਾਹਰ ਆਇਆ ਨੌਜਵਾਨ, ਸ਼ੱਕੀ ਹਾਲਾਤ ''ਚ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਾਜ) : ਬਸੰਤ ਐਵੇਨਿਊ ਚੌਂਕੀ ਦੇ ਇਲਾਕੇ ’ਚ ਇਕ ਨੌਜਵਾਨ ਨੇ ਸ਼ੱਕੀ ਹਾਲਾਤ ਵਿਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਬਲਵੀਰ ਸਿੰਘ (28) 2 ਮਹੀਨੇ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆਇਆ ਸੀ। ਘਟਨਾ ਸਮੇਂ ਪਰਿਵਾਰ ਵਾਲੇ ਵਿਆਹ ਸਮਾਰੋਹ ਵਿਚ ਗਏ ਸੀ, ਜਦੋਂ ਕਿ ਵਾਪਸ ਆਏ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ। ਸੂਚਨਾ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪਹੁੰਚਾਇਆ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਬਲਟਾਣਾ ਪੁੱਜੀ ਰੀਆ ਨੇ ਸੁਣਾਈ ਹੱਡਬੀਤੀ, 'ਸਾਇਰਨ ਵੱਜਦੇ ਹੀ ਬੰਕਰ 'ਚ ਭੇਜ ਦਿੱਤਾ ਜਾਂਦਾ ਸੀ'

ਏ. ਐੱਸ. ਆਈ. ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਬਲਵੀਰ ਸਿੰਘ ਘਰ ਵਿਚ ਇਕੱਲਾ ਸੀ। ਉਸ ਦੇ ਸਾਰੇ ਪਰਿਵਾਰ ਵਾਲੇ ਵਿਆਹ ਸਮਾਰੋਹ ਵਿਚ ਗਏ ਹੋਏ ਸੀ। ਜਦੋਂ ਰਾਤ ਨੂੰ ਘਰ ਪੁੱਜੇ ਤਾਂ ਕਮਰੇ ਵਿਚ ਬਲਵੀਰ ਨੇ ਖ਼ੁਦ ਨੂੰ ਫ਼ਾਹੇ ਨਾਲ ਲਟਕਾਇਆ ਹੋਇਆ ਸੀ। ਪੁਲਸ ਦਾ ਕਹਿਣਾ ਹੈ ਕਿ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਮੁਸ਼ਕਲ 'ਚ ਘਿਰੇ 'ਨਵਜੋਤ ਸਿੱਧੂ', ਜਾਣੋ ਕੀ ਹੈ ਪੂਰਾ ਮਾਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News