ਪ੍ਰਸ਼ਾਸਨ ਕੁੰਭਕਰਨੀ ਨੀਂਦ ’ਚ, ਨੌਜਵਾਨ ਨਹਿਰ ''ਚ ਮਾਰ ਰਹੇ ਹਨ ਛਾਲਾਂ
Friday, Jun 12, 2020 - 07:35 PM (IST)
ਲੁਧਿਆਣਾ (ਸਲੂਜਾ) - ਗਰਮੀ ਤੋਂ ਰਾਹਤ ਲੈਣ ਲਈ ਸਿੱਧਵਾਂ ਨਹਿਰ ਵਿਚ ਅੱਜ ਇਕ ਤੋਂ ਬਾਅਦ ਇਕ ਨੌਜਵਾਨ ਕੋਰੋਨਾ ਮਹਾਮਾਰੀ ਤੋਂ ਬੇਖ਼ਬਰ ਲਗਾਤਾਰ ਕਈ ਘੰਟੇ ਤੱਕ ਛਾਲਾਂ ਮਾਰਦੇ ਰਹੇ। ਬਹੁਤ ਸਾਰੇ ਨੌਜਵਾਨ ਤਾਂ ਕੈਨਾਲ ਦੇ ਨੇੜਿਓਂ ਗੁਜ਼ਰਦੇ ਰੇਲਵੇ ਟ੍ਰੈਕ ਦੇ ਵਿਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਵੀ ਦਿਖਾਈ ਦਿੱਤੇ। ਇਨ੍ਹਾਂ ਨੂੰ ਰੋਕਣ ਵਾਲਾ ਉੱਥੇ ਕੋਈ ਨਜ਼ਰ ਨਹੀਂ ਆਇਆ। ਸ਼ਾਇਦ ਗਰਮੀ ਕਾਰਨ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਉਸ ਸਮੇਂ ਨੀਂਦ ਵਿਚ ਹੋਵੇਗਾ। ਹੈਰਾਨੀ ਦੀ ਗੱਲ ਹੈ ਕਿ ਕੈਨਾਲ ਦੇ ਕੋਲ ਇੰਨੀ ਗਿਣਤੀ ਵਿਚ ਨੌਜਵਾਨਾਂ ਦਾ ਜਮਾਵੜਾ ਲੱਗਾ ਅਤੇ ਇਸ ਵਿਚ ਕਈ ਤਾਂ ਨਾਬਾਲਗ ਵੀ ਸ਼ਾਮਲ ਸਨ। ਇਨ੍ਹਾਂ ਦੇ ਕੋਲੋਂ ਰਾਹਗੀਰ ਜਾਂਦੇ ਰਹੇ ਪਰ ਕਿਸੇ ਨੇ ਵੀ ਇਨ੍ਹਾਂ ਨੂੰ ਨਹੀਂ ਰੋਕਿਆ।
ਪੜ੍ਹੋ ਇਹ ਵੀ - ਐੱਮ. ਏ., ਬੀ. ਐੱਡ. ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਲਗਾ ਰਹੇ ਹਨ ਝੋਨਾ
ਪੜ੍ਹੋ ਇਹ ਵੀ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੇ ਪੇਰੇਂਟਸ ਨੇ ਇਨ੍ਹਾਂ ਨੂੰ ਇਸ ਕੋਰੋਨਾ ਮਹਾਮਾਰੀ ਦੌਰਾਨ ਵਹਿੰਦੇ ਨਹਿਰ ਦੇ ਪਾਣੀ ਵਿਚ ਕਿਸ ਤਰ੍ਹਾਂ ਡਬਕੀਆਂ ਲਗਾਉਣ ਲਈ ਘਰਾਂ ਤੋਂ ਜਾਣ ਦਿੱਤਾ। ਇਨ੍ਹਾਂ 'ਤੇ ਸਰਕਾਰ ਜਾਂ ਜ਼ਿਲਾ ਪ੍ਰਸ਼ਾਸਨ ਦਾ ਕੋਈ ਨਿਯਮ ਜਾਂ ਪਾਬੰਦੀ ਲਾਗੂ ਨਹੀਂ ਹੁੰਦੀ। ਕਿੱਥੇ ਹੈ ਸੋਸ਼ਲ ਡਿਸਟੈਂਸੀ ਅਤੇ ਕਿੱਥੇ ਹੈ ਇਨ੍ਹਾਂ ਦੇ ਮਾਸਕ, ਜੇਕਰ ਇੱਥੇ ਕੋਈ ਹਾਦਸਾ ਵਾਪਰ ਗਿਆ ਤਾਂ ਉਸ ਦੇ ਲਈ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਕਿਸ ਨੂੰ ਜਿੰਮੇਦਾਰ ਠਹਿਰਾਉਣਗੇ। ਇਸ ਸਮੇਂ ਪੀ.ਸੀ.ਆਰ. ਦੇ ਦਸਤੇ ਕਿੱਥੇ ਡਿਊਟੀ ਕਰ ਰਹੇ ਸਨ। ਆਮ ਵਿਅਕਤੀ ਦਾ ਤਾਂ ਇਕ ਮਿੰਟ ਵਿਚ ਪੁਲਸ ਮਾਸਕ ਨਾ ਪਹਿਨਣ 'ਤੇ ਚਲਾਨ ਕਰ ਦਿੰਦੀ ਹੈ। ਕੀ ਇਸ ਕੇਸ ਵਿਚ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਕੋਲ ਕੋਈ ਜਵਾਬ ਹੈ?
ਪੜ੍ਹੋ ਇਹ ਵੀ - ਆਲਮੀ ਬਾਲ ਮਜ਼ਦੂਰੀ ਦਿਹਾੜਾ : ‘ਇਨਸਾਨੀਅਤ ਲਈ ਇਕ ਧੱਬਾ’
ਪੜ੍ਹੋ ਇਹ ਵੀ - ਤੁਹਾਡੇ ਵਿਆਹ ਨੂੰ ਚਾਰ ਚੰਨ ਲਗਾ ਸਕਦੇ ਹਨ ਨਵੇਂ ਡਿਜ਼ਾਇਨ ਦੇ ਇਹ ਕਲੀਰੇ