ਸਿਟੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੇਸ਼ ਕੀਤਾ ਜਾਵੇਗਾ ''ਬਾਵਰਚੀ ਸੀਜ਼ਨ-2'' ਦਾ ਗ੍ਰੈਂਡ ਫਿਨਾਲੇ
Monday, Aug 25, 2025 - 12:10 PM (IST)

ਲੁਧਿਆਣਾ : ਨਵਿਆ ਕੌੜਾ ਅਤੇ ਕਾਨਪੁਰੀਆ ਕੌੜਾ ਨਾਲ ਮਿਲ ਕੇ ਨੀਲੂ ਕੌੜਾ ਵਲੋਂ ਸ਼ੈੱਫਕਲਾ ਦਾ ਬਾਵਰਚੀ ਸੀਜ਼ਨ-2 ਲਿਆਂਦਾ ਜਾ ਰਿਹਾ ਹੈ। ਇਹ ਇਕ ਕੁਕਿੰਗ ਮੁਕਾਬਲਾ ਹੈ, ਜਿਸ ਨੇ ਦੇਸ਼ ਭਰ ਦੀਆਂ ਸਭ ਤੋਂ ਵਧੀਆ ਰਸੋਈ ਪ੍ਰਤਿਭਾਵਾਂ ਨੂੰ ਇਕਜੁੱਟ ਕੀਤਾ ਹੈ। ਇਹ ਮੁਕਾਬਲਾ ਸਿਟੀ ਯੂਨੀਵਰਸਿਟੀ ਲੁਧਿਆਣਾ ਵਿਖੇ 26 ਅਗਸਤ ਨੂੰ ਸਵੇਰੇ 11.30 ਵਜੇ ਸ਼ੁਰੂ ਹੋਵੇਗਾ।
ਇਸ ਮੁਕਾਬਲੇ ਦੌਰਾਨ ਸ਼ੈੱਫ ਕੁਣਾਲ ਕਪੂਰ ਅਤੇ ਲੁਧਿਆਣਾ ਦੇ ਡੀ. ਸੀ. ਹਿਮਾਂਸ਼ੂ ਜੈਨ ਤੋਂ ਇਲਾਵਾ ਦੇਸ਼ ਭਰ ਦੇ ਮਸ਼ਹੂਰ ਸ਼ੈੱਫ ਮੌਜੂਦ ਰਹਿਣਗੇ। ਸਿਟੀ ਯੂਨੀਵਰਸਿਟੀ ਵਲੋਂ ਮਨੋਰੰਜਨ ਅਤੇ ਪ੍ਰੇਰਣਾ ਨਾਲ ਭਰੇ ਇਸ ਸ਼ਾਨਦਾਰ ਰਸੋਈ ਸਮਾਰੋਹ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਮਾਰੋਹ ਦੌਰਾਨ ਘਰੇਲੂ ਰਸੋਈਏ ਅਤੇ ਵਿਦਿਆਰਥੀ ਰਾਸ਼ਟਰੀ ਮੰਚ 'ਤੇ ਆਪਣੀ ਅਸਧਾਰਣ ਪ੍ਰਤਿਭਾ ਦਾ ਪ੍ਰਦਸ਼ਨ ਕਰਨਗੇ।